BREAKING NEWS
Search

ਹੁਣੇ ਹੁਣੇ ਕੈਪਟਨ ਨੇ ਪਿੰਡਾਂ ਵਾਲਿਆਂ ਲਈ ਕਰਤਾ ਵੱਡਾ ਐਲਾਨ ਫ੍ਰੀ ਚ 5-5 ਮਰਲੇ ਦੇ ਪਲਾਟ ਅਤੇ…..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਘਰੇ ਪਰਿਵਾਰਾਂ ਨੂੰ 5-5 ਮਰਲੇ ਦੇ 132620 ਪਲਾਟ ਮੁਹੱਈਆ ਕਰਵਾਉਣ ਸਬੰਧੀ ਸਕੀਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪਲਾਟ ਉਨ੍ਹਾਂ ਪਿੰਡਾਂ ਵਿੱਚ ਮੁਹੱਈਆ ਕਰਵਾਏ ਜਾਣਗੇ ਜਿਨ੍ਹਾਂ ਪੰਚਾਇਤਾਂ ਕੋਲ ਜ਼ਮੀਨ ਉਪਲੱਬਧ ਹੈ।

ਮੁੱਖ ਮੰਤਰੀ ਨੇ 22 ਜਨਵਰੀ ਨੂੰ ਸੂਬੇ ਦੇ ਡਿਪਟੀ ਕਮਿਸ਼ਨਰਾਂ ਨੂੰ ਇਸ ਮਕਸਦ ਵਾਸਤੇ ਲੋੜੀਂਦੀ ਜ਼ਮੀਨ ਦੀ ਸ਼ਨਾਖਤ ਕਰਨ ਤੋਂ ਬਾਅਦ ਇਸ ਲਈ ਵਿਸ਼ੇਸ਼ ਮੁਹਿੰਮ ਆਰੰਭਣ ਲਈ ਆਖਿਆ ਸੀ। ਦਿਹਾਤੀ ਵਿਕਾਸ ‘ਤੇ ਪੰਚਾਇਤ ਵਿਭਾਗ ਵੱਲੋਂ ਪੇਸ਼ ਕੀਤੇ ਪ੍ਰਸਤਾਵ ਦੇ ਹੇਠ ਮੁੱਖ ਮੰਤਰੀ ਨੇ ਹਰੇਕ ਪਿੰਡ ਵਿੱਚ ਘੱਟੋ-ਘੱਟ 10 ਬੇਘਰੇ ਪਰਿਵਾਰਾਂ ਨੂੰ ਪਲਾਟ ਅਲਾਟ ਕਰਨ ਲਈ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਸੀ ਜਿਨ੍ਹਾਂ ਪਿੰਡਾਂ ਵਿੱਚ ਪੰਚਾਇਤਾਂ ਕੋਲ ਜ਼ਮੀਨ ਉਪਲੱਬਧ ਹੈ।

ਪਲਾਟ ਅਲਾਟ ਕਰਨ ਸਬੰਧੀ ਜ਼ਿਲ੍ਹਾਵਾਰ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੀ 860 ਪੰਚਾਇਤਾਂ ਵਿੱਚ 8600 ਬੇਘਰੇ ਪਰਿਵਾਰਾਂ ਨੂੰ ਪਲਾਟ ਦਿੱਤੇ ਜਾਣਗੇ ਜਦਕਿ ਬਠਿੰਡਾ ਜ਼ਿਲ੍ਹੇ ਦੀਆਂ 114 ਪੰਚਾਇਤਾਂ ਵਿੱਚ 3140 ਪਲਾਟ ਅਤੇ ਬਰਨਾਲਾ ‘ਚ 175 ਪੰਚਾਇਤਾਂ ਵੱਲੋਂ 1750 ਪਲਾਟ ਦਿੱਤੇ ਜਾਣਗੇ। ਫਿਰੋਜ਼ਪੁਰ ਜ਼ਿਲ੍ਹੇ ਦੀਆਂ 838 ਪੰਚਾਇਤਾਂ ਵਿੱਚ 8380 ਪਲਾਟ, ਫਾਜ਼ਿਲਕਾ ਦੀਆਂ 435 ਪੰਚਾਇਤਾਂ ਵਿੱਚ 4350 ਪਲਾਟ ਅਤੇ ਫਰੀਦਕੋਟ ਜ਼ਿਲ੍ਹੇ ਵਿੱਚ 2430 ਪਲਾਟ ਦਿੱਤੇ ਜਾਣਗੇ। ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ 429 ਪਿੰਡਾਂ ਵਿੱਚ 4290 ਪਲਾਟ ਅਤੇ ਗੁਰਦਾਸਪੁਰ ਜ਼ਿਲ੍ਹੇ ਦੀਆਂ 1279 ਪੰਚਾਇਤਾਂ ਵੱਲੋਂ 12790 ਪਲਾਟ ਦਿੱਤੇ ਜਾਣਗੇ।

ਹੁਸ਼ਿਆਰਪੁਰ ਜ਼ਿਲ੍ਹੇ ਦੇ 1405 ਪਿੰਡਾਂ ਵਿੱਚ 14050, ਜਲੰਧਰ ਦੇ 890 ਪਿੰਡਾਂ ਵਿੱਚ 8900, ਕਪੁਰਥਲਾ ਦੇ 546 ਪਿੰਡਾਂ ਵਿੱਚ 5460, ਲੁਧਿਆਣਾ ਦੇ 943 ਪਿੰਡਾਂ ਵਿੱਚ 9430, ਮਾਨਸਾ ਦੇ 245 ਪਿੰਡਾਂ ਵਿੱਚ 2450, ਸ੍ਰੀ ਮੁਕਤਸਰ ਸਾਹਿਬ ਦੇ 269 ਪਿੰਡਾਂ ਵਿੱਚ 2690, ਮੋਗਾ ਦੇ 340 ਪਿੰਡਾਂ ਵਿੱਚ 3400, ਸ਼ਹੀਦ ਭਗਤ ਸਿੰਘ ਨਗਰ ਦੇ 466 ਪਿੰਡਾਂ ਵਿੱਚ 4660,

ਪਟਿਆਲਾ ਦੇ 1038 ਪਿੰਡਾਂ ਵਿੱਚ 10380, ਰੋਪੜ ਦੇ 611 ਪਿੰਡਾਂ ਵਿੱਚ 1110, ਪਠਾਨਕੋਟ ਦੇ 421 ਪਿੰਡਾਂ ਵਿੱਚ 4210, ਸੰਗਰੂਰ ਦੇ 599 ਪਿੰਡਾਂ ਵਿੱਚ 5990, ਐਸ.ਏ.ਐਸ.ਨਗਰ ਦੇ 341 ਪਿੰਡਾਂ ਵਿੱਚ 3410 ਅਤੇ ਤਰਨਤਾਰਨ ਦੇ 575 ਪਿੰਡਾਂ ਵਿੱਚ 5750 ਪਲਾਟ ਦਿੱਤੇ ਜਾਣਗੇ।



error: Content is protected !!