BREAKING NEWS
Search

ਹੁਣੇ ਸ਼ਾਮੀ ਪੰਚਾਇਤ ਵੋਟਾਂ ਬਾਰੇ ਆਈ ਵੱਡੀ ਖਬਰ – ਹੁਣ ਆਹ ਕੀ ਚੱਕਰ ਪੈ ਗਿਆ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਸ਼ਾਮੀ ਪੰਚਾਇਤ ਚੋਣਾਂ ਬਾਰੇ ਵੱਡੀ ਖਬਰ ਆਈ ਹੈ

ਸਰਪੰਚ ਦੀਆਂ 13726 ਅਸਾਮੀਆਂ ਲਈ ਸਿਰਫ 9700 ਉਮੀਦਵਾਰ! ਅਕਾਲੀ ਦਲ ਨੇ ਚੁੱਕੇ ਸਵਾਲ

ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਰਾਜ ਸੂਚਨਾ ਕਮਿਸ਼ਨ ਵੱਲੋਂ ਜਾਰੀ ਕੀਤੇ ਮੁੱਢਲੇ ਅੰਕੜਿਆਂ ਉੱਤੇ ਸਵਾਲ ਚੁੱਕੇ ਹਨ। ਅਕਾਲੀ ਦਲ ਨੇ ਕਿਹਾ ਹੈ ਕਿ ਅੰਕੜਿਆਂ ਉਤੇ ਮੁਢਲੀ ਝਾਤ ਪਾਈ ਜਾਵੇ ਤਾਂ ਪੰਜਾਬ ਵਿਚ ਕਰਵਾਈਆਂ ਜਾ ਰਹੀਆਂ ਪੰਚਾਇਤ ਚੋਣਾਂ ਲੋਕਤੰਤਰੀ ਪ੍ਰਕਿਰਿਆ ਦਾ ਮਜ਼ਾਕ ਉਡਾਉਂਦੀਆਂ ਨਜ਼ਰ ਆ ਰਹੀਆਂ ਹਨ।

ਇਸ ਸਬੰਧੀ ਰਾਜ ਚੋਣ ਕਮਿਸ਼ਨ ਨੂੰ ਲਿਖੀ ਇੱਕ ਚਿੱਠੀ ਵਿਚ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਭਰ ਵਿਚ ਸਰਪੰਚਾਂ ਦੀਆਂ 13726 ਅਸਾਮੀਆਂ ਲਈ ਕੁੱਲ 9700 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇਸ ਤੋਂ ਸਪਸ਼ਟ ਹੈ ਕਿ ਸਰਪੰਚਾਂ ਦੀਆਂ ਸੈਂਕੜੇ ਅਸਾਮੀਆਂ ਲਈ ਕਿਸੇ ਵੀ ਉਮੀਦਵਾਰ ਨੇ ਕਾਗ਼ਜ਼ ਦਾਖ਼ਲ ਨਹੀਂ ਕੀਤੇ ਹਨ। ਇਸ ਤਰ੍ਹਾਂ ਪਿੰਡਾਂ ‘ਚ ਸਭ ਤੋਂ ਉੱਚੇ ਅਹੁਦੇ- ਸਰਪੰਚ ਵਾਸਤੇ ਕੋਈ ਮੁਕਾਬਲਾ ਹੀ ਨਜ਼ਰ ਨਹੀਂ ਆ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਚਾਂ ਦੀ ਚੋਣ ਦੇ ਮਾਮਲੇ ਵਿਚ ਸਥਿਤੀ ਹੋਰ ਵੀ ਮਾੜੀ ਹੈ। ਤਕਰੀਬਨ 85 ਹਜ਼ਾਰ ਅਹੁਦਿਆਂ ਲਈ ਸਿਰਫ 27 ਹਜ਼ਾਰ ਉਮੀਦਵਾਰ ਮੈਦਾਨ ਵਿਚ ਆਏ ਹਨ। ਇਸ ਤਰ੍ਹਾਂ ਪੰਚਾਂ ਦੀਆਂ ਵੀ ਲਗਭਗ ਦੋ ਤਿਹਾਈ ਅਸਾਮੀਆਂ ਲਈ ਕੋਈ ਉਮੀਦਵਾਰ ਮੈਦਾਨ ਵਿਚ ਨਹੀਂ ਹੈ।

ਡਾ. ਚੀਮਾ ਨੇ ਦੋਸ਼ ਲਾਇਆ ਹੈ ਕਿ ਇੰਨੇ ਗਲਤ ਅੰਕੜਿਆਂ ਨੂੰ ਬਿਨਾਂ ਪੁਸ਼ਟੀ ਕੀਤਿਆਂ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਗਲਤ ਅੰਕੜਿਆਂ ਨੂੰ ਲੈ ਕੇ ਉੱਠ ਰਹੀਆਂ ਅਫ਼ਵਾਹਾਂ ਨੂੰ ਰੋਕਣ ਲਈ ਤੁਰਤ ਸਹੀ ਅੰਕੜੇ ਜਾਰੀ ਕੀਤੇ ਜਾਣ,

ਜਿਸ ਨਾਲ ਪੰਜਾਬ ਦੀ ਜਨਤਾ ਦਾ ਲੋਕਤੰਤਰ ਅਤੇ ਚੋਣ ਪ੍ਰਕਿਰਿਆ ਵਿਚ ਵਿਸ਼ਵਾਸ ਬਰਕਰਾਰ ਰਹਿ ਸਕੇ। ਉਨ੍ਹਾਂ ਕਿਹਾ ਕਿ ਇਹ ਸਾਰੇ ਅੰਕੜੇ ਚੋਣ ਕਮਿਸ਼ਨ ਦੇ ਹਵਾਲੇ ਨਾਲ ਸਾਰੇ ਮੁੱਖ ਅਖ਼ਬਾਰਾਂ ਵਿਚ ਛਾਪੇ ਜਾ ਚੁੱਕੇ ਹਨ, ਜਿਸ ਕਰ ਕੇ ਭਰੋਸੇਯੋਗ ਲੱਗਦੇ ਹਨ।



error: Content is protected !!