ਹੁਣੇ ਆਈ ਤਾਜਾ ਵੱਡੀ ਖਬਰ
ਹੁਣੇ ਹੁਣੇ ਕਨੇਡਾ ਚ ਹੋਈਆਂ ਪੰਜਾਬੀਆਂ ਦੀਆਂ ਮੌਤਾਂ ਪੰਜਾਬ ਚ ਛਾਇਆ ਸੋਗ
ਕੈਨੇਡਾ: ਕੈਨੇਡਾ ਵਿੱਚ ਪੜ੍ਹਾਈ ਕਰਨ ਗਏ ਲੁਧਿਆਣਾ ਜ਼ਿਲ੍ਹੇ ਦੇ ਦੋ ਵਿਦਿਆਰਥੀਆਂ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਕੈਨੇਡਾ ਦੇ ਹਾਈਵੇ-26 ‘ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ । ਜਿਸ ਵਿੱਚ ਪੰਜਾਬ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ।
ਇਸ ਹਾਦਸੇ ਵਿੱਚ ਮ੍ਰਿਤਕ ਵਿਦਿਆਰਥੀਆਂ ਦੀ ਪਹਿਚਾਣ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਵਾਸੀ 20 ਸਾਲਾਂ ਦਾਨਿਸ਼, 19 ਸਾਲਾਂ ਤਾਨੀਆ ਅਤੇ ਜ਼ਖਮੀ ਵਿਦਿਆਰਥੀ ਦੀ ਪਹਿਚਾਣ ਭਾਈ ਰਣਧੀਰ ਸਿੰਘ ਨਗਰ ਵਾਸੀ ਹਰਸ਼ਦੀਪ ਸਿੰਘ ਦੇ ਰੂਪ ਵਿੱਚ ਹੋਈ ਹੈ । ਦਰਅਸਲ, ਇਹ ਵਿਦਿਆਰਥੀ ਸਾਲ 2018 ਵਿੱਚ ਪੜ੍ਹਾਈ ਦੇ ਲਈ ਕੈਨੇਡਾ ਗਏ ਸਨ ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਹਰਸ਼ਦੀਪ ਸਿੰਘ ਕਾਰ ਚਲਾ ਰਿਹਾ ਸੀ, ਜਦੋਂ ਕਿ ਦਾਨਿਸ਼ ਤੇ ਤਾਨੀਆ ਪਿੱਛੇ ਬੈਠੇ ਹੋਏ ਸਨ । ਜਿਵੇਂ ਹੀ ਉਨ੍ਹਾਂ ਦੀ ਕਾਰ ਹਾਈਵੇ ਨੰਬਰ 26 ‘ਤੇ ਪਹੁੰਚੀ ਤਾਂ ਇਕ ਗੱਡੀ ਨੂੰ ਓਵਰਟੇਕ ਕਰਦੇ ਸਮੇਂ ਉਨ੍ਹਾਂ ਦੀ ਟੱਕਰ ਬਲੇਜਰ ਪਿਕਅਪ ਨਾਲ ਹੋ ਗਈ । ਜਿਸ ਦੌਰਾਨ ਹਰਸ਼ਦੀਪ ਕਾਰ ਤੋਂ ਬਾਹਰ ਡਿੱਗ ਗਿਆ, ਜਦੋਂ ਕਿ ਦਾਨਿਸ਼ ਅਤੇ ਤਾਨੀਆ ਕਾਰ ਅੰਦਰ ਹੀ ਦਬ ਗਏ । ਇਸ ਹਾਦਸੇ ਵਿੱਚ ਬਲੇਜਰ ਗੱਡੀ ਦਾ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ।
ਇਸ ਹਾਦਸੇ ਦਾ ਪਤਾ ਲਗਦਿਆਂ ਹੀ ਸਥਾਨਕ ਪੁਲਿਸ ਦੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ । ਇਸ ਹਾਦਸੇ ਵਿੱਚ ਮ੍ਰਿਤਕਾਂ ਦੀਆਂ ਲੋਥਾਂ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਕਿ ਉਨ੍ਹਾਂ ਨੂੰ ਪੰਜਾਬ ਲਿਆਉਣਾ ਵੀ ਮੁਸ਼ਕਿਲ ਹੈ । ਜਿਸ ਕਾਰਨ ਉਨ੍ਹਾਂ ਦਾ ਸਸਕਾਰ ਉੱਥੇ ਹੀ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ ।
ਤਾਜਾ ਜਾਣਕਾਰੀ