ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਸ਼ਾਮੀ ਬੋਲੀਵੁਡ ਦੇ ਇਸ ਮਸ਼ਹੂਰ ਐਕਟਰ ਦੀ ਹੋਈ ਅਚਾਨਕ ਮੌਤ ਛਾਇਆ ਸੋਗ
ਮੁੰਬਈ: ਐਕਟਰ ਤੇ ਕਾਮੇਡੀਅਨ ਦਿਨਆਰ ਕਾਂਟ੍ਰੈਕਟਰ ਨਹੀਂ ਰਹੇ। ਉਨ੍ਹਾਂ ਨੇ ਫ਼ਿਲਮ ‘ਬਾਜ਼ੀਗਰ, ਖਿਲਾੜੀ, ਬਾਦਸ਼ਾਹ ਤੇ 36 ਚਾਈਨਾ-ਟਾਉਨ ‘ਚ ਕੰਮ ਕੀਤਾ ਸੀ।
ਦਿਨਆਰ ਨੇ ਅੱਜ 5 ਜੂਨ ਦੀ ਸਵੇਰ ਨੂੰ ਆਖਰੀ ਸਾਹ ਲਏ। ਉਹ 79 ਸਾਲ ਦ ਸੀ ਤੇ ਬੁਢਾਪੇ ਸਬੰਧੀ ਕਾਫੀ ਬਿਮਾਰੀਆਂ ਤੋਂ ਪੀੜਤ ਸੀ।
ਉਨ੍ਹਾਂ ਦਾ ਅੱਜ ਸ਼ਾਮ ਵਰਲੀ ਪ੍ਰਾਥਨਾ ਹਾਲ ‘ਚ 3:30 ਵਜੇ ਸਸਕਾਰ ਕੀਤਾ ਜਾਵੇਗਾ।
ਹਾਸ ਕਲਾਕਾਰ ਦਿਨਆਰ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਮਿਕ ਟਾਈਮਿੰਗ ਕਰਕੇ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ 2019 ‘ਚ ਪਦਮਸ਼੍ਰੀ ਐਵਾਰਡ ਮਿਲ ਚੁੱਕਿਆ ਹੈ।
ਦਿਨਆਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਥਿਏਟਰ ਆਰਟਿਸਟ ਦੇ ਤੌਰ ‘ਤੇ ਕੀਤੀ ਸੀ ਤੇ ਉਨ੍ਹਾਂ ਨੇ ਹਿੰਦੀ ਤੇ ਗੁਜਰਾਤੀ ਨਾਟਕਾਂ ‘ਚ ਐਕਟਿੰਗ ਕੀਤੀ ਸੀ।
ਫ਼ਿਲਮਾਂ ਤੋਂ ਇਲਾਵਾ ਕਾਂਨਟ੍ਰੈਕਟਰ ਨੂੰ ਟੀਵੀ ਸ਼ੋਅ ‘ਖਿਚੜੀ’ ਤੇ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਵੀ ਦੇਖਿਆ ਗਿਆ ਹੈ।
ਦਿਨਆਰ ਕਾਂਟ੍ਰੈਕਟਰ ਦੀ ਮੌਤ ‘ਤੇ ਕਲਾਕਾਰ ਤੋਂ ਨੇਤਾ ਬਣੀ ਸਮ੍ਰਿਤੀ ਇਰਾਨੀ ਨੇ ਸੋਸ਼ਲ ਮੀਡੀਆ ‘ਤੇ ਦੁਖ ਜ਼ਾਹਿਰ ਕੀਤਾ ਹੈ ਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕੀਤੀ ਹੈ।
ਇਸ ਦੇ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਦਿਨਆਰ ਦੀ ਤਸਵੀਰ ਸ਼ੇਅਰ ਕਰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਦੀ ਪ੍ਰਾਥਨਾ ਕੀਤੀ ਹੈ।
ਤਾਜਾ ਜਾਣਕਾਰੀ