ਆਈ ਤਾਜ਼ਾ ਵੱਡੀ ਖਬਰ
ਇਕ ਪਾਸੇ ਤਾਂ ਮਨੁੱਖ ਕੁਦਰਤ ਨਾਲ ਖਿਲਵਾੜ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਮਨੁੱਖ ਆਪਣੇ ਲਾਭ ਲਈ ਕੁਦਰਤੀ ਚੀਜ਼ਾਂ ਨੂੰ ਸਮਾਪਤ ਕਰ ਰਿਹਾ ਹੈ ਤੇ ਬਨਾਵਟੀ ਚੀਜ਼ਾਂ ਦੀ ਉਪਜ ਕਰ ਰਿਹਾ ਹੈ । ਜਿੱਥੇ ਪਹਿਲਾਂ ਲੋਕ ਕੁਦਰਤੀ ਤੱਤਾਂ ਨੂੰ ਪਰਮਾਤਮਾ ਦਾ ਰੂਪ ਮੰਨ ਕੇ ਪੂਜਦੇ ਸਨ, ਪਰ ਅੱਜਕੱਲ੍ਹ ਲੋਕ ਇਨ੍ਹਾਂ ਤੱਤਾਂ ਨੂੰ ਹੀ ਸਮਾਪਤ ਕਰ ਰਹੇ ਹਨ ਆਪਣੇ ਲਾਭ ਦੇ ਲਈ । ਜਿਸ ਤਰ੍ਹਾਂ ਮਨੁੱਖ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ ਦੂਜੇ ਪਾਸੇ ਕੁਦਰਤ ਵੀ ਮਨੁੱਖ ਨੂੰ ਸਮੇਂ ਸਮੇਂ ਤੇ ਉਸ ਦੇ ਵੱਲੋਂ ਕੀਤੇ ਜਾ ਰਹੇ ਕਰਮਾਂ ਦਾ ਫਲ ਦੇ ਰਹੀ ਹੈ । ਜਿੱਥੇ ਕੋਰੋਨਾ ਮਹਾਂਮਾਰੀ ਨੇ ਦੁਨੀਆਂ ਭਰ ਦੇ ਵਿੱਚ ਤਬਾਹੀ ਮਚਾਈ ਕਈ ਲੋਕਾਂ ਦੀ ਜਾਨ ਲਈ ਤੇ ਲੋਕ ਬੇਰੁਜ਼ਗਾਰ ਹੋਏ , ਕਈ ਲੋਕ ਆਪਣੇ ਪਰਿਵਾਰਾਂ ਤੋਂ ਵਿੱਛੜ ਗਏ ਤੇ ਕਈ ਲੋਕਾਂ ਨੇ ਇਸ ਮਹਾਂਮਾਰੀ ਕਾਰਨ ਆਏ ਆਰਥਿਕ ਤੰਗੀ ਆ ਕੇ ਆਤਮ ਹੱਤਿਆ ਕਰ ਲਈ ।
ਜਿੱਥੇ ਇਕ ਪਾਸੇ ਕੋਰੋਨਾ ਮਹਾਂਮਾਰੀ ਨੇ ਆਪਣਾ ਕਹਿਰ ਦਿਖਾਇਆ ਉੱਥੇ ਹੀ ਕੁਦਰਤੀ ਆਫ਼ਤਾਂ ਨੇ ਵੀ ਆਪਣਾ ਕਹਿਰ ਵਿਖਾਉਂਦੇ ਹੋਏ ਮਨੁੱਖੀ ਜਾਤੀ ਤੇ ਕਾਫ਼ੀ ਅਸਰ ਵਿਖਾਇਆ ਜਿਵੇ ਕਈ ਥਾਵਾਂ ਤੇ ਬੱਦਲ ਫਟ ਗਏ, ਕਈ ਥਾਵਾਂ ਤੇ ਜ਼ਮੀਨ ਖਿਸਕ ਗਈ ਤੇ ਕਈ ਥਾਵਾਂ ਮੀਹ ਤੇ ਹਨ੍ਹੇਰੀ ਨੇ ਬਹੁਤ ਜਾਨੀ ਤੇ ਮਾਲੀ ਨੁਕਸਾਨ ਕੀਤਾ ।ਮਨੁੱਖ ਇਨ੍ਹਾਂ ਸਾਰੀਆਂ ਕੁਦਰਤੀ ਆਫ਼ਤਾਂ ਕਾਰਨ ਹੋਏ ਨੁਕਸਾਨ ਤੋਂ ਹਜੇ ਬਾਹਰ ਨਹੀਂ ਨਿਕਲਿਆ ਸੀ , ਕਿ ਇਸੇ ਵਿਚ ਇਕ ਵਾਰ ਫਿਰ ਕੁਦਰਤੀ ਆਫ਼ਤ ਨੇ ਆਪਣਾ ਕਹਿਰ ਵਿਖਾਇਆ ਹੈ ।
