ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਹੁਣੇ ਇਸ ਮਸ਼ਹੂਰ ਕਾਂਗਰਸੀ ਲੀਡਰ ਦੀ ਹੋਈ ਅਚਾਨਕ ਮੌਤ ਛਾਇਆ ਸੋਗ
ਪਟਿਆਲਾ —ਇਸ ਵੇਲੇ ਇਕ ਬਹੁਤ ਹੀ ਦੁਖੱਦਾਈ ਖਬਰ ਆ ਰਹੀ ਹੈ ਕੇ ਵਿਦਿਆਰਥੀ ਜੀਵਨ ਤੋਂ ਸਿਆਸਤ ਦੀ ਸ਼ੁਰੂਆਤ ਕਰ ਕੇ ਕਾਂਗਰਸ ਪਾਰਟੀ ਨਾਲ ਜੁੜੇ ਮਸ਼ਹੂਰ ਟਕਸਾਲੀ ਕਾਂਗਰਸੀ ਆਗੂ ਸੁਖਦੇਵ ਮਿਰਜ਼ਾਪੁਰ ਦਾ ਦਿਹਾਂਤ ਨੂੰ ਹੋ ਗਿਆ ਹੈ , ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਸੁਖਦੇਵ ਮਿਰਜ਼ਾਪੁਰ ਲਗਾਤਾਰ 20 ਸਾਲ ਪਿੰਡ ਮਿਰਜ਼ਾਪੁਰ ਦੇ ਸਰਪੰਚ ਰਹੇ, 2 ਵਾਰ ਬਲਾਕ ਸੰਮਤੀ ਪਟਿਆਲਾ ਦੇ ਮੈਂਬਰ ਰਹੇ ਅਤੇ ਲੈਂਡ ਮਾਰਟਗੇਜ ਬੈਂਕ ਪਟਿਆਲਾ ਦੇ ਚੇਅਰਮੈਨ ਤੋਂ ਇਲਾਵਾ ਬੈਂਕ ਦੇ ਸਟੇਟ ਦੇ ਡਾਇਰੈਕਟਰ ਵੀ ਰਹੇ। ਮੌਜੂਦਾ ਸਮੇਂ ‘ਚ ਸੁਖਦੇਵ ਮਿਰਜ਼ਾਪੁਰ ਕੋਆਪ੍ਰੇਟਿਵ ਸੋਸਾਇਟੀ ਦੇ ਪ੍ਰਧਾਨ ਸਨ। ਸੁਖਦੇਵ ਮਿਰਜ਼ਾਪੁਰ ਪਿੱਛੇ ਪਰਿਵਾਰ ਵਿਚ ਇਕ ਬੇਟਾ ਅਮਨਪ੍ਰੀਤ ਸਿੰਘ ਛੱਡ ਗਏ ਹਨ। ਅਮਨਪ੍ਰੀਤ ਮਿਰਜ਼ਾਪੁਰ ਪੇਸ਼ੇ ਤੋਂ ਵਕੀਲ ਹਨ ਤੇ ਪਿੰਡ ਮਿਰਜ਼ਾਪੁਰ ਦਾ ਮੌਜੂਦਾ ਸਰਪੰਚ ਹੈ।
ਤਾਜਾ ਜਾਣਕਾਰੀ