BREAKING NEWS
Search

ਹੁਣੇ ਹੁਣੇ ਕੋਰੋਨਾ ਪੀੜਤ ਸੁਖਬੀਰ ਸਿੰਘ ਬਾਦਲ ਬਾਰੇ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਵਿਸ਼ਵ ਵਿਚ ਸਭ ਪਾਸੇ ਕਰੋਨਾ ਮੁੜ ਤੋਂ ਸ਼ੁਰੂ ਹੋ ਚੁੱਕੀ ਹੈ। ਜਿੱਥੇ ਸਾਰੀ ਦੁਨੀਆ ਨੂੰ ਫਿਰ ਤੋਂ ਲਪੇਟ ਵਿੱਚ ਲੈ ਲਿਆ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਕਰੋਨਾ ਦੀ ਅਗਲੀ ਲਹਿਰ ਨੂੰ ਦੇਖਦੇ ਹੋਏ ਤਾਲਾ ਬੰਦੀ ਕੀਤੀ ਜਾ ਰਹੀ ਹੈ। ਸਭ ਤੋਂ ਵੱਧ ਪ੍ਰਭਾਵਤ ਹੋਣ ਵਾਲਾ ਦੁਨੀਆ ਦਾ ਸ਼ਕਤੀ ਸ਼ਾਲੀ ਦੇਸ਼ ਅਮਰੀਕਾ ਹੈ। ਉਥੇ ਹੀ ਦੂਜੇ ਨੰਬਰ ਤੇ ਭਾਰਤ ਜਿਥੇ ਕਰੋਨਾ ਦੀ ਅਗਲੀ ਲਹਿਰ ਬਹੁਤ ਜ਼ਿਆਦਾ ਤੇਜ ਸਾਬਤ ਹੋ ਰਹੀ ਹੈ। ਭਾਰਤ ਵਿੱਚ ਸਭ ਤੋਂ ਵਧੇਰੇ ਪ੍ਰਭਾਵਿਤ ਹੋਣ ਵਾਲਾ ਸੂਬਾ ਮਹਾਰਾਸ਼ਟਰ ਹੈ

ਤੇ ਉਸ ਤੋਂ ਬਾਅਦ ਪੰਜਾਬ। ਜਿੱਥੇ ਮਹਾਰਾਸ਼ਟਰ ਦੇ ਵਿੱਚ ਬਹੁਤ ਸਾਰੇ ਫ਼ਿਲਮੀ ਅਦਾਕਾਰ ਏਸ ਕਰੋਨਾ ਦੀ ਚਪੇਟ ਵਿੱਚ ਆਏ ਹਨ। ਉਥੇ ਹੀ ਪੰਜਾਬ ਦੇ ਵਿਚ ਵੀ ਕਰੋਨਾ ਦਾ ਕਹਿਰ ਜਾਰੀ ਹੈ। ਹੁਣ ਕਰੋਨਾ ਤੋਂ ਪੌਜੇਟਿਵ ਸੁਖਬੀਰ ਸਿੰਘ ਬਾਦਲ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜੋ ਪਿਛਲੇ ਦਿਨੀਂ 16 ਮਾਰਚ ਨੂੰ ਕਰੋਨਾ ਤੋਂ ਪੌਜੇਟਿਵ ਹੋ ਗਏ ਸਨ। ਜਿਸ ਕਾਰਨ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਨ੍ਹਾਂ ਦੀ ਹਾਲਤ ਨੂੰ ਦੇਖ ਕੇ ਦਿੱਲੀ ਦੇ ਮੇਦਾਂਤਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ।

ਜਿੱਥੇ ਉਹ ਜੇਰੇ ਇਲਾਜ ਸਨ। ਉਨ੍ਹਾਂ ਦੇ ਤਿੰਨ ਮੁਲਾਜ਼ਮਾਂ ਦੀ ਵੀ ਕਰੋਨਾ ਤੋਂ ਪੌਜੇਟਿਵ ਹੋਣ ਦੀ ਖਬਰ ਸਾਹਮਣੇ ਆਈ ਸੀ। ਕਿਉਂਕਿ ਉਨ੍ਹਾਂ ਦੀ ਰਿਹਾਇਸ਼ ਤੇ ਸਾਰੇ ਮੁਲਾਜ਼ਮਾਂ ਦੇ ਟੈਸਟ ਕੀਤੇ ਗਏ ਸਨ। ਹੁਣ ਸੁਖਬੀਰ ਸਿੰਘ ਬਾਦਲ ਬਿਲਕੁਲ ਠੀਕ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਹ ਦਿੱਲੀ ਦੇ ਮੇਦਾਂਤਾ ਹਸਪਤਾਲ ਵਿੱਚ ਸੱਤ ਦਿਨ ਜ਼ੇਰੇ ਇਲਾਜ਼ ਸਨ। ਹੁਣ ਉਹ ਦਿੱਲੀ ਦੇ ਆਪਣੇ ਘਰ ਵਿਚ ਹੀ ਇਕਾਂਤਵਾਸ ਰਹਿਣਗੇ। ਸੁਖਬੀਰ ਸਿੰਘ ਬਾਦਲ

ਵੱਲੋਂ ਟਵਿੱਟਰ ਤੇ ਟਵੀਟ ਕਰਕੇ ਆਪਣੇ ਕਰੋਨਾ ਤੋਂ ਪੌਜੇਟਿਵ ਹੋਣ ਦੀ ਜਾਣਕਾਰੀ ਸਭ ਨੂੰ ਦਿੱਤੀ ਗਈ ਸੀ। ਤੇ ਉਨ੍ਹਾਂ ਨੇ ਆਪਣੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਵੀ ਕਰੋਨਾ ਟੈਸਟ ਕਰਵਾਉਣ ਬਾਰੇ ਆਖਿਆ ਸੀ। ਪ੍ਰਕਾਸ਼ ਸਿੰਘ ਬਾਦਲ ਵੀ ਦਿੱਲੀ ਦੇ ਘਰ ਵਿੱਚ ਇਕਾਂਤਵਾਸ ਵਿੱਚ ਹਨ । ਉਨ੍ਹਾਂ ਦਾ ਵੀ ਕਰੋਨਾ ਟੈਸਟ ਦੋ ਵਾਰ ਕੀਤਾ ਗਿਆ ਹੈ , ਜਿਸ ਦੀ ਰਿਪੋਰਟ ਨੈਗਟਿਵ ਆਈ ਹੈ।error: Content is protected !!