BREAKING NEWS
Search

ਹੁਣੇ ਹੁਣੇ ਅੱਧੀ ਰਾਤ ਨੂੰ ਮੋਬਾਈਲ ਸੇਵਾਵਾਂ ਅਤੇ ਇੰਟਰਨੇਟ ਕੀਤਾ ਗਿਆ ਬੰਦ ਬੁਲਾਈ ਸਰਕਾਰ ਨੇ ਐਮਰਜੰਸੀ ਬੈਠਕ

ਅੱਧੀ ਰਾਤ ਨੂੰ ਰਾਜਪਾਲ ਸੱਤਿਆਪਾਲ ਮਲਿਕ ਨੇ ਬੁਲਾਈ ਐਮਰਜੈਂਸੀ ਬੈਠਕ

ਜੰਮੂ-ਕਸ਼ਮੀਰ ਦੇ ਹਾਲਾਤ ਨੂੰ ਲੈ ਕੈ ਰਾਜਪਾਲ ਸੱਤਿਆਪਾਲ ਮਲਿਕ ਨੇ ਐਮਰਜੈਂਸੀ ਬੈਠਕ ਬੁਲਾਈ ਹੈ। ਇਸ ਬੈਠਕ ‘ਚ ਡੀ.ਜੀ.ਪੀ. ਅਤੇ ਆਈ.ਜੀ. ਵੀ ਸ਼ਾਮਲ ਹਨ। ਦਰਅਸਲ, ਐਤਵਾਰ ਅੱਧੀ ਰਾਤ ਨੂੰ ਜੰਮੂ-ਕਸ਼ਮੀਰ ‘ਚ ਐੱਨ.ਸੀ. ਨੇਤਾ ਉਮਰ ਅਬਦੁੱਲਾ ਅਤੇ ਸਾਬਕਾ ਸੀ.ਐੱਮ. ਮਹਿਬੂਬਾ ਮੁਫਤੀ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਕਾਂਗਰਸ ਨੇਤਾ ਉਮਸਾਨ ਮਾਜਿਦ ਅਤੇ ਸਾਬਕਾ ਨੇਤਾ ਐੱਮ. ਵਾਈ ਤਾਰਿਗਾਮੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਐਤਵਾਰ ਰਾਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਸ਼ਮੀਰ ‘ਚ ਤਣਾਅਪੂਰਨ ਸਥਿਤੀ ਬਣੀ ਹੋਈ ਹੈ ਅਤੇ ਫੌਜੀਆਂ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ ਜਿਸ ਵਿਚਾਲੇ ਇਹ ਗ੍ਰਿਫਤਾਰੀਆਂ ਹੋਈਆਂ ਹਨ। ਗ੍ਰਿਫਤਾਰੀਆਂ ਦੇ ਸਬੰਧ ‘ਚ ਅਜੇ ਕੋਈ ਆਧਿਕਾਰਿਤ ਪੁਸ਼ਟੀ ਨਹੀਂ ਹੋ ਪਾਈ ਹੈ।

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀਆਂ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਨੂੰ ਘਰ ‘ਚੋਂ ਬਾਹਰ ਨਿਕਲਣ ਦੀ ਅਨੁਮਤਿ ਨਹੀਂ ਹੈ ਕਿਉਂਕਿ ਅੱਤਵਾਦੀ ਧਮਕੀ ਅਤੇ ਕੰਟਰੋਲ ਲਾਈਨ ‘ਤੇ ਪਾਕਿਸਤਾਨ ਨਾਲ ਦੁਸ਼ਮਣੀ ਵਧਣ ਵਿਚਾਲੇ ਕਸ਼ਮੀਰ ‘ਚ ਕਰਫਿਊ ਲਗਾਇਆ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀਆਂ ਨੂੰ ਉਨ੍ਹਾਂ ਦੇ ਘਰਾਂ ‘ਚ ਹਿਰਾਸਤ ‘ਚ ਲੈ ਲਿਆ ਗਿਆ ਹੈ। ਨੈਸ਼ਨਲ ਕਾਨਫਰੰਸ ਦੇ ਨੇਤਾ ਅਬਦੁੱਲਾ ਨੇ ਟਵੀਟ ਕੀਤਾ, ”ਮੈਨੂੰ ਲੱਗਦਾ ਹੈ ਕਿ ਮੈਨੂੰ ਅੱਜ ਅੱਧੀ ਰਾਤ ਤੋਂ ਘਰ ‘ਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਅਤੇ ਮੁੱਖ ਧਾਰਾਵਾਂ ਦੇ ਹੋਰ ਨੇਤਾਵਾਂ ਲਈ ਵੀ ਇਹ ਪ੍ਰਕਿਰਿਆ ਪਹਿਲੇ ਹੀ ਸ਼ੁਰੂ ਹੋ ਗਈ ਹੈ। ਇਸ ਦੀ ਸੱਚਾਈ ਜਾਣਨ ਦਾ ਕੋਈ ਤਰੀਕਾ ਨਹੀਂ ਹੈ ਪਰ ਜੇਕਰ ਇਹ ਸੱਚ ਤਾਂ ਫਿਰ ਅੱਗੇ ਦੇਖਿਆ ਜਾਵੇਗਾ।

