ਪੰਜਾਬ ਲਈ ਜਾਰੀ ਹੋਇਆ ਮੌਸਮ ਦਾ ਅਲਰਟ
ਚੰਡੀਗੜ੍ਹ: ਉੱਤਰੀ-ਪੱਛਮੀ ਖੇਤਰ ‘ਚ ਮਾਨਸੂਨ ਦੀਆਂ ਸਰਗਰਮੀਆਂ ਦੇ ਵਧਣ ਕਾਰਣ ਮੰਗਲਵਾਰ ਚੰਡੀਗੜ੍ਹ ਤੇ ਨਾਲ ਲੱਗਦੇ ਇਲਾਕਿਆਂ ‘ਚ ਭਾਰੀ ਮੀਂਹ ਪਿਆ।
ਜਿਸ ਕਾਰਣ ਲੋਕਾਂ ਨੂੰ ਹੁੰਮਸ ਤੋਂ ਰਾਹਤ ਮਿਲੀ। ਮੌਸਮ ਵਿਭਾਗ ਮੁਤਾਬਕ ਅੱਜ ਸ਼ਾਮ ਤੱਕ ਚੰਡੀਗੜ੍ਹ ਤੇ ਨਾਲ ਲੱਗਦੇ ਪੰਜਾਬ ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਪੈ ਸਕਦਾ ਹੈ। ਸੂਬੇ ਦੇ ਹੋਰਨਾਂ ਖੇਤਰਾਂ ‘ਚ ਵੀ ਔਸਤ ਮੀਂਹ ਪੈਣ ਦੀ ਸੰਭਾਵਨਾ ਹੈ।
ਚੰਡੀਗੜ੍ਹ ‘ਚ ਮੰਗਲਵਾਰ 50 ਮਿ. ਮੀ. ਮੀਂਹ ਪਿਆ। ਮੀਂਹ ਪਿੱਛੋਂ ਮੌਸਮ ਬੇਹੱਦ ਸੁਹਾਵਣਾ ਹੋ ਗਿਆ। ਮੰਗਲਵਾਰ ਨੂੰ ਚੰਡੀਗੜ੍ਹ ‘ਚ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ‘ਚ 26, ਲੁਧਿਆਣਾ ‘ਚ 24, ਅੰਬਾਲਾ ‘ਚ 25, ਨਾਰਨੌਲ ‘ਚ 23 ਤੇ ਰੋਹਤਕ ਵਿਖੇ 25 ਡਿਗਰੀ ਸੈਲਸੀਅਸ ਤਾਪਮਾਨ ਸੀ।
ਦਿੱਲੀ ‘ਚ 28, ਸ਼੍ਰੀਨਗਰ ‘ਚ 21 ਤੇ ਜੰਮੂ ‘ਚ 23 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਖੇ ਮੰਗਲਵਾਰ 11 ਮਿ. ਮੀ. ਮੀਂਹ ਪਿਆ। ਸ਼ੁੱਕਰਵਾਰ ਸ਼ਾਮ ਤੱਕ ਹਿਮਾਚਲ ਦੇ ਵਧੇਰੇ ਹਿੱਸਿਆਂ ਵਿਚ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਤਾਜਾ ਜਾਣਕਾਰੀ