BREAKING NEWS
Search

ਹੁਣੇ ਸਵੇਰੇ ਸਵੇਰੇ ਹੋਈ ਅਕਾਲੀ ਦਲ ਦੇ ਇਸ ਵੱਡੇ ਲੀਡਰ ਦੀ ਅਚਾਨਕ ਮੌਤ ਛਾਇਆ ਸੋਗ ਹੋਇਆ

ਹੁਣੇ ਆਈ ਤਾਜਾ ਵੱਡੀ ਖਬਰ

ਹੁਣੇ ਸਵੇਰੇ ਸਵੇਰੇ ਹੋਈ ਅਕਾਲੀ ਦਲ ਦੇ ਇਸ ਵੱਡੇ ਲੀਡਰ ਦੀ ਅਚਾਨਕ ਮੌਤ ਛਾਇਆ ਸੋਗ ਹੋਇਆ

ਖੰਨਾ (ਬਿਪਨ) : ਪੰਜਾਬ ਦੇ ਸਾਬਕਾ ਸੰਸਦ ਮੈਂਬਰ ਅਤੇ ਅਕਾਲੀ ਦਲ ਦੇ ਨੇਤਾ ਸੁਖਦੇਵ ਸਿੰਘ ਲਿਬੜਾ ਦਾ ਸ਼ੁੱਕਰਵਾਰ ਤੜਕੇ ਦਿਹਾਂਤ ਹੋ ਗਿਆ। 88 ਸਾਲਾ ਸੁਖਦੇਵ ਸਿੰਘ ਲਿਬੜਾ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਅੱਜ ਤੜਕੇ ਸਵੇਰੇ 4 ਵਜੇ ਉਨ੍ਹਾਂ ਨੇ ਖੰਨਾ ਦੇ ਇਕ ਪ੍ਰਾਈਵੇਟ ਹਸਪਤਾਲ ‘ਚ ਆਖਰੀ ਸਾਹ ਲਏ। ਸੁਖਦੇਵ ਸਿੰਘ ਲਿਬੜਾ 17 ਸਾਲ ਐੱਸ. ਜੀ. ਪੀ. ਸੀ. ਦੇ ਮੈਂਬਰ ਰਹੇ।

ਪਹਿਲੀ ਵਾਰ ਸਾਲ 1985 ‘ਚ ਉਹ ਖੰਨਾ ਤੋਂ ਵਿਧਾਇਕ ਅਤੇ ਉਸ ਤੋਂ ਬਾਅਦ ਅਕਾਲੀ ਦਲ ਵਲੋਂ ਰੋਪੜ ਸੰਸਦੀ ਖੇਤਰ, ਜਦੋਂ ਕਿ ਦੂਜੀ ਵਾਰ ਕਾਂਗਰਸ ਵਲੋਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ।

ਸੁਖਦੇਵ ਸਿੰਘ ਲਿਬੜਾ ਨੂੰ ਇਕ ਵਾਰ ਰਾਜ ਸਭਾ ਮੈਂਬਰ ਵੀ ਚੁਣਿਆ ਜਾ ਚੁੱਕਾ ਹੈ। ਫਿਲਹਾਲ ਸੁਖਦੇਵ ਸਿੰਘ ਲਿਬੜਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਲਿਬੜਾ ‘ਚ ਸ਼ੁੱਕਰਵਾਰ ਦੁਪਹਿਰ 12 ਵਜੇ ਕੀਤਾ ਜਾਵੇਗਾ।



error: Content is protected !!