ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਹੁਣੇ ਅਮਰੀਕਾ ਤਤੋ ਆਈ ਇਹ ਅੱਤ ਮਾੜੀ ਖਬਰ
ਕੈਲੀਫੋਰਨੀਆ— ਹੁਣੇ ਹੁਣੇ ਅਮਰੀਕਾ ਦੇ ਡਾਊਨੀ ਸ਼ਹਿਰ ‘ਚ ਪੰਜਾਬੀ ਵਿਅਕਤੀ ਦਾ ਕਤਲ ਹੋਣ ਦੀ ਖਬਰ ਮਿਲੀ ਹੈ। 44 ਸਾਲਾ ਗੁਰਪ੍ਰੀਤ ਸਿੰਘ ਦਾ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਜਿਸ ਦੀ ਤਸਵੀਰ ਸਥਾਨਕ ਪੁਲਸ ਨੇ ਜਾਰੀ ਕੀਤੀ ਹੈ। ਜਾਣਕਾਰੀ ਮੁਤਾਬਕ ਘਟਨਾ ਰਾਤ 11 ਵਜੇ ਵਾਪਰੀ ਜਦ ਗੁਰਪ੍ਰੀਤ ਸ਼ਰਾਬ ਦੇ ਸਟੋਰ ‘ਚ ਬੈਠਾ ਸੀ। ਗੁਰਪ੍ਰੀਤ ਦੋ ਬੱਚਿਆਂ ਦਾ ਪਿਤਾ ਸੀ।
ਸੀ. ਸੀ. ਟੀ. ਵੀ. ਕੈਮਰੇ ‘ਚ ਸਾਰੀ ਵਾਰਦਾਤ ਰਿਕਾਰਡ ਹੋਈ ਹੈ ਪਰ ਹਮਲਾਵਰ ਦੀ ਅਜੇ ਤਕ ਪਛਾਣ ਨਹੀਂ ਕੀਤੀ ਜਾ ਸਕੀ। ਜ਼ਿਕਰਯੋਗ ਹੈ ਕਿ 2015 ਤੋਂ ਬਾਅਦ ਹੁਣ ਤਕ ਸ਼ਰਾਬ ਦਾ ਸਟੋਰ ਚਲਾਉਣ ਵਾਲੇ 10ਵੇਂ ਭਾਰਤੀ ਦਾ ਕਤਲ ਹੋਇਆ ਹੈ। ਗੁਰਪ੍ਰੀਤ ਦਾ ਕਤਲ ਨਿੱਜੀ ਦੁਸ਼ਮਣੀ ਕਾਰਨ ਹੋਇਆ ਜਾਂ ਕੋਈ ਹੋਰ ਕਾਰਨ ਇਹ ਕਿਹਾ ਨਹੀਂ ਜਾ ਸਕਦਾ। ਫਿਲਹਾਲ ਪੁਲਸ ਇਸ ਸਬੰਧੀ ਜਾਂਚ ਕਰ ਰਹੀ ਹੈ।
ਨੇੜਲੀਆਂ ਦੁਕਾਨਾਂ ਵਾਲੇ ਲੋਕਾਂ ਨੇ ਦੱਸਿਆ ਕਿ ਗੁਰਪ੍ਰੀਤ ਤੇ ਉਨ੍ਹਾਂ ਦੇ ਪਰਿਵਾਰ ਵਾਲੇ ਸ਼ਿਫਟਾਂ ‘ਚ ਸਟੋਰ ਸੰਭਾਲਦੇ ਸਨ। ਜਿਸ ਸਮੇਂ ਗੋਲੀਬਾਰੀ ਹੋਈ ਉਸ ਸਮੇਂ ਗੁਰਪ੍ਰੀਤ ਸਟੋਰ ‘ਚ ਇਕੱਲਾ ਹੀ ਸੀ। ਪਰਿਵਾਰ ਇਸ ਸਮੇਂ ਸਦਮੇ ‘ਚ ਹੈ
ਤਾਜਾ ਜਾਣਕਾਰੀ