BREAKING NEWS
Search

ਹੁਣੇ ਹੁਣੇ ਇਸ ਮਸ਼ਹੂਰ ਐਕਟਰ ਦੀ ਹੋਈ ਅਚਾਨਕ ਮੌਤ , ਬੋਲੀਵੁਡ ਤੋਂ ਹੌਲੀਵੁੱਡ ਤੱਕ ਪਿਆ ਸੋਗ

ਆਈ ਤਾਜਾ ਵੱਡੀ ਖਬਰ

ਆਖਿਰ ਸਿਆਣੇ ਸੱਚ ਹੀ ਕਹਿੰਦੇ ਹਨ ਕੇ , ਇਹ ਦੁਨੀਆ ਆਈ-ਚਲਾਈ ਦਾ ਮੇਲਾ ਹੈ ,ਜਿੱਥੇ ਆਉਣ ਵਾਲੇ ਹਰ ਇਕ ਇਨਸਾਨ ਨੂੰ ਇਕ ਨਾ ਇਕ ਦਿਨ ਜਾਣਾ ਹੀ ਪੈਂਦਾ ਹੈ। ਰੋਜ਼ਾਨਾ ਇਸ ਦੁਨੀਆਂ ਦੇ ਵਿਚ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਲੋਕ ਇਸ ਸੰਸਾਰ ਤੋਂ ਰੁਖ਼ਸਤ ਹੋ ਜਾਂਦੇ ਹਨ। ਜਿਨ੍ਹਾਂ ਦਾ ਇਹ ਸੰਸਾਰਕ ਵਿਛੋੜਾ ਜ਼ਿਆਦਾਤਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੀ ਪ੍ਰਭਾਵਿਤ ਕਰਦਾ ਹੈ ਪਰ ਕੁਝ ਅਜਿਹੀਆਂ ਸ਼ਖ਼ਸੀਅਤਾਂ ਵੀ ਹੁੰਦੀਆਂ ਹਨ ਜਿਨ੍ਹਾਂ ਦੇ ਜਾਣ ਦਾ ਗਮ ਇਸ ਦੁਨੀਆਂ ਦੇ ਬਹੁਤ ਸਾਰੇ ਲੋਕਾਂ ਨੂੰ

ਹੁੰਦਾ ਹੈ। ਪਿਛਲੇ ਕੁਝ ਸਮੇਂ ਦੌਰਾਨ ਦੁਨੀਆ ਅੰਦਰ ਕੁਝ ਅਜਿਹੀਆਂ ਸ਼ਖ਼ਸੀਅਤਾਂ ਨੇ ਇਸ ਸੰਸਾਰ ਨੂੰ ਅਲਵਿਦਾ ਆਖਿਆ ਹੈ ਜਿਨ੍ਹਾਂ ਦੇ ਜਾਣ ਦੀ ਕਮੀ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਇਕ ਹੋਰ ਬੇਹੱਦ ਅਫ਼ਸੋਸ ਭਰੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇਕ ਮਸ਼ਹੂਰ ਅਦਾਕਾਰ ਦੀ ਮੌਤ ਹੋ ਗਈ। ਜਿਸ ਕਾਰਨ ਬਾਲੀਵੁੱਡ ਤੋਂ ਹਾਲੀਵੁੱਡ ਤੱਕ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਸ਼ਹੂਰ ਬ੍ਰਿਟਿਸ਼ ਅਦਾਕਾਰ ਪੌਲ ਰਿਟਰ ਦਾ ਦੇਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ।

ਦੱਸਿਆ ਗਿਆ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਬਰੇਨ ਟਿਉਮਰ ਨਾਲ ਲੜ ਰਹੇ ਸਨ। ਤੇ ਉਨ੍ਹਾਂ ਦੀ ਮੌਤ ਬੀਤੀ ਰਾਤ ਉਨ੍ਹਾਂ ਦੇ ਘਰ ਵਿਚ ਹੀ ਹੋਈ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣਦੇ ਸਾਰ ਹੀ ਫ਼ਿਲਮ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਉਨ੍ਹਾਂ ਦਾ ਜਨਮ 20 ਦਸੰਬਰ 1966 ਨੂੰ ਗ੍ਰੇਵਸੈਂਡ , ਕੈਟ ਵਿਖੇ ਹੋਇਆ ਸੀ। ਉਹ 54 ਸਾਲਾਂ ਦੇ ਸਨ। ਉਨ੍ਹਾਂ ਨੇ ਅਦਾਕਾਰੀ ਵਿਚ ਸ਼ਾਨਦਾਰ ਕਿਰਦਾਰ ਅਦਾ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਸ਼ਾਨਦਾਰ ਅਦਾਕਾਰ ਕਿਹਾ ਗਿਆ। ਉਨ੍ਹਾਂ ਵੱਲੋਂ ਸਿਨੇਮਾ ਦੇ ਨਾਲ-

ਨਾਲ ਥੀਏਟਰ ਵਿੱਚ ਵੀ ਕੰਮ ਕੀਤਾ ਗਿਆ ਤੇ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ ਗਏ। ਉਨ੍ਹਾਂ ਨੇ ਹਾਲੀਵੁੱਡ ਦੀ ਫਿਲਮ ਹੈਰੀ ਪੋਟਰ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਣ ਦੇ ਨਾਲ ਨਾਲ, ਉਨ੍ਹਾਂ ਨੇ ਸਾਲ 2008 ਦੀ ਜੇਮਸ ਬਾਂਡ ਦੀ ਫਿਲਮ ਕਵੈਂਟਮ ਔਫ ਸੋਲੇਸ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਫਿਲਮ ਹੈਰੀ ਪੋਟਰ ਵਿੱਚ ਉਹਨਾਂ ਵੱਲੋਂ ਨਿਭਾਏ ਗਏ ਕਿਰਦਾਰ ਦੀ ਕਾਫੀ ਤਰੀਫ ਹੋਈ ਸੀ। ਸਾਲ 2009 ਵਿੱਚ ਆਈ ਹਾਲੀਵੁੱਡ ਫਿਲਮ ਹੈਰੀ ਪੋਟਰ, ਦੀ ਫ੍ਰੈਂਚਾਇਜ਼ੀ ਸਮੇਤ ਚਰਨੋਬਲ,ਤੇ ਦਾ ਹਾਫ਼ ਬਲੱਡ ਪ੍ਰਿੰਸ
ਵਰਗੀਆਂ ਫ਼ਿਲਮਾਂ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਸਨ।error: Content is protected !!