ਦਰਅਸਲ ਨਿਊਜ਼ੀਲੈਂਡ ਦੇ ਵਿਚ ਇਕ ਵਾਰ ਫਿਰ ਤੋਂ ਭੂਚਾਲ ਨੇ ਦਸਤਕ ਦਿੱਤੀ ਹੈ । ਨਿਊਜ਼ੀਲੈਂਡ ਦੇ ਵਿਚ 5.9 ਦੀ ਤੀਬਰਤਾ ਦੇ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਫਿਲਹਾਲ ਅਜੇ ਤੱਕ ਵੀ ਇਸ ਭੂਚਾਲ ਕਾਰਨ ਹੋਏ ਨੁਕਸਾਨ ਬਾਰੇ ਖ਼ਬਰਾਂ ਸਾਹਮਣੇ ਆਈਆਂ , ਹਜੇ ਤਕ ਪਤਾ ਨਹੀਂ ਚੱਲਿਆ ਕਿ ਇਸ ਭੂਚਾਲ ਦੇ ਵਿੱਚ ਕਿੰਨਾ ਕੁ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ । ਪਰ ਇਸ ਭੂਚਾਲ ਦੇ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣ ਚੁੱਕਿਆ ਹੈ ।
ਜ਼ਿਕਰਯੋਗ ਹੈ ਕਿ ਜਿਸ ਸਮੇਂ ਇਹ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਉਸ ਸਮੇਂ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਇਕ ਲਾਈਵ ਸ਼ੋਅ ਕਰ ਰਹੇ ਸਨ ਤੇ ਜਦੋਂ ਇਹ ਭੂਚਾਲ ਦੇ ਝਟਕੇ ਉਨ੍ਹਾਂ ਵੱਲੋਂ ਮਹਿਸੂਸ ਕੀਤੇ ਗਏ ਤਾਂ ਉਨ੍ਹਾਂ ਨੇ ਕੁਝ ਪਲਾਂ ਦੀ ਲਾਈਵ ਸ਼ੋਅ ਵਿੱਚ ਬਰੇਕ ਲਈ ਪਰ ਉਨ੍ਹਾਂ ਨੇ ਲਾਈਵ ਪ੍ਰੋਗਰਾਮ ਖ਼ਤਮ ਨਹੀਂ ਕੀਤਾ ਸਗੋਂ ਜਾਰੀ ਰੱਖਿਆ । ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੇ ਵੈਲਿਗੰਟਨ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਇਸ ਦੇ ਝਟਕੇ 5.9 ਤੀਬਰਤਾ ਨਾਲ ਮਹਿਸੂਸ ਕੀਤੀ ਗਈ ਤੇ ਇਸ ਭੂਚਾਲ ਦਾ ਕੇਂਦਰ ਸੈਂਟਰਲ ਨੌਰਥ ਆਈਲੈਂਡ ਵਿੱਚ ਸੀ । ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਭੁਚਾਲ ਅਕਸਰ ਆਉਂਦੇ ਹੀ ਰਹਿੰਦੇ ਹਨ , ਕਿਉਂਕਿ ਨਿਊਜ਼ੀਲੈਂਡ ਭੂਚਾਲ ਦੇ ਲਈ ਕਾਫੀ ਸੰਵੇਦਨਸ਼ੀਲ ਹੈ ।
ਤਾਜਾ ਜਾਣਕਾਰੀ