BREAKING NEWS
Search

ਹੁਣੇ ਹੁਣੇ ਚੋਟੀ ਦੇ ਮਸਹੂਰ ਪੰਜਾਬੀ ਗਾਇਕ ਦੀ ਹੋਈ ਮੌਤ ਮਿਲੀ ਝੀਲ ਕੰਡਿਓ ਲਾਸ਼, ਦੇਸ਼ ਵਿਦੇਸ਼ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਦੇਸ਼ ਵਿਚ ਆਏ ਦਿਨ ਕੁਦਰਤੀ ਆਫ਼ਤਾਂ ਦਾ ਆਉਣਾ ਲਗਾਤਾਰ ਜਾਰੀ ਹੈ। ਜਿਸ ਵਿਚ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ। ਦੇਸ਼ ਅੰਦਰ ਪਿਛਲੇ ਸਾਲ ਤੋਂ ਸ਼ੁਰੂ ਹੋਈ ਕਰੋਨਾ ਨੇ ਜਿੱਥੇ ਭਾਰੀ ਤਬਾਹੀ ਮਚਾਈ ਹੈ। ਉਥੇ ਇੱਕ ਤੋਂ ਬਾਅਦ ਇੱਕ ਕੁਦਰਤੀ ਆਫ਼ਤਾਂ ਦਾ ਆਉਣਾ ਅਜੇ ਤੱਕ ਜਾਰੀ ਹੈ। ਜਿੱਥੇ ਹੁਣ ਤੱਕ ਕਰੋਨਾ ਤੋਂ ਬਾਅਦ ਬਰਡ ਫਲੂ, ਬਲੈਕ ਫੰਗਸ,ਕਰੋਨਾ ਦੇ ਕਈ ਵੈਰੀਏਟ , ਤੂਫ਼ਾਨੀ ਚੱਕਰਵਾਤ, ਹੜ੍ਹ ਅਤੇ ਭੂਚਾਲ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਰਪੇਸ਼ ਆਈਆਂ ਹਨ। ਜਿਸ ਕਾਰਨ ਲੋਕਾਂ ਨੂੰ ਭਾਰੀ ਤਬਾਹੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਬੀਤੇ ਦਿਨੀਂ ਹਿਮਾਚਲ ਵਿਚ ਹੋਈ ਬਰਸਾਤ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਹੜ ਵਰਗੀ ਸਥਿਤੀ ਪੈਦਾ ਹੋ ਗਈ ਹੈ।

ਹੁਣ ਚੋਟੀ ਦੇ ਮਸ਼ਹੂਰ ਪੰਜਾਬੀ ਗਾਇਕ ਦੀ ਹੋਈ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੀ ਧਰਮਸ਼ਾਲਾ ਵਿੱਚ ਭਾਰੀ ਮੀਂਹ ਪੈਣ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਤੋਂ ਬਾਅਦ ਉਥੇ ਪਹੁੰਚੇ ਗਾਇਕ ਮਨਮੀਤ ਸਿੰਘ ਕਈ ਦਿਨਾਂ ਤੋਂ ਲਾਪਤਾ ਸਨ। ਉਨ੍ਹਾਂ ਦੇ ਭਰਾ ਅਤੇ ਦੋਸਤਾਂ ਵੱਲੋਂ ਮਨਮੀਤ ਸਿੰਘ ਦੇ ਮੋਬਾਇਲ ਨੰਬਰ ਨਾ ਲੱਗਣ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਉਨ੍ਹਾਂ ਦੀ ਭਾਲ ਕੀਤੀ ਗਈ। ਜਿਸ ਤੋਂ ਬਾਅਦ ਉਸ ਦੀ ਲਾਸ਼ ਕਰੇਰੀ ਝੀਲ ਦੇ ਖੇਤਰ ਵਿੱਚੋਂ ਪ੍ਰਾਪਤ ਹੋਈ ਹੈ।

ਮੰਗਲਵਾਰ ਦੀ ਰਾਤ ਨੂੰ ਝੀਲ ਦੇ ਕੋਲੋਂ ਲਾਸ਼ ਨੂੰ ਬਰਾਮਦ ਕਰ ਕੇ ਧਰਮਸ਼ਾਲਾ ਲਿਜਾਇਆ ਗਿਆ ਹੈ। ਉਨ੍ਹਾਂ ਬਾਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਨਮੀਤ ਸਿੰਘ ਅੰਮ੍ਰਿਤਸਰ ਦੇ ਰਹਿਣ ਵਾਲੇ ਪ੍ਰਸਿੱਧ ਸੂਫੀ ਗਾਇਕ ਸਨ ਜਿਨ੍ਹਾਂ ਨੇ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਆਪਣੀ ਪ੍ਰਸਿੱਧੀ ਕਾਇਮ ਰੱਖੀ ਹੈ। ਉਨ੍ਹਾਂ ਦਾ ਸਿੰਗਿੰਗ ਇਕ ਗਰੁੱਪ ਸੇਨ ਬ੍ਰਦਰਜ਼ ਦੇ ਨਾਮ ਨਾਲ ਕਾਫੀ ਮਸ਼ਹੂਰ ਹੈ। ਇਸ ਪੰਜਾਬੀ ਗਾਇਕ ਦੀ ਮੌਤ ਦੀ ਪੁਸ਼ਟੀ ਕਾਂਗੜਾ ਜਿਲ੍ਹਾ ਪੁਲਿਸ ਅਧਿਕਾਰੀ ਵਿਮੁਕਤ ਰੰਜਨ ਵੱਲੋਂ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਹ ਪੰਜਾਬੀ ਗਾਇਕ ਮਨਮੀਤ ਸਿੰਘ ਪਿਛਲੇ ਦਿਨੀਂ ਆਪਣੇ ਭਰਾ ਅਤੇ ਚਾਰ ਦੋਸਤਾਂ ਨਾਲ ਘੁੰਮਣ ਲਈ ਧਰਮਸ਼ਾਲਾ ਆਇਆ ਹੋਇਆ ਸੀ। ਜਿੱਥੇ ਹਿਮਾਚਲ ਵਿਚ ਹੋਈ ਬਰਸਾਤ ਅਤੇ ਜ਼ਮੀਨ ਖਿਸਕਣ ਕਾਰਨ ਉਸ ਦੀ ਮੌਤ ਹੋ ਗਈ। ਕਿਉਂਕਿ ਮੀਂਹ ਅਤੇ ਜ਼ਮੀਨ ਖਿਸਕਣ ਦੀ ਘਟਨਾ ਤੋਂ ਬਾਅਦ ਉਹ ਗਾਇਬ ਸੀ। ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣਦੇ ਹੀ ਉਨ੍ਹਾਂ ਦੇ ਦੇਸ਼-ਵਿਦੇਸ਼ ਵਿੱਚ ਵੱਸਦੇ ਉਪਰ ਸੰਸਥਾ ਵੱਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।error: Content is protected !!