ਅਮਰੀਕਾ ਚ ਹੋਇਆ ਵੱਡਾ ਹਮਲਾ
ਹੁਣੇ ਹੁਣੇ ਅਮਰੀਕਾ ਚ ਹੋਇਆ ਵੱਡਾ ਹਮਲਾ ਮੌਕੇ ਤੇ ਹੀ ਦਰਜਨਾਂ ਮਰੇ ਲਗੇ ਲਾਸ਼ਾਂ ਦੇ ਢੇਰ ਛਾਇਆ ਸਾਰੇ ਪਾਸੇ ਖੌਫ ਅਤੇ
ਵਾਸ਼ਿੰਗਟਨ— ਅਮਰੀਕਾ ਦੇ ਸ਼ਹਿਰ ਵਰਜੀਨੀਆ ਬੀਚ ਦੇ ਇਕ ਕੰਪਲੈਕਸ ‘ਚ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਇਸ ਘਟਨਾ ‘ਚ 12 ਲੋਕਾਂ ਦੀ ਮੌਤ ਹੋ ਗਈ ਜਦਕਿ ਹੋਰ 6 ਜ਼ਖਮੀ ਹੋ ਗਏ।
ਪੁਲਸ ਨੇ ਹਮਲਾਵਰ ਨੂੰ ਮਾਰ ਦਿੱਤਾ ਹੈ ਤੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਵਰਜੀਨੀਆ ਬੀਚ ‘ਚ ਹੀ ਸਰਕਾਰੀ ਨੌਕਰੀ ਕਰਦਾ ਸੀ। ਉਸ ਨੇ ਨਗਰਪਾਲਿਕਾ ਕੇਂਦਰ ‘ਚ ਸਥਾਨਕ ਸਮੇਂ ਮੁਤਾਬਕ ਸ਼ਾਮ ਦੇ 5 ਵਜੇ ਗੋਲੀਬਾਰੀ ਕੀਤੀ।
ਇਕ ਕਰਮਚਾਰੀ ਨੇ ਦੱਸਿਆ ਕਿ ਲੋਕ ਡੈਸਕ ‘ਤੇ ਆਪਣਾ ਕੰਮ ਕਰ ਰਹੇ ਸਨ ਕਿ ਅਚਾਨਕ ਕਰਮਚਾਰੀ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਵਰਜੀਨੀਆ ਬੀਚ ਵਾਸ਼ਿੰਗਟਨ ਡੀ. ਸੀ. ਤੋਂ ਲਗਭਗ 4 ਘੰਟੇ ਦੀ ਦੂਰੀ ‘ਤੇ ਵਰਜੀਨੀਆ ਸੂਬੇ ‘ਚ ਅਟਲਾਂਟਿਕ ਤਟ ‘ਤੇ 500,000 ਲੋਕਾਂ ਦੀ ਆਬਾਦੀ ਵਾਲਾ ਸ਼ਹਿਰ ਹੈ।
ਸੂਬੇ ਦੇ ਗਵਰਨਰ ਰਾਲਫ ਨਾਰਥਮ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ।
ਪੁਲਸ ਨੇ ਘਟਨਾ ਵਾਲੇ ਸਥਾਨ ਤੋਂ ਇਕ ਆਟੋਮੈਟਿਕ ਪਿਸਤੌਲ ਅਤੇ ਇਕ ਰਾਇਫਲ ਬਰਾਮਦ ਕੀਤੀ ਹੈ।
ਰਾਸ਼ਟਰਪਤੀ ਟਰੰਪ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ ਤੇ ਉਹ ਲਗਾਤਾਰ ਅਧਿਕਾਰੀਆਂ ਕੋਲੋਂ ਸਥਿਤੀ ਬਾਰੇ ਪੁੱਛ ਰਹੇ ਹਨ।
Home ਤਾਜਾ ਜਾਣਕਾਰੀ ਹੁਣੇ ਹੁਣੇ ਅਮਰੀਕਾ ਚ ਹੋਇਆ ਵੱਡਾ ਹਮਲਾ ਮੌਕੇ ਤੇ ਹੀ ਦਰਜਨਾਂ ਮਰੇ ਲਗੇ ਲਾਸ਼ਾਂ ਦੇ ਢੇਰ ਛਾਇਆ ਸਾਰੇ ਪਾਸੇ ਖੌਫ ਅਤੇ
ਤਾਜਾ ਜਾਣਕਾਰੀ