ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਹੁਣੇ ਔਸਟਟ੍ਰੇਲਿਆ ਚ ਹੋਇਆ ਹਮਲਾ , ਲੋਕਾਂ ਚ ਮਚੀ ਹਾਹਾਕਾਰ ਅਤੇ
ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਇਕ ਪ੍ਰਾਇਮਰੀ ਸਕੂਲ ਨੇੜੇ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਸੀ.ਸੀ. ਟੀ. ਵੀ. ਕੈਮਰੇ ‘ਚ ਰਿਕਾਰਡ ਹੋਈ ਵੀਡੀਓ ਕਲਿਪ ‘ਚ ਦੇਖਿਆ ਜਾ ਸਕਦਾ ਹੈ ਕਿ ਦੋ ਵਿਅਕਤੀ ਜਿਨ੍ਹਾਂ ‘ਚੋਂ ਇਕ ਕੋਲ ਹਥਿਆਰ ਸੀ, ਦੋ ਹੋਰ ਵਿਅਕਤੀਆਂ ਅਤੇ ਇਕ ਔਰਤ ਨਾਲ ਝਗੜਾ ਕਰ ਰਹੇ ਸਨ। ਪੇਕਨਹੇਮ ਸ਼ਾਪਿੰਗ ਸੈਂਟਰ ਨੇੜੇ ਇਹ ਲੋਕ ਖੜ੍ਹੇ ਸਨ। ਇਸ ਦੌਰਾਨ ਉਹ ਹੱਥੋਪਾਈ ਹੋਏ ਅਤੇ ਔਰਤ ਅੱਗੇ ਚਲੇ ਗਈ। ਇਸੇ ਦੌਰਾਨ ਹਥਿਆਰਬੰਦ ਨੌਜਵਾਨ ਨੇ ਦੋ ਵਿਅਕਤੀਆਂ ‘ਤੇ ਗੋਲੀਆਂ ਚਲਾਈਆਂ।
ਹਥਿਆਰਬੰਦ ਹਮਲਾਵਰ ਨੇ ਭੱਜਦੇ ਹੋਇਆਂ ਇਕ ਪ੍ਰਾਇਮਰੀ ਸਕੂਲ ਕੋਲ ਜਾ ਕੇ ਦੋ-ਤਿੰਨ ਵਾਰ ਗੋਲੀਬਾਰੀ ਕੀਤੀ। ਗੋਲੀਬਾਰੀ ਦੌਰਾਨ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਮਿਲੀ। ਹਾਲਾਂਕਿ ਲੋਕ ਕਾਫੀ ਡਰ ਗਏ ਸਨ। ਹਮਲਾਵਰ ਦੀ ਉਮਰ ਲਗਭਗ 20 ਕੁ ਸਾਲ ਦੱਸੀ ਜਾ ਰਹੀ ਹੈ।
ਇਸ ਦਾ ਕੱਦ ਲਗਭਗ 180 ਸੈਂਟੀ ਮੀਟਰ ਉੱਚਾ ਅਤੇ ਦਰਮਿਆਨੀ ਸਿਹਤ ਵਾਲਾ ਹੈ। ਫਿਲਹਾਲ ਪੁਲਸ ਵਲੋਂ ਇਸ ਇਲਾਕੇ ‘ਚ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਸਥਾਨ ‘ਤੇ ਕਈ ਪੁਲਸ ਅਧਿਕਾਰੀ ਜਾਂਚ ਕਰ ਰਹੇ ਹਨ। ਪੁਲਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਇਸ ਸਬੰਧੀ ਕੋਈ ਵੀ ਜਾਣਕਾਰੀ ਮਿਲੇ ਤਾਂ ਉਹ ਲੋਕਾਂ ਨੂੰ ਜ਼ਰੂਰ ਦੱਸਣ।
ਤਾਜਾ ਜਾਣਕਾਰੀ