ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ਪੰਜਾਬ ਚ ਮਚੀ ਹਾਹਾਕਾਰ ਪਿਛਲੇ 12 ਘੰਟਿਆਂ ਤੋਂ ਹੋ ਰਹੀਆਂ ਮੌਤਾਂ
ਫਿਲੌਰ (ਭਾਖੜੀ)— ਨੇੜਲੇ ਗੰਨਾ ਪਿੰਡ ‘ਚ ਜ਼ਹਿਰੀਲੀ ਸ਼ਰਾਬ ਤੇ ਚਿੱਟੇ ਵਰਗੇ ਨਸ਼ੇ ਦਾ ਸੇਵਨ ਕਰਨ ਨਾਲ 12 ਘੰਟਿਆਂ ਦੌਰਾਨ ਫਿਰ 3 ਵਿਅਕਤੀਆਂ ਦੀ ਮੌਤ ਹੋ ਗਈ। ਇਕ ਤੋਂ ਬਾਅਦ ਇਕ ਮੌਤ ਨਾਲ ਪਿੰਡ ‘ਚ ਮਾਤਮ ਦਾ ਮਾਹੌਲ ਹੈ। ਮ੍ਰਿਤਕਾਂ ਦੀ ਪਛਾਣ ਗੁਰਮੇਲ ਸਿੰਘ (52), ਕਰਨੈਲ ਸਿੰਘ (40) ਤੇ ਤਰਸੇਮ ਸਿੰਘ (55) ਵਜੋਂ ਹੋਈ ਹੈ।
ਮ੍ਰਿਤਕ ਗੁਰਮੇਲ ਸਿੰਘ ਦੀ ਮੌਤ 20 ਅਪ੍ਰੈਲ ਨੂੰ ਸ਼ਾਮ ਪੌਣੇ 5 ਵਜੇ ਹੋਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਮੇਲ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ, ਜਿਸ ਦੀਆਂ ਚਾਰ ਲੜਕੀਆਂ ਹਨ। ਉਹ ਸਿਵਲ ਹਸਪਤਾਲ ਤੋਂ ਨਸ਼ਾ ਛੁਡਾਉਣ ਵਾਲੀ ਦਵਾਈ ਲੈ ਰਿਹਾ ਸੀ। ਉਹ ਪਿੰਡ ‘ਚ ਮਿਲਣ ਵਾਲੀ ਜ਼ਹਿਰੀਲੀ ਸ਼ਰਾਬ ਤੋਂ ਇਲਾਵਾ ਚਿੱਟੇ ਪਾਊਡਰ ਵਰਗੇ ਨਸ਼ੇ ਦਾ ਆਦੀ ਸੀ। ਉਸ ਦਾ ਲਿਵਰ ਖਰਾਬ ਹੋ ਚੁੱਕਾ ਸੀ।
ਇਹੀ ਹਾਲ ਮ੍ਰਿਤਕ ਕਰਨੈਲ ਸਿੰਘ ਦਾ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸ ਦੀ ਮੌਤ 20 ਅਪ੍ਰੈਲ ਨੂੰ ਸ਼ਾਮ 6.30 ਵਜੇ ਦੀ ਕਰੀਬ ਹੋਈ, ਉਹ ਕਬੱਡੀ ਦਾ ਵਧੀਆ ਖਿਡਾਰੀ ਸੀ। ਉਹ ਪਿਛਲੇ 7 ਸਾਲਾਂ ਤੋਂ ਨਸ਼ੇ ਦੇ ਟੀਕੇ ਤੇ ਚਿੱਟੇ ਪਾਉੂਡਰ ਦੇ ਸੇਵਨ ਦਾ ਆਦੀ ਹੋ ਗਿਆ ਸੀ। ਹੁਣ ਹਾਲਾਤ ਇਹ ਬਣ ਚੁੱਕੇ ਸਨ ਕਿ ਜਦ ਉਸ ਨੂੰ ਨਸ਼ੇ ਦੇ ਟੀਕੇ ਨਹੀਂ ਮਿਲਦੇ ਤਾਂ ਉਹ ਪਿੰਡ ‘ਚ ਹੀ ਤਿਆਰ ਹੋਣ ਵਾਲੀ ਜ਼ਹਿਰੀਲੀ ਸ਼ਰਾਬ ਪੀ ਲੈਂਦਾ ਸੀ। ਉਹ ਨਸ਼ਾ ਛੁਡਾਉਣ ਵਾਲੀ ਸਰਕਾਰੀ ਹਸਪਤਾਲ ਤੋਂ ਦਵਾਈ ਵੀ ਲੈਂਦਾ ਸੀ। ਉਸ ਦੇ ਤਿੰਨ ਛੋਟੇ ਬੱਚੇ ਹਨ।
ਇਸੇ ਤਰ੍ਹਾਂ ਮ੍ਰਿਤਕ ਤਰਸੇਮ ਲਾਲ ਨੂੰ ਵੀ ਇਸ ਜ਼ਹਿਰਾਲੀ ਸ਼ਰਾਬ ਨੇ 21 ਅਪ੍ਰੈਲ ਨੂੰ ਸਵੇਰੇ 5 ਵਜੇ ਸਦਾ ਦੀ ਨੀਂਗ ਸੁਆ ਦਿੱਤਾ। ਉਸ ਦੀਆਂ ਤਿੰਨ ਲੜਕੀਆਂ ਤੇ ਇਕ ਲੜਕਾ ਹੈ, ਜੋ ਮਜ਼ਦੂਰੀ ਕਰ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ। ਪਰਿਵਾਰ ਵਾਲਿਆਂ ਮੁਤਾਬਕ ਪਿੰਡ ਵਿਚ ਹੀ ਤਿਆਰ ਕੀਤੀ ਕੈਮੀਕਲ ਵਾਲੀ ਸ਼ਰਾਬ ਦਾ ਆਦੀ ਸੀ, ਜਿਸ ਨਾਲ ਉਸ ਦਾ ਲਿਵਰ ਖਰਾਬ ਹੋ ਚੁੱਕਾ ਸੀ ਤੇ ਅਸਥਮਾ ਦਾ ਵੀ ਰੋਗੀ ਸੀ। ਇਥੇ ਜ਼ਿਕਰਯੋਗ ਹੈ ਕਿ ਇਥੇ ਪਹਿਲਾਂ ਵੀ ਇਸ ‘ਖੂਨੀ ਸ਼ਰਾਬ’ ਨਾਲ ਮੌਤਾਂ ਹੋ ਚੁੱਕੀਆਂ ਹਨ।
ਤਾਜਾ ਜਾਣਕਾਰੀ