ਆਈ ਤਾਜਾ ਵੱਡੀ ਖਬਰ
ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਇਕ ਕਾਰ ਚੋ ਰੀ ਕਰ ਕੇ ਭੱਜ ਰਹੇ 4 ਨਾਬਾਲਗਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਕ ਚੋਰੀ ਕੀਤੀ ਗਈ ਗੱਡੀ, ਜਿਸ ਨੂੰ ਸੜਕ ਦੇ ਗ ਲ ਤ ਪਾਸਿਓਂ ਭਜਾਇਆ ਜਾ ਰਿਹਾ ਸੀ, ਅਚਾਨਕ ਉਹ ਇਕ ਗੋਲ ਚੱਕਰ ਨਾਲ ਟ ਕ ਰਾ ਗਈ ਅਤੇ ਉਸ ਵਿਚ ਸਵਾਰ 4 ਨਾਬਾਲਗਾਂ ਦੀ ਮੌਤ ਹੋ ਗਈ। ਫਿਲਹਾਲ ਪੁਲਸ ਉਹਨਾਂ ਦਾ ਪਿੱਛਾ ਨਹੀਂ ਸੀ ਕਰ ਰਹੀ।
ਇਸ ਹਾਦਸੇ ਵਿਚ 14 ਤੋਂ 18 ਸਾਲ ਦੀ ਉਮਰ ਦੀਆਂ 2 ਕੁੜੀਆਂ ਅਤੇ 2 ਮੁੰਡਿਆਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਹਾਦਸਾ ਐਤਵਾਰ ਤੜਕੇ ਲੱਗਭਗ 4:30 ਵਜੇ ਗਾਰਬੱਟ ਵਿਚ ਡੱਕਵਰਥ ਸਟ੍ਰੀਟ ਅਤੇ ਬੇਸਵਾਟਰ ਰੋਡ ਦੇ ਕੰਢੇ ‘ਤੇ ਵਾਪਰਿਆ। ਸੁਪਰਡੈਂਟ ਸਹਾਇਕ ਜ਼ਿਲ੍ਹਾ ਅਧਿਕਾਰੀ ਗਲੇਨ ਪੁਆਇੰਟਿੰਗ ਨੇ ਕਿਹਾ ਕਿ ਇਸ ਹਾਦਸੇ ਵਿਚ ਸਿਰਫ ਡਰਾਈਵਰ ਹੀ ਜਿਉਂਦਾ ਬਚਿਆ। ਗੱਡੀ ਦੇ ਡਰਾਵਾਈਰ ਨੂੰ ਤੁਰੰਤ ਟਾਊਨਸਵਿਲੇ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਮਗਰੋਂ ਉਸ ਦੀ ਹਾਲਤ ਸਥਿਰ ਹੈ।
ਅਧਿਕਾਰੀ ਮੁਤਾਬਕ ਕਿਸੇ ਵੀ ਪੱਧਰ ‘ਤੇ ਪੁਲਸ ਨੇ ਗੱਡੀ ਦਾ ਪਿੱਛਾ ਨਹੀਂ ਕੀਤਾ ਸੀ ਜਾਂ ਉਸ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਸੀ।ਉਹਨਾਂ ਨੇ ਦੱਸਿਆ,”ਪੁਲਸ ਵੱਲੋਂ ਡਰਾਈਵਰ ਦਾ ਬਿਆਨ ਲਿਆ ਜਾਣਾ ਬਾਕੀ ਹੈ। ਅਸੀਂ ਪਰਿਵਾਰਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਉਹਨਾਂ ਨੂੰ ਇਸ ਦੀ ਜਾਣਕਾਰੀ ਦੇਵਾਂਗੇ।” ਪਲਾਸਜ਼ੁਕ ਨੇ ਕਿਹਾ ਕਿ ਇਹ ਇਕ ਭਿ ਆ ਨ ਕ ਘਟਨਾ ਹੈ ਜਿਸ ਵਿਚ ਚਾਰ ਨੌਜਵਾਨ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ। ਇਸ ਨਾਲ ਚਾਰ ਪਰਿਵਾਰ ਸਦਮੇ ਵਿਚ ਹਨ। ਕੁਈਨਜ਼ਲੈਂਡ ਪੁਲਸ ਵੱਲੋਂ ਘਟਨਾ ਬਾਰੇ ਹੋਰ ਜਾਣਕਾਰੀ ਜਲਦੀ ਹੀ ਜਾਰੀ ਕੀਤੇ ਜਾਣ ਦੀ ਆਸ ਹੈ।
ਤਾਜਾ ਜਾਣਕਾਰੀ