ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵਾਸ਼ਿੰਗਟਨ— ਕੈਲੀਫੋਰਨੀਆ ‘ਚ ਲਾਸ ਏਂਜਲਸ ਨੇੜੇ ਇਕ ਥਾਂ ‘ਤੇ ਗੋਲੀਬਾਰੀ ‘ਚ 3 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਟਾਰੇਂਸ ਪੁਲਸ ਵਿਭਾਗ ਨੇ ਇਕ ਟਵੀਟ ‘ਚ ਕਿਹਾ ਹੈ ਕਿ ਗੋਲੀਬਾਰੀ ਦੀ ਲਪੇਟ ‘ਚ ਕਈ ਲੋਕ ਆਏ ਹਨ। ਲਾਸ ਏਂਜਲਸ ਟਾਈਮਸ ਮੁਤਾਬਕ ਗੈਬਲ ਹਾਊਸ ਬਾਲ ‘ਚ ਇਹ ਗੋਲੀਬਾਰੀ ਹੋਈ ਹੈ।
ਪੁਲਸ ਨੇ ਆਪਣੇ ਬਿਆਨ ‘ਚ ਅੱਗੇ ਕਿਹਾ ਕਿ ਇਹ ਗੋਲੀਬਾਰੀ ਦਾ 7 ਲੋਕ ਸ਼ਿਕਾਰ ਹੋਏ ਹਨ, ਜਿਨ੍ਹਾਂ ‘ਚੋਂ ਤਿੰਨ ਦੀ ਮੌਤ ਹੋ ਗਈ ਹੈ। ਚਸ਼ਮਦੀਦਾਂ ਨੇ ਪੁਲਸ ਨੂੰ ਦੱਸਿਆ ਕਿ ਗੈਮਿੰਗ ਕੰਪਲੈਕਸ ‘ਚ ਦੋ ਧਿਰਾਂ ‘ਚ ਲੜਾਈ ਹੋ ਗਈ ਸੀ, ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰੀ।
ਪੁਲਸ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਤੱਟਵਰਤੀ ਸ਼ਹਿਰ ਲਾਸ ਏਂਜਲਸ ਦੇ ਵਿਅਸਤ ਇਲਾਕੇ ਦੇ ਦੱਖਣ-ਪੂਰਬ ‘ਚ ਕਰੀਬ 32 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਹੈਲਥ ਅਥਾਰਟੀ ਨੇ ਦੱਸਿਆ ਕਿ 2017 ‘ਚ ਅਜਿਹੀਆਂ ਹੀ ਗੋਲੀਬਾਰੀ ਦੀਆਂ ਘਟਨਾਵਾਂ ਦੌਰਾਨ ਅਮਰੀਕਾ ‘ਚ ਕਰੀਬ 40,000 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ‘ਚ ਖੁਦਕੁਸ਼ੀ ਦੇ ਮਾਮਲੇ ਵੀ ਸ਼ਾਮਲ ਹਨ।
ਤਾਜਾ ਜਾਣਕਾਰੀ