ਆਈ ਤਾਜਾ ਵੱਡੀ ਖਬਰ
ਕੋਰੋਨਾ ਨੇ ਪੂਰੀ ਦੁਨੀਆਂ ਦੇ ਵਿਚ ਕਹਿਰ ਮਚਾਇਆ ਹੋਇਆ ਹੈ, ਹੁਣ ਵੀ ਇਹ ਸਿਖਰ ਉੱਤੇ ਹੈ | ਆਏ ਦਿਨ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਰਿਹਾ ਹੈ, ਦੇਸ਼ ਵਿਚ ਹਰ ਰੋਜ਼ ਇਕ ਲੱਖ ਤੋਂ ਉਪਰ ਮਾਮਲੇ ਸਾਹਮਣੇ ਆਉਦੇ ਨੇ ਅਤੇ ਕਈ ਮੌਤਾਂ ਵੀ ਹੋ ਜਾਂਦੀਆਂ ਹਨ, ਜੋ ਚਿੰਤਾ ਦਾ ਵਿਸ਼ਾ ਹੈ | ਕੋਰੋਨਾ ਕਈ ਸਿਆਸਤਦਾਨਾਂ ਦੇ ਨਾਲ-ਨਾਲ ਕਲਾਕਾਰਾਂ ਅਤੇ ਕ੍ਰਿਕਟ ਦੀ ਦੁਨੀਆਂ ਦੇ ਸਿਤਾਰਿਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਰਹੀ ਹੈ | ਹੁਣ ਕੋਰੋਨਾ ਦੇ ਨਾਲ ਜੁੜੀ ਹੋਈ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ,
ਦਰਅਸਲ ਇਹ ਖਬਰ ਚੋਟੀ ਦੇ ਮਸ਼ਹੂਰ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਨਾਲ ਜੁੜੀ ਹੋਈ ਹੈ | ਸਚਿਨ ਜੋ ਕਿ ਪਿੱਛੇ ਕੁਝ ਦਿਨ ਪਹਿਲਾਂ ਕਰੋਨਾ ਵਾਇਰਸ ਦੀ ਚਪੇਟ ਵਿੱਚ ਪਾਏ ਗਏ ਸਨ, ਉਹ ਹੁਣ ਠੀਕ ਹੋ ਚੁੱਕੇ ਹਨ ਅਤੇ ਆਪਣੇ ਘਰ ਵਾਪਸੀ ਕਰ ਚੁੱਕੇ ਹਨ | ਇੱਥੇ ਦੱਸਣਾ ਬਣਦਾ ਹੈ ਕਿ ਸਚਿਨ ਤੇਂਦੁਲਕਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ, ਜਿਸ ਦੀ ਬਕਾਇਦਾ ਉਹਨਾ ਦੇ ਵਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ | ਉਹ ਹੁਣ ਘਰ ਆ ਚੁੱਕੇ ਹਨ ਅਤੇ ਘਰ ਆ ਕੇ ਆਰਾਮ ਕਰਨਗੇ ਅਤੇ ਇਕੱਲੇ ਹੀ ਰਹਿਣਗੇ |
ਦੱਸਣਾ ਬਣਦਾ ਹੈ ਕਿ ਜਦ ਉਹ ਕਰੋਨਾ ਦੀ ਚਪੇਟ ਵਿਚ ਪਾਏ ਗਏ ਸਨ ਤਾਂ ਉਨ੍ਹਾਂ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ | ਕਰੋਨਾ ਵਾਇਰਸ ਦੀ ਚਪੇਟ ਵਿੱਚ ਪਾਏ ਜਾਣ ਤੋਂ ਬਾਅਦ ਤੇਂਦੁਲਕਰ ਦੇ ਵਲੋਂ ਹਸਪਤਾਲ ਦੇ ਵਿਚ ਆਪਣਾ ਇਲਾਜ ਕਰਵਾਇਆ ਜਾ ਰਿਹਾ ਸੀ, ਉਹ ਹਸਪਤਾਲ ਵਿੱਚ ਭਰਤੀ ਸਨ | ਹੁਣ ਇਹ ਖਬਰ ਸਾਹਮਣੇ ਆਈ ਹੈ ਕਿ ਤੇਂਦੁਲਕਰ ਨੂੰ ਵੀਰਵਾਰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਹੁਣ ਉਹ ਘਰ ਵਿੱਚ ਰਹਿਣਗੇ | ਸਚਿਨ ਤੇਂਦੁਲਕਰ ਜਿਨ੍ਹਾਂ ਦੀ ਉਮਰ 48 ਸਾਲ ਹੈ ਉਸਨੇ ਇਸ ਵਾਇਰਸ ਦੀ ਚਪੇਟ ਵਿੱਚ ਪਾਏ ਜਾਣ ਤੋਂ ਬਾਅਦ ਖੁਦ ਨੂੰ ਹਸਪਤਾਲ ਵਿਚ ਭਰਤੀ ਕਰਵਾ ਲਿਆ ਸੀ |
ਹੁਣ ਠੀਕ ਹੋਣ ਤੋਂ ਬਾਅਦ ਉਹਨਾਂ ਨੇ ਘਰ ਵਾਪਸੀ ਕੀਤੀ ਹੈ , ਸਚਿਨ ਤੇਂਦੁਲਕਰ ਦੇ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਲੋਕਾਂ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਉਸ ਦੇ ਲਈ ਅਰਦਾਸਾਂ ਕੀਤੀਆਂ ਸਨ | ਜ਼ਿਕਰਯੋਗ ਹੈ ਕਿ ਸਚਿਨ ਤੇਂਦੁਲਕਰ ਦੇ ਵੱਲੋਂ ਲੋਕਾਂ ਦਾ ਧੰਨਵਾਦ ਕਰਨ ਦੇ ਨਾਲ – ਨਾਲ, ਡਾਕਟਰਾਂ ਦਾ ਵੀ ਧੰਨਵਾਦ ਕੀਤਾ ਗਿਆ ਅਤੇ ਸਟਾਫ਼ ਮੈਂਬਰਾਂ ਦਾ ਧੰਨਵਾਦ ਵੀ ਕੀਤਾ ਗਿਆ , ਜਿਨ੍ਹਾਂ ਨੇ ਉਨ੍ਹਾਂ ਦਾ ਖਾਸ ਧਿਆਨ ਰੱਖਿਆ | ਸਚਿਨ ਦਾ ਕਹਿਣਾ ਸੀ ਕਿ ਉਹ ਮੈਡੀਕਲ ਸਟਾਫ ਦਾ ਬਹੁਤ ਧੰਨਵਾਦ ਕਰਦੇ ਹਨ ਜੋ ਪਿਛਲੇ ਇੱਕ ਸਾਲ ਤੋਂ ਇਸ ਵਾਇਰਸ ਦੇ ਨਾਲ ਜੂਝ ਰਹੇ ਹਨ | ਸਚਿਨ ਤੇਂਦੁਲਕਰ 27 ਮਾਰਚ ਨੂੰ ਵਾਇਰਸ ਦੀ ਚਪੇਟ ਵਿੱਚ ਪਾਏ ਗਏ ਸਨ, ਉਨ੍ਹਾਂ ਦੀ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ, ਉਸ ਤੋਂ ਬਾਅਦ ਉਹ ਹਸਪਤਾਲ ਵਿਚ ਭਰਤੀ ਹੋ ਗਏ ਸਨ |
ਤਾਜਾ ਜਾਣਕਾਰੀ