ਇਸ ਮਸ਼ਹੂਰ ਪੰਜਾਬੀ ਹਸਤੀ ਦੀ ਕਰੋਨਾ ਨਾਲ ਹੋਈ ਮੌਤ
ਇਸ ਵੇਲੇ ਇੱਕ ਬਹੁਤ ਹੀ ਦੁੱਖਦਾਈ ਖਬਰ ਆ ਰਹੀ ਹੈ ਜਿਸ ਨਾਲ ਪੰਜਾਬੀ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈਉਹਨਾਂ ਕਰੋਨਾ ਨੇ ਸਾਰੀ ਦੁਨੀਆਂ ਵਿਚ ਕਹਿਰ ਵਰਤਾਇਆ ਹੋਇਆ ਹੈ ਪਿਛਲੇ ਦਿਨੀਂ ਸਿੱਖ ਪੰਥ ਦੀ ਮਸ਼ਹੂਰ ਹਸਤੀ ਭਾਈ ਨਿਰਮਲ ਸਿੰਘ ਦੀ ਵੀ ਮੌਤ ਵਾਇਰਸ ਦੇ ਨਾਲ ਹੋਈ ਸੀ ਹੁਣ ਇੱਕ ਹੋਰ ਦੁੱਖਦਾਈ ਖਬਰ ਪੰਜਾਬੀ ਭਾਈਚਾਰੇ ਲਈ ਆ ਰਹੀ ਹੈ ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਪੰਜਾਬੀ ਭਾਈਚਾਰੇ ਤੇ ਸਾਹਿਤ ਜਗਤ ਲਈ ਇਹ ਖ਼ਬਰ ਬੇਹੱਦ ਦੁਖਦਾਈ ਹੈ ਕਿ ਕਾਵੈਂਟਰੀ ਵਸਦੇ ਸਾਹਿਤਕਾਰ ਸਤਿਪਾਲ ਡੁਲਕੂ ਅਚਾਨਕ ਅਕਾਲ ਚਲਾਣਾ ਕਰ ਗਏ ਹਨ। ਉਹ 79 ਵਰ੍ਹਿਆਂ ਦੇ ਸਨ। ਨਵਾਂਸ਼ਹਿਰ ਜ਼ਿਲ੍ਹਾ ਦੇ ਪਿੰਡ ਨੌਰਾ ਦੇ ਜੰਮਪਲ ਸਤਿਪਾਲ ਡੁਲਕੂ ਪੰਜਾਬ ਵਿੱਚ ਵੀ ਅਧਿਆਪਕ ਸਨ ਤੇ ਬਰਤਾਨੀਆ ‘ਚ ਆਉਣ ਉਪਰੰਤ ਸਿੱਖਿਆ ਪ੍ਰਾਪਤ ਕਰਕੇ ਇੱਥੇ ਵੀ ਉਹਨਾਂ 1991 ਤੋਂ 2006 ਤੱਕ ਅਧਿਆਪਕ ਵਜੋਂ ਸੇਵਾਵਾਂ ਨਿਭਾਈਆਂ। ਲਿਖਣ ਕਾਰਜ ਨਾਲ ਧੁਰ ਅੰਦਰੋਂ ਜੁੜੇ ਇਸ ਸਾਹਿਤਕਾਰ ਦੀ ਮੌਤ ਦੀ ਖ਼ਬਰ ਨਾਲ ਦੇਸ਼ ਵਿਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਦੀ ਪ੍ਰਧਾਨ ਕੁਲਵੰਤ ਕੌਰ ਢਿੱਲੋਂ, ਮਨਜੀਤ ਕੌਰ ਪੱਡਾ, ਨਛੱਤਰ ਸਿੰਘ ਭੋਗਲ, ਕੌਂਸਲਰ ਮੋਤਾ ਸਿੰਘ ਕਾਵੈਂਟਰੀ, ਮਹਿੰਦਰਪਾਲ ਸਿੰਘ ਧਾਲੀਵਾਲ, ਨਾਵਲਕਾਰ ਹਰਜੀਤ ਅਟਵਾਲ, ਯਸ਼ਵੀਰ ਸਾਥੀ, ਬਿੱਟੂ ਖੰਗੂੜਾ, ਜਸਵੀਰ ਸਪਰਾ, ਗੁਰਨਾਮ ਗਰੇਵਾਲ, ਪ੍ਰਕਾਸ਼ ਸੋਹਲ, ਗੁਰਚਰਨ ਸੱਗੂ, ਹਰਦੇਸ਼ ਬਸਰਾ, ਅਮਨਦੀਪ ਧਾਲੀਵਾਲ, ਸੰਤੋਖ ਭੁੱਲਰ, ਗੁਰਸ਼ਰਨ ਅਜੀਬ, ਅਮਰ ਜਯੋਤੀ, ਕਿੱਟੀ ਬੱਲ, ਭਿੰਦਰ ਜਲਾਲਾਬਾਦੀ, ਗੁਰਮੇਲ ਕੌਰ ਸੰਘਾ ਆਦਿ ਵੱਲੋਂ ਉਹਨਾਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਸ ਖਬਰ ਦੇ ਨਾਲ ਸਾਰੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਪੰਜਾਬ ਵਿਚ ਵੀ ਵਾਇਰਸ ਦਾ ਪ੍ਰਕੋਪ ਵਧਦਾ ਹੀ ਜਾ ਰਿਹਾ ਹੈ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹੋਈ ਹਰ ਖ਼ਬਰ ਦੇਖਣ ਲਈ ਸਾਡੇ ਨਾਲ ਜੁੜੇ ਰਹੋ

ਤਾਜਾ ਜਾਣਕਾਰੀ
ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ਇਸ ਮਸ਼ਹੂਰ ਪੰਜਾਬੀ ਹਸਤੀ ਦੀ ਕਰੋਨਾ ਨਾਲ ਹੋਈ ਮੌਤ ਛਾਇਆ ਸੋਗ
ByadminMay 3, 2020Comments Off on ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ਇਸ ਮਸ਼ਹੂਰ ਪੰਜਾਬੀ ਹਸਤੀ ਦੀ ਕਰੋਨਾ ਨਾਲ ਹੋਈ ਮੌਤ ਛਾਇਆ ਸੋਗ
Previous Postਆਸਟ੍ਰੇਲੀਆ ਚ ਪੰਜਾਬੀ ਮੁੰਡੇ ਨਾਲ ਵਾਪਰਿਆ ਭਾਣਾ ਮਾਂ ਅਤੇ ਭੈਣ ਰੋ ਰੋ ਕਰ ਰਹੀਆਂ ਇਹ ਮੰਗ
Next Postਵਿਦੇਸ਼ ਤੋਂ ਆਈ ਗੋਰੀ ਕਰ ਰਹੀ ਹੈ ਪੰਜਾਬੀਆਂ ਦੀ ਮਦਦ-ਲੋਕ ਕਰ ਰਹੇ ਨੇ ਸਲਾਮਾਂ