ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਨਵੇਂ ਸਾਲ ‘ਤੇ ਪੰਜਾਬ ਸਰਕਾਰ ਦਾ ਤੋਹਫ਼ਾ
ਨਵੇਂ ਸਾਲ ਦੇ ਪਹਿਲੇ ਦਿਨ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਅਵਾਮ ਨੂੰ ਤੋਹਫਾ ਦੇਣ ਦਾ ਐਲਾਨ ਕੀਤਾ ਗਿਆ ਹੈ। ਗੈਰ ਕਾਨੂੰਨੀ ਇਮਾਰਤਾਂ ਨੂੰ ਰੈਗੂਲਰ ਕਰਵਾਉਣ ਲਈ ਸੂਬਾ ਸਰਕਾਰ ਵਨ ਟਾਈਮ ਸੈਟਲਮੈਂਟ ਪਾਲਿਸੀ ਲਿਆਉਣ ਜਾ ਰਹੀ ਹੈ। ਜਿਸ ਤੇ ਮੋਹਰ ਭਲਕੇ ਹੋਣ ਵਾਲੀ ਕੈਬਨਿਟ ਦੀ ਮੀਟਿੰਗ ਚ ਲਗਾਈ ਜਾਵੇਗੀ।
ਚੰਡੀਗੜ੍ਹ ਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਮੀਡੀਆ ