ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
60 ਕਰੋੜ ਫੇਸਬੁੱਕ ਯੂਜ਼ਰਜ਼ ਦਾ ਡਾਟਾ ਖਤਰੇ ’ਚ, ਜਲਦੀ ਬਦਲੋ ਪਾਸਵਰਡ
ਫੇਸਬੁੱਕ ਯੂਜ਼ਰਜ਼ ਦਾ ਡਾਟਾ ਲੀਕ ਹੋਣਾ ਹੁਣ ਇਕ ਆਮ ਗੱਲ ਹੋ ਗਈ ਹੈ। ਆਏ ਦਿਨ ਫੇਸਬੁੱਕ ਦੇ ਕਰੋੜਾਂ ਯੂਜ਼ਰਜ਼ ਦਾ ਡਾਟਾ ਲੀਕ ਹੋ ਰਿਹਾ ਹੈ। ਹੁਣ ਇਕ ਹੋਰ ਵੱਡੀ ਖਬਰ ਹੈ ਕਿ ਫੇਸਬੁੱਕ ਦੇ ਕਰੀਬ 60 ਕਰੋੜ ਯੂਜ਼ਰਜ਼ ਦੇ ਅਕਾਊਂਟ ਦੇ ਪਾਸਵਰਡ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਇਨ੍ਹਾਂ ਪਾਸਵਰਡ ਦੀ ਜਾਣਕਾਰੀ ਫੇਸਬੁੱਕ ਦੇ ਕਰਮਚਾਰੀਆਂ ਨੂੰ ਮਿਲ ਗਈ ਹੈ।
ਰਿਪੋਰਟ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਫੇਸਬੁੱਕ ਨੇ 20 ਤੋਂ 60 ਕਰੋੜ ਯੂਜ਼ਰਜ਼ ਦੇ ਅਕਾਊਂਟਸ ਦਾ ਪਾਸਵਰਡ ਪਲੇਨ ਟੈਕਸਟ ਫਾਰਮੇਟ ’ਚ ਸੇਵ ਕਰਕੇ ਰੱਖਿਆ ਸੀ, ਜਦੋਂਕਿ ਇਸ ਨੂੰ ਇਨਕ੍ਰਿਪਟ ਕਰਕੇ ਰੱਖਿਆ ਜਾਣਾ ਚਾਹੀਦਾ ਸੀ। ਹਾਲਾਂਕਿ, ਇਸ ਗੱਲ ਦੀ ਅਜੇ ਕੋਈ ਜਾਣਕਾਰੀ ਨਹੀਂ ਹੈ ਕਿ ਫੇਸਬੁੱਕ ਦੇ ਇਨ੍ਹਾਂ ਯੂਜ਼ਰਜ਼ ਦੇ ਅਕਾਊਂਟਸ ਨਾਲ ਛੇੜਛਾੜ ਹੋਈ ਹੈ ਜਾਂ ਨਹੀਂ।
ਫੇਸਬੁੱਕ ਨੇ ਮੰਨੀ ਗਲਤੀ
ਉਥੇ ਹੀ ਇਸ ਡਾਟਾ ਲੀਕ ਤੋਂ ਬਾਅਦ ਫੇਸਬੁੱਕ ਨੇ ਵੀ ਆਪਣੀ ਗਲਤੀ ਮੰਨੀ ਹੈ ਅਤੇ ਕਿਹਾ ਹੈ ਕਿ ਇਸ ਬਗ ਨੂੰ ਫਿਕਸ ਕਰ ਲਿਆ ਗਿਆ ਹੈ ਅਤੇ ਯੂਜ਼ਰਜ਼ ਨੂੰ ਨੋਟੀਫਿਕੇਸ਼ਨ ਭੇਜ ਕੇ ਪਾਸਵਰਡ ਬਦਲਣ ਦੀ ਸਲਾਹ ਦਿੱਤੀ ਜਾ ਰਹੀ ਹੈ। ਫੇਸਬੁੱਕ ਯੂਜ਼ਰਜ਼ ਦੇ ਅਕਾਊਂਟਸ ਨਾਲ ਛੇੜਛਾੜ ਦਾ ਖੁਲਾਸਾ KrebsOnSecurity ਨੇ ਆਪਣੀ ਰਿਪੋਰਟ ’ਚ ਕੀਤਾ ਹੈ।
KrebsOnSecurity ਦੀ ਰਿਪੋਰਟ ਮੁਤਾਬਕ, ਕਰੀਬ 60 ਕਰੋੜ ਯੂਜ਼ਰਜ਼ ਦੇ ਅਕਾਊਂਟਸ ਦੇ ਪਾਸਵਰਡ ਪਲੇਨ ਟੈਕਸਟ ’ਚ ਸੇਵ ਕੀਤੇ ਸਨ ਅਤੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਫੇਸਬੁੱਕ ਦੇ 20 ਹਜ਼ਾਰ ਤੋਂ ਜ਼ਿਆਦਾ ਕਰਮਚਾਰੀ ਇਨ੍ਹਾਂ ਪਾਸਵਰਡ ਨੂੰ ਦੇਖ ਸਕਦੇ ਸਨ। ਉਥੇ ਹੀ ਰਿਪੋਰਟ ’ਚ ਕਿਹਾ ਜਾ ਰਿਹਾ ਹੈ ਕਿ ਹੁਣ ਤਕ ਦੀ ਜਾਂਚ ’ਚ ਜਿਨ੍ਹਾਂ ਅਕਾਊਂਟਸ ਦੀ ਜਾਣਕਾਰੀ ਮਲੀ ਹੈ ਉਹ 2012 ਦੇ ਹਨ।
ਤਾਜਾ ਜਾਣਕਾਰੀ