ਦੇਖੋ ਚਲ ਰਹੀ ਲਾਈਵ ਵੀਡੀਓ
82 ਘੰਟਿਆਂ ਤੋਂ ਜ਼ਿੰਦਗੀ ਲਈ ਜੱਦੋ-ਜਹਿਦ ਕਰ ਰਿਹੈ ਫਤਿਹਵੀਰ, ਰੈਸਕਿਊ ਟੀਮਾਂ ਵੱਲੋਂ ਕੋਸ਼ਿਸ਼ਾਂ ਜਾਰੀ, ਦੇਖੋ #Live ਤਸਵੀਰਾਂ,ਸੰਗਰੂਰ: ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ ਵੀਰਵਾਰ ਨੂੰ 4 ਵਜੇ ਦੇ ਕਰੀਬ 145 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗਾ 2 ਸਾਲਾ ਬੱਚਾ ਫਤਿਹਵੀਰ ਅਜੇ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ੍ਹ ਰਿਹਾ ਹੈ। 5 ਦਿਨਾਂ ਤੋਂ ਲਗਾਤਾਰ ਬਚਾਅ ਲਈ ਚੱਲ ਰਹੇ ਰੈਸਕਿਊ ਆਪਰੇਸ਼ਨ ਦੇ ਬਾਅਦ ਵੀ ਬੱਚੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਹੈ।
ਤਕਰੀਬਨ 82 ਘੰਟੇ ਦਾ ਸਮਾਂ ਬੀਤ ਚੁੱਕਾ ਹੈ ਤੇ ਅਜੇ ਵੀ ਫਤਿਹਵੀਰ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਬਚਾਅ ਟੀਮ ਵੱਲੋਂ 84 ਤੋਂ 86 ਫੁੱਟ ਤੱਕ ਖੱਡਾ ਖੋਦਿਆ ਜਾ ਚੁੱਕਾ ਹੈ ਅਤੇ ਫਤਿਹਵੀਰ 110 ਫੁੱਟ ‘ਤੇ ਫਸਿਆ ਹੋਇਆ ਹੈ।
ਉਸ ਦੀ ਸਥਿਤੀ ਨੂੰ ਕੈਮਰਿਆਂ ਰਾਹੀਂ ਲਗਾਤਾਰ ਦੇਖਿਆ ਜਾ ਰਿਹਾ ਹੈ। ਡਾਕਟਰਾਂ ਦੀ ਟੀਮ ਬੱਚੇ ਦੀ ਜ਼ਿੰਦਗੀ ਪ੍ਰਤੀ ਪੂਰੀ ਆਸ ਲਗਾਈ ਬੈਠੀ ਹੈ। ਬੱਚੇ ਨੂੰ ਲਗਾਤਾਰ ਆਕਸੀਜਨ ਪਹੁੰਚਾਉਣ ਦਾ ਪ੍ਰਬੰਧ ਇਕ ਪਾਈਪ ਲਾਈਨ ਰਾਹੀਂ ਕੀਤਾ ਗਿਆ ਹੈ।
ਸੂਬੇ ਭਰ ਦੇ ਲੋਕ ਫਤਿਹਵੀਰ ਲਈ ਅਰਦਾਸਾਂ ਕਰ ਰਹੇ ਹਨ ਤੇ ਉਸ ਦੀ ਸਲਾਮਤੀ ਮੰਗ ਰਹੇ ਹਨ। ਦੱਸ ਦੇਈਏ ਕਿ ਫਤਿਹਵੀਰ ਪਰਿਵਾਰ ਦਾ ਇਕਲੌਤਾ ਬੇਟਾ ਹੈ ਅਤੇ 10 ਜੂਨ ਨੂੰ ਉਸ ਦਾ ਜਨਮਦਿਨ ਹੈ।
Home ਤਾਜਾ ਜਾਣਕਾਰੀ ਹੁਣੇ ਸਵੇਰੇ 6 ਵਜੇ ਨਾਲ ਆਹ ਦੇਖੋ ਬਚਾਓ ਟੀਮ ਕੀ ਕਰਨ ਲਗੀ ਸੁਰੰਗ ਦੇ ਵਿਚੋਂ…….. ਦੇਖੋ ਲਾਈਵ ਵੀਡੀਓ
ਤਾਜਾ ਜਾਣਕਾਰੀ