BREAKING NEWS
Search

ਹੁਣੇ ਹੁਣੇ ਆਹ ਦੇਖੋ ਪੰਜਾਬ ਚ ਕੀ ਹੋ ਗਿਆ ਸਾਰੇ ਪਾਸੇ ਹੋ ਰਹੀ ਹੈ ਭਾਲ

ਭਾਰਤ-ਪਾਕਿ ਸਰਹੱਦ ਨੇੜੇ ਪਿੰਡ ਦਰਿਆ ਮੂਸਾ ਨਾਲ ਲੱਗਦੇ ਰਾਵੀ ਦਰਿਆ ਵਿੱਚ ਨਹਾਉਣ ਗਏ ਤਿੰਨ ਨੌਜਵਾਨ ਪਾਣੀ ਵਿੱਚ ਡੁੱਬ ਗਏ।
2
ਇਨ੍ਹਾਂ ਵਿੱਚੋਂ ਦੋ ਨੂੰ ਤਾਂ ਮੌਕੇ ‘ਤੇ ਮੌਜੂਦ ਲੋਕਾਂ ਨੇ ਬਚਾ ਲਿਆ ਪਰ ਇੱਕ ਨੌਜਵਾਨ ਹਾਲੇ ਵੀ ਲਾਪਤਾ ਹੈ।
3
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸਦਰ ਦੇ ਇੰਚਾਰਜ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਤਿੰਨਾਂ ਨੌਜਵਾਨਾਂ ਦੀ ਪਛਾਣ ਸੁਖਮਨਪ੍ਰੀਤ ਸਿੰਘ, ਕੁਲਬੀਰ ਸਿੰਘ ਤੇ ਤੇਜ਼ਖੱਤਰ ਵਜੋਂ ਹੋਈ ਹੈ। ਤਿੰਨੋਂ ਦੋਸਤ ਸਨ।
4
ਦਰਿਆ ਪਾਰ ਪੀਰ ਬਾਬਾ ਸ਼ੰਨਾ ਦੀ ਦਰਗਾਹ ‘ਤੇ ਮੇਲਾ ਲੱਗਿਆ ਸੀ ਜਿਸ ਵਿੱਚ ਸ਼ਾਮਲ ਹੋਣ ਬਾਅਦ ਉਹ ਦਰਿਆ ਵਿੱਚ ਬਾਅਦ ਦੁਪਹਿਰੇ ਨਹਾਉਣ ਗਏ ਸਨ।
5
ਦਰਿਆ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਉਹ ਪਾਣੀ ਵਿੱਚ ਰੁੜ੍ਹ ਗਏ।
6
ਮੌਕੇ ‘ਤੇ ਮੌਜੂਦ ਲੋਕਾਂ ਨੇ ਕੁਲਬੀਰ ਸਿੰਘ ਤੇ ਤੇਜ਼ਖੱਤਰ ਨੂੰ ਬੇੜੀ ਦੀ ਮਦਦ ਨਾਲ ਭਾਰੀ ਮੁਸ਼ੱਕਤ ਬਾਅਦ ਬਚਾ ਲਿਆ ਸੀ ਪਰ ਸੁਖਮਨਪ੍ਰੀਤ ਗੋਤਾਂਖੋਰਾਂ, ਪਿੰਡ ਵਾਸੀਆਂ ਤੇ ਹੋਰਾਂ ਦੇ ਲੱਭਣ ‘ਤੇ ਵੀ ਨਹੀਂ ਮਿਲਿਆ। ਬਾਕੀ ਦੋਵਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
7
ਦੱਸਿਆ ਜਾਂਦਾ ਹੈ ਕਿ ਲਾਪਤਾ ਨੌਜਵਾਨ ਸੁਖਮਨਪ੍ਰੀਤ ਸਿੰਘ (22) ਕੁਝ ਦਿਨ ਪਹਿਲਾਂ ਹੀ ਮਲੇਸ਼ੀਆ ਤੋਂ ਮੁੜਿਆ ਸੀ ਤੇ ਹੁਣ ਫਿਰ ਉਸ ਨੇ ਵਿਦੇਸ਼ ਜਾਣ ਲਈ ਫਾਈਲ ਲਾਈ ਹੋਈ ਸੀ।error: Content is protected !!