BREAKING NEWS
Search

ਹੁਣੇ ਸ਼ਾਮੀ ਸਰਕਾਰ ਨੇ ਦਿੱਤਾ ਲੋਕਾਂ ਨੂੰ ਨਵੇਂ ਸਾਲ ਦਾ ਇਹ ਵੱਡਾ ਤੋਹਫ਼ਾ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕੇਂਦਰ ਸਰਕਾਰ ਵਲੋਂ ਦੇਸ਼ ਭਰ ਦੇ ਲੋਕਾਂ ਨੂੰ New Year ਗਿਫਟ ਦੇ ਦਿੱਤਾ ਗਿਆ ਹੈ। ਸਰਕਾਰ ਨੇ ਜੀ. ਐੱਸ. ਟੀ. ਨੂੰ ਲੈ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। 22 ਦਸੰਬਰ ਨੂੰ ਨਵੀਂ ਦਿੱਲੀ ਚ ਹੋਈ ਜੀ. ਐੱਸ. ਟੀ. ਪ੍ਰੀਸ਼ਦ ਦੀ 31ਵੀਂ ਬੈਠਕ ‘ਚ ਕਈ ਚੀਜ਼ਾਂ ‘ਤੇ ਜੀ. ਐੱਸ. ਟੀ. ਦਰ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ। ਸੂਤਰਾਂ ਮੁਤਾਬਕ, 7 ਚੀਜ਼ਾਂ ਨੂੰ 28 ਫੀਸਦੀ ਦੀ ਸਲੈਬ ‘ਚੋਂ ਕੱਢ ਕੇ 18 ਫੀਸਦੀ ‘ਚ ਲਿਆਂਦਾ ਗਿਆ ਹੈ। ਉੱਥੇ ਹੀ 26 ਚੀਜ਼ਾਂ ‘ਤੇ ਜੀ. ਐੱਸ. ਟੀ. ਦਰ 18 ਫੀਸਦੀ ਤੋਂ ਘਟਾ ਕੇ 12 ਫੀਸਦੀ ਤੇ 5 ਫੀਸਦੀ ਕਰ ਦਿੱਤੀ ਗਈ ਹੈ।

ਇਹ ਸਭ ਹੋਇਆ ਸਸਤਾ
33 ਪ੍ਰੋਡਕਟਸ ‘ਤੇ GST ਦਰਾਂ ਘਟਾ ਕੇ 18%, 12%, 5% ਕੀਤੀ ਗਈ ਹੈ। ਇਸਦੇ ਨਾਲ ਜੀ ਟਾਇਰ, ਵੀਸੀਆਰ, ਲਿਥਿਅਮ ਬੈਟਰੀ ਨੂੰ 28% ਦੇ ਦਾਇਰੇ ‘ਚੋ ਕੱਢ ਕੇ 18 ਫ਼ੀਸਦੀ ਕਰ ਦਿੱਤਾ ਗਿਆ ਹੈ। ਆਟੋ ਮੋਟਰ ਪਾਰਟਸ ਅਤੇ ਟਾਇਰਾਂ ਤੇ ਜੀਐਸਟੀ ਦੀਆਂ ਦਰਾਂ 28 ਪ੍ਰਤੀਸ਼ਤ ਘਟ ਗਈਆਂ ਹਨ। ਧਾਰਮਿਕ ਯਾਤਰਾ ‘ਤੇ ਜਾਣ ਵਾਲੇ ਵਿਮਾਨ ‘ਤੋਂ ਜੀ.ਐਸ.ਟੀ. ਹਟਾਇਆ ਗਿਆ।

ਦਿਵਯਾਂਗਾਂ ਦੇ ਇਸਤੇਮਾਲ ਦੀ ਚੀਜ਼ਾਂ ‘ਤੇ 28 ਫ਼ੀਸਦੀ ਦੀ ਬਜਾਈ 5% ਜੀਐਸਟੀ ਲਗੇਗਾ। ਸੀਮੈਂਟ ‘ਤੇ ਜੀਐਸਟੀ ਦੀ ਦਰ 28 ਫੀਸਦੀ ਘਟੀ ਹੈ। 22 ਆਈਟਮਾਂ ਤੋਂ GST ਦਰਾਂ 28% ਘੱਟ ਕੀਤੀਆਂ ਗਇਆ ਹਨ। ਏ.ਸੀ. ਅਤੇ ਡਿਸ਼ਵਾਸ਼ਰ 28 ਫੀਸਦੀ ਜੀਐਸਟੀ ਹੋਣਗੇ। ਇਸ ਤੋਂ ਇਲਾਵਾ 100 ਰੁਪਏ ਤੱਕ ਨੇਮਾ ਟਿਕਟਾਂ ‘ਤੇ ਜੀਐਸਟੀ ਨੂੰ 18 ਤੋਂ ਘਟਾ ਕੇ 12 ਫੀਸਦੀ ਕਰ ਦਿੱਤਾ ਗਿਆ ਹੈ। ਨੌਰਮਲ ਸਾਈਜ਼ ਦੇ ਟੀ.ਵੀ. ‘ਤੇ GST28 ਫ਼ੀਸਦੀ ਤੋਂ 18% ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ 99 ਫੀਸਦੀ ਸਮਾਨਾਂ ਨੂੰ 18 ਫੀਸਦੀ ਜਾਂ ਇਸ ਤੋਂ ਘਟ ਸਲੈਬ ਦੇ ਦਾਇਰੇ ‘ਚ ਲਿਆਉਣ ‘ਤੇ ਕੰਮ ਕਰ ਰਹੀ ਹੈ। 28 ਫੀਸਦੀ ਸਲੈਬ ਸਿਰਫ ਕੁਝ ਗਿਣੇ-ਚੁਣੇ ਸਮਾਨਾਂ ‘ਤੇ ਹੀ ਲਾਗੂ ਰਹੇਗੀ, ਜਿਵੇਂ ਕਿ ਲਗਜ਼ਰੀ ਸਮਾਨ।

ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਸ਼ੁਰੂਆਤ ‘ਚ ਜੀ. ਐਸ. ਟੀ. ਨੂੰ ਸੂਬਿਆਂ ਦੇ ਮੌਜੂਦਾ ਵੈਟ ਅਤੇ ਐਕਸਾਈਜ਼ ਟੈਕਸ ਸਟ੍ਰਕਚਰ ਦੇ ਹਿਸਾਬ ਨਾਲ ਬਣਾਇਆ ਗਿਆ ਸੀ। ਹੁਣ ਇਸ ‘ਤੇ ਕਾਫੀ ਵਾਰ ਵਿਚਾਰ-ਵਟਾਂਦਰਾ ਹੋ ਚੁੱਕਾ ਹੈ ਤੇ ਟੈਕਸ ਸਿਸਟਮ ‘ਚ ਸੁਧਾਰ ਹੋ ਰਿਹਾ ਹੈ।error: Content is protected !!