ਉਨ੍ਹਾਂ ਨੇ ਇਕ ਹੋਰ ਟਵੀਟ ‘ਚ ਕਿਹਾ ਕਿ ਕਸ਼ਮੀਰ ਦੇ ਲੋਕਾਂ ਲਈ ਸਾਨੂੰ ਨਹੀਂ ਪਤਾ ਕਿ ਕੀ ਚੱਲ ਰਿਹਾ ਹੈ ਪਰ ਮੈਨੂੰ ਪੂਰਾ ਭਰੋਸਾ ਹੈ ਕਿ ਅੱਲ੍ਹਾ ਨੇ ਜੋ ਵੀ ਸੋਚਿਆ ਹੈ ਉਹ ਹਮੇਸ਼ਾ ਬਿਹਤਰ ਹੋਵੇਗਾ, ਸਾਨੂੰ ਇਹ ਸ਼ਾਇਦ ਅਜੇ ਨਜ਼ਰ ਨਾ ਆਵੇ ਪਰ ਸਾਨੂੰ ਕਦੇ ਉਨ੍ਹਾਂ ਦੇ ਤਰੀਕਿਆਂ ‘ਤੇ ਸ਼ੱਕ ਨਹੀਂ ਕਰਨਾ ਚਾਹੀਦਾ। ਹਰ ਕਿਸੇ ਨੂੰ ਸੁਭਕਾਮਨਾਵਾਂ, ਸੁਰੱਖਿਅਤ ਰਹਿਣ ਅਤੇ ਸਾਰਿਆਂ ਤੋਂ ਜ਼ਰੂਰੀ ਕਿਰਪਾ ਸ਼ਾਂਤੀ ਬਣਾਏ ਰੱਖੀਏ।

ਅਧਿਕਾਰੀਆਂ ਨੇ ਕਸ਼ਮੀਰ ਘਾਟੀ ‘ਚ ਮੋਬਾਇਲ ਇੰਟਰਨੈੱਟ ਕਨੈਕਸ਼ਨ ਅਸਥਾਈ ਰੂਪ ਨਾਲ ਰੋਕ ਦਿੱਤੇ ਹਨ। ਉਨ੍ਹਾਂ ਨੇ ਦੱਸਿਆ ਕਿ ਪੁਲਸ ਅਧਿਕਾਰੀਆਂ ਅਤੇ ਜਿਲਾ ਮੈਜਿਸਟਰੇਟਾਂ ਨੂੰ ਸੈਟੇਲਾਈਟ ਫੋਨਸ ਦਿੱਤੇ ਗਏ ਹਨ। ਇਨ੍ਹਾਂ ਘਟਨਾਕ੍ਰਮ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਮਹਿਬੂਬਾ ਨੇ ਟਵੀਟ ਕੀਤਾ, ”ਮੋਬਾਇਲ ਫੋਨ ਕਨੈਕਸ਼ਨ ਸਮੇਤ ਜਲਦ ਹੀ ਇੰਟਰਨੈੱਟ ਬੰਦ ਕੀਤੇ ਜਾਣ ਦੀ ਖਬਰ ਸੁਣੀ। ਕਰਫਿਊ ਦਾ ਆਦੇਸ਼ ਵੀ ਜਾਰੀ ਕੀਤਾ ਜਾ ਰਿਹਾ ਹੈ। ਇਹ ਰਾਤ ਲੰਬੀ ਹੋਣ ਵਾਲੀ ਹੈ।

ਉਨ੍ਹਾਂ ਨੇ ਕਿਹਾ ਕਿ ਇੰਨੇ ਮੁਸ਼ਕਲ ਸਮੇਂ ‘ਚ, ਮੈਂ ਆਪਣੇ ਲੋਕਾਂ ਨੂੰ ਕਹਿੰਦੀ ਹਾਂ ਕਿ ਜੋ ਕੁਝ ਵੀ ਹੋ ਜਾਵੇ ਅਸੀਂ ਇਕੱਠੇ ਹਾਂ ਅਤੇ ਇਕੱਠੇ ਲੜਾਂਗੇ। ਜਿਸ ‘ਤੇ ਸਾਡਾ ਅਧਿਕਾਰ ਹੈ ਉਸ ਦੇ ਲਈ ਲੜਨ ਦੇ ਸਾਡੇ ਸੰਕਲਪ ਨੂੰ ਕੋਈ ਵੀ ਚੀਜ ਨਹੀਂ ਡਿੱਗਾ ਸਕਦੀ।

ਜੰਮੂ-ਕਸ਼ਮੀਰ : ਸ਼੍ਰੀਨਗਰ ‘ਚ ਮੋਬਾਇਲ ਤੇ ਇੰਟਰਨੈੱਟ ਸੇਵਾਵਾਂ ਬੰਦ
ਜੰਮੂ-ਕਸ਼ਮੀਰ ਦੀ ਸਥਿਤੀ ਨੂੰ ਦੇਖਦੇ ਹੋਏ ਸ਼੍ਰੀਨਗਰ ‘ਚ ਮੋਬਾਇਲ ਅਤੇ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਕਸ਼ਮੀਰ ਘਾਟੀ ਦੇ 10 ‘ਚੋਂ 9 ਜ਼ਿਲਿਆਂ ‘ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਉੱਥੇ ਘਾਟੀ ਦੇ ਕੁਝ ਇਲਾਕਿਆਂ ‘ਚ ਧਾਰਾ-144 ਲਾਗੂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਜੰਮੂ-ਕਸ਼ਮੀਰ ਦੀ ਸਥਿਤੀ ‘ਤੇ ਵੱਡੇ ਅਧਿਕਾਰੀਆਂ ਨਾਲ ਉੱਚ ਪੱਧਰੀ ਬੈਠਕ ਕੀਤੀ। ਸ਼ਾਹ ਦੀ ਅਗਵਾਈ ‘ਚ ਜਾਰੀ ਇਸ ਬੈਠਕ ‘ਚ ਐੱਨ.ਐੱਸ.ਏ. ਅਜੀਤ ਡੋਭਾਲ ਅਤੇ ਗ੍ਰਹਿ ਸਕੱਤਰ ਰਾਜੀਵ ਤੋਂ ਇਲਾਵਾ ਕਈ ਹੋਰ ਫੌਜ ਅਧਿਕਾਰੀ ਵੀ ਮੌਜੂਦ ਰਹੇ। ਉਥੇ ਇਸ ਦੌਰਾਨ ਸ਼ਾਹ ਨੇ ਸ਼ਨੀਵਾਰ ਨੂੰ ਹੋਈ ਘੁਸਪੈਠ ਦੇ ਬਾਰੇ ‘ਚ ਚਰਚਾ ਕੀਤੀ।

ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੇ ਐਡਵਾਇਜਰੀ ਜਾਰੀ ਕਰਕੇ ਅਮਰਨਾਥ ਯਾਤਰੀਆਂ ਨੂੰ ਕਸ਼ਮੀਰ ‘ਚੋਂ ਜਾਣ ਲਈ ਕਿਹਾ ਸੀ। ਜਿਸ ਤੋਂ ਬਾਅਦ ਕਸ਼ਮੀਰ ਤੋਂ ਲੋਕਾਂ ਦਾ ਬਾਹਰ ਨਿਕਲਣਾ ਜਾਰੀ ਹੈ। ਉਥੇ ਉਮੀਦ ਲਗਾਈ ਜਾ ਰਹੀ ਹੈ ਕਿ ਮੋਦੀ ਸਰਕਾਰ ਕਸ਼ਮੀਰ ‘ਚ ਕੁਝ ਵੱਡਾ ਕਰਨ ਜਾ ਰਹੀ ਹੈ।

ਹਾਲਾਂਕਿ ਲੋੜੀਂਦੀ ਜਾਣਕਾਰੀ ਕਿਸੇ ਕੋਲ ਵੀ ਨਹੀਂ ਹੈ ਕਿ ਆਖਿਰ ਮਾਮਲਾ ਕੀ ਹੈ। ਉੱਥੇ ਪਿਛਲੇ ਹਫਤੇ ਤੋਂ ਪਾਕਿਸਤਾਨੀ ਬੈਟ (BAT) ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਭਾਰਤੀ ਫੌਜ ਨੇ ਉਨ੍ਹਾਂ ਦੀਆਂ ਕੋਸ਼ਿਸ਼ਾਂ ‘ਤੇ ਪਾਣੀ ਫੇਰਦੇ ਹੋਏ ਸ਼ਨੀਵਾਰ ਨੂੰ 5 ਤੋਂ 7 ਘੁਸਪੈਠੀਏ ਅਤੇ ਪਾਕਿਸਾਤੀ ਅੱਤਵਾਦੀਆਂ ਨੂੰ ਮਾਰ ਸੁੱਟਿਆ।



error: Content is protected !!