ਆਈ ਤਾਜਾ ਵੱਡੀ ਖਬਰ
ਵਾਸ਼ਿੰਗਟਨ:ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵਿਚ ਕੋਵਿਡ-19 ਨੇ ਤਬਾਹੀ ਮਚਾਈ ਹੋਈ ਹੈ। ਪਿਛਲੇ 24 ਘੰਟਿਆਂ ਵਿਚ ਇੱਥੇ ਕੋਰੋਨਾਵਾਇਰਸ ਨਾਲ 1,514 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਪੂਰੇ ਦੇਸ਼ ਵਿਚ ਮੌਤ ਦਾ ਅੰਕੜਾ 22 ਹਜ਼ਾਰ ਤੋਂ ਪਾਰ ਹੋ ਚੁੱਕਾ ਹੈ। ਦੁਨੀਆ ਭਰ ਵਿਚ 18 ਲੱਖ ਤੋਂ ਵਧੇਰੇ ਇਨਫੈਕਟਿਡ ਲੋਕਾਂ ਵਿਚੋਂ ਇਕੱਲੇ ਅਮਰੀਕਾ ਵਿਚ 556,044 ਲੋਕ ਇਨਫੈਕਟਿਡ ਹਨ। ਹੁਣ ਅਮਰੀਕੀ ਸ਼ੋਧ ਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਛਿੱਕ ਮਾਰਨ ‘ਤੇ 4 ਮੀਟਰ ਤੱਕ ਕੋਰੋਨਾਵਾਇਰਸ ਫੈਲ ਸਕਦਾ ਹੈ।
ਇਨਫੈਕਸ਼ਨ ਦਾ 4 ਮੀਟਰ ਦੀ ਦੂਰੀ ਤੱਕ ਫੈਲਣ ਦਾ ਖਤਰਾ
ਅਮਰੀਕਾ ਦੀ ਸੈਂਟਰ ਫੌਰ ਡਿਜੀਜ਼ ਕੰਟਰੋਲ ਦੇ ਮੁਤਾਬਕ,”ਕੋਰੋਨਾ ਦੇ ਇਨਫੈਕਸ਼ਨ ਦਾ 4 ਮੀਟਰ ਦੀ ਦੂਰੀ ਤੱਕ ਫੈਲਣ ਦਾ ਖਤਰਾ ਹੈ। ਇਨਫੈਕਸ਼ਨ ਤੋਂ ਬਚਣ ਲਈ ਹੁਣ ਉਹਨਾਂ ਨੇ ਘੱਟੋ-ਘੱਟ 13 ਫੁੱਟ ਮਤਲਬ ਕਰੀਬ 4 ਮੀਟਰ ਦੀ ਦੂਰੀ ਨੂੰ ਜ਼ਰੂਰੀ ਦੱਸਿਆ ਹੈ।” ਉੱਥੇ ਆਈ.ਸੀ.ਯੂ. ਮੈਡੀਕਲ ਸਟਾਫ ਦੇ ਬੂਟ ਦੇ ਤਲਵੇ ਦਾ ਪੌਜੀਟਿਵ ਪਰੀਖਣ ਕੀਤਾ ਗਿਆ। ਇਹ ਗੱਲ ਸ਼ੋਧ ਕਰਤਾਵਾਂ ਨੇ ਵੁਹਾਨ ਦੇ ਹੁਓਸ਼ੇਨਸ਼ਨ ਹਸਪਤਾਲ ਵਿਚ ਕੀਤੇ ਗਏ ਰਿਸਰਚ ਦੇ ਬਾਅਦ ਲਿਖੀ। ਸ਼ੋਧ ਕਰਤਾਵਾਂ ਦਾ ਕਹਿਣਾ ਹੈਕਿ ਮੈਡੀਕਲ ਸਟਾਫ ਦੇ ਬੂਟ ਦੇ ਤਲਵੇ ਵਾਹਕ ਦੇ ਤੌਰ ‘ਤੇ ਕੰਮ ਕਰ ਸਕਦੇ ਹਨ।
ਵਿਸ਼ਵ ਸਿਹਤ ਸੰਗਠਨ ਨੇ ਦਿੱਤੀ ਇਹ ਚਿਤਾਵਨੀ
ਵਿਸ਼ਵ ਸਿਹਤ ਸੰਗਠਨ ਨੇ ਚੀਨ ਤੋਂ ਨਿਕਲੇ ਕੋਰੋਨਾਵਾਇਰਸ ਨੂੰ ਲੈ ਕੇ ਵੱਡੀ ਚਿਤਾਵਨੀ ਦਿੱਤੀ ਹੈ। ਸੰਗਠਨ ਨੇ ਕਿਹਾ ਹੈ ਕਿ ਜਦੋਂ ਤੱਕ ਕੋਵਿਡ-19 ਦੇ ਇਲਾਜ ਦਾ ਟੀਕਾ ਜਾਂ ਦਵਾਈ ਨਹੀਂ ਬਣ ਜਾਂਦੀ ਉਦੋਂ ਤੱਕ ਇਹ ਵਾਇਰਸ ਚੁਣੌਤੀ ਬਣਿਆ ਰਹੇਗਾ।ਇਹ ਜਾਨਲੇਵਾ ਵਾਇਰਸ ਮੌਸਮੀ ਸਰਦੀ, ਬੁਖਾਰ ਦੀ ਤਰ੍ਹਾਂ ਪਰਤਦਾ ਰਹੇਗਾ।ਸੰਗਠਨ ਦੇ ਵਿਸ਼ੇਸ਼ ਦੂਤ ਡਾਕਟਰ ਡੇਵਿਡ ਨਬਾਰੋ ਨੇ ਇਸ ਮਹਾਮਾਰੀ ਨੂੰ ਲੈ ਕੇ ਵੱਡਾ ਖੁਲਾਸਾਕੀਤਾ।
ਡਾਕਟਰ ਨਬਾਰੋ ਨੇ ਐੱਨ.ਬੀ.ਸੀ. ‘ਤੇ ਆਏ ‘ਮੀਟ ਦੀ ਪ੍ਰੈੱਸ’ ਵਿਚ ਦੁਨੀਆ ਨੂੰ ਚਿਤਾਵਨੀ ਦਿੱਤੀ। ਉਹਨਾਂ ਨੇ ਕਿਹਾ,”ਸਾਡਾ ਮੰਨਣਾ ਹੈ ਕਿ ਜਦੋਂ ਤੱਕ ਕੋਈ ਟੀਕਾ ਜਾਂ ਦਵਾਈ ਨਹੀਂ ਬਣਦੀ ਉਦੋਂ ਤੱਕ ਇਹ ਵਾਇਰਸ ਲੰਬੇ ਸਮੇਂ ਤੱਕ ਇਨਸਾਨਾਂ ਨੂੰ ਪਰੇਸ਼ਾਨ ਕਰਦਾ ਰਹੇਗਾ।” ਉਹਨਾਂ ਨੇ ਅੱਗੇ ਕਿਹਾ ਕਿ ਵਾਇਰਸ ਛੋਟੇ ਪੱਧਰ ‘ਤੇ ਪਰਤਦਾ ਰਹੇਗਾ ਅਤੇ ਹਰ ਤਰ੍ਹਾਂ ਦੇ ਸੁਰੱਖਿਆ ਚੱਕਰ ਨੂੰ ਤੋੜਦਾ ਰਹੇਗਾ।
ਤਾਜਾ ਜਾਣਕਾਰੀ