BREAKING NEWS
Search

ਹੁਣੇ ਹੁਣੇ ਅਮਰੀਕਾ ਤੋਂ ਆਈ ਅੱਤ ਦੁਖਦਾਈ ਖਬਰ ਚੜ੍ਹਦੀ ਉਮਰ ਨੌਜਵਾਨ ਦੀ ਤੜਫ ਤੜਫ ਕੇ ਹੋਈ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸੁਲਤਾਨਪੁਰ ਲੋਧੀ-ਪਾਵਨ ਨਗਰੀ ਦੇ ਪਿੰਡ ਜਾਰਜਪੁਰ ਦਾ ਇਕ ਨੌਜਵਾਨ ਜੋ 4 ਸਾਲ ਪਹਿਲਾਂ ਰੁਜ਼ਗਾਰ ਦੀ ਭਾਲ ‘ਚ ਆਪਣਾ ਕੈਰੀਅਰ ਤੇ ਪਰਿਵਾਰ ਦਾ ਸਹਾਰਾ ਬਣਨ ਲਈ ਅਮਰੀਕਾ ਗਿਆ ਸੀ, ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ (23) ਵਜੋਂ ਹੋਈ ਹੈ।

ਮ੍ਰਿਤਕ ਦੇ ਪਿਤਾ ਅਮਰਜੀਤ ਸਿੰਘ ਉਰਫ ਰਾਜੂ ਮਨੀਲਾ ਤੇ ਮਾਤਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਸੰਦੀਪ 2 ਬੇਟਿਆਂ ਤੇ 1 ਬੇਟੀ ‘ਚੋਂ ਸਭ ਤੋਂ ਵੱਡਾ ਸੀ। ਉਸਨੂੰ ਵਿਦੇਸ਼ ਜਾਣ ਦਾ ਬਹੁਤ ਸ਼ੌਂਕ ਸੀ ਕਿਉਂਕਿ ਸੂਬੇ ‘ਚ ਕੋਈ ਰੁਜ਼ਗਾਰ ਨਾ ਹੋਣ ਕਾਰਣ ਉਹ 4 ਸਾਲ ਪਹਿਲਾਂ ਅਮਰੀਕਾ ਗਿਆ ਸੀ ਤੇ ਕੈਲੀਫੋਰਨੀਆ ‘ਚ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਛੋਟਾ ਬੇਟਾ ਵੀ ਵਿਦੇਸ਼ ਗਿਆ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਮੈਂ ਸਵੇਰ ਤੋਂ ਹੀ ਉਸਨੂੰ ਫੋਨ ਕਰ ਰਿਹਾ ਸੀ ਪਰ ਉਸਦਾ ਫੋਨ ਮਿਲ ਨਹੀਂ ਰਿਹਾ ਸੀ । ਅਖੀਰ ‘ਚ ਸ਼ਾਮ ਨੂੰ ਉਸਦੇ ਦੋਸਤ ਜੋ ਅਮਰੀਕਾ ‘ਚ ਹੀ ਰਹਿੰਦਾ ਸੀ ਉਸਨੂੰ ਫੋਨ ਕੀਤਾ ਤਾਂ ਪਤਾ ਲੱਗਾ ਕਿ ਉਸਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਖੁਦ ਦੋਵੇਂ ਪਤੀ ਪਤਨੀ ਆਪਣੇ ਬੇਟੇ ਦੀ ਲੌਥ ਲੈਣ ਲਈ ਅਮਰੀਕਾ ਜਾ ਰਹੇ ਹਨ।

ਨੌਜਵਾਨ ਸੰਦੀਪ ਸਿੰਘ ਦੀ ਮੌਤ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪ੍ਰਦੇਸ਼ ਪੰਜਾਬ ਸਕੱਤਰ ਪਰਵਿੰਦਰ ਸਿੰਘ ਪੱਪਾ, ਸਰਪੰਚ ਸੁਖਵਿੰਦਰ ਸਿੰਘ ਸੋਨੀ, ਲਾਡੀ ਟੁਰਨਾ, ਸਰਬਜੀਤ ਸਿੰਘ ਮੁੱਤੀ ਆਦਿ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।error: Content is protected !!