BREAKING NEWS
Search

ਹੁਣੇ ਸ਼ਾਮੀ ਨਵ-ਵਿਆਹੁਤਾ ਦੀ ਮਿਲੀ ਲਾਸ਼ ਸਰੀਰ ਤੇ ਇਹ ਨੇ ਨਿਸ਼ਾਨੀਆਂ ਸ਼ੇਅਰ ਕਰੋ ਤਾਂ ਜੋ ਕੁੜੀ ਬਾਰੇ ਪਤਾ ਲਗ ਸਕੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਖਰੜ: ਗਿਲਕੋ ਵੈਲੀ ‘ਚੋਂ ਮਿਲੀ ਨਵ-ਵਿਆਹੁਤਾ ਦੀ ਲਾਸ਼, ਫੈਲੀ ਸਨਸਨੀ,ਖਰੜ: ਖਰੜ ‘ਚ ਸਥਿਤ ਗਿਲਕੋ ਵੈਲੀ ‘ਚੋਂ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸੀਆਈਏ ਸਟਾਫ਼ ਨੇ ਇਕ ਨਵ-ਵਿਆਹੁਤਾ ਦੀ ਲਾਸ਼ ਬਰਾਮਦ ਕੀਤੀ। ਮਹਿਲਾ ਦੀ ਉਮਰ 25 ਤੋਂ 27 ਸਾਲ ਦੱਸੀ ਜਾ ਰਹੀ ਹੈ।ਮ੍ਰਿਤਕਾ ਦੇ ਸਿਰ ‘ਤੇ ਡੂੰਘੀਆਂ ਸੱਟਾਂ ਵੱਜੀਆਂ ਹੋਈਆਂ ਹਨ।

ਜਦਕਿ ਸਰੀਰ ਦੇ ਹੋਰ ਹਿੱਸਿਆਂ ‘ਤੇ ਵੀ ਸੱਟਾਂ ਦੇ ਨਿਸ਼ਾਨ ਹੋਣ ਦੀ ਖ਼ਬਰ ਮਿਲੀ ਹੈ। ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਨੂੰ ਹੱਤਿਆ ਦੇ ਸ਼ੱਕ ਨਾਲ ਜੋੜ ਕੇ ਦੇਖ ਰਹੀ ਹੈ।

ਸੀਆਈਏ ਸਟਾਫ ਦੇ ਇੰਚਾਰਜ ਸਤਵੰਤ ਸਿੱਧੂ ਮੁਤਾਬਿਕ ਮਹਿਲਾ ਕੋਈ ਪ੍ਰਵਾਸੀ ਮਜ਼ਦੂਰ ਜਾਪਦੀ ਹੈ, ਜਿਸ ਦੀ ਖੱਬੀ ਕਲਾਈ ‘ਤੇ ਅੰਗਰੇਜ਼ੀ ਵਿੱਚ ਏ ਐੱਸ ਦਾ ਟੈਟੂ ਬਣਿਆ ਹੋਇਆ ਹੈ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਅਤੇ ਆਸ-ਪਾਸ ਦੀ ਸੀ. ਸੀ. ਟੀ. ਵੀ. ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਸੱਚਾਈ ਪਤਾ ਲਾਈ ਜਾ ਸਕੇ।



error: Content is protected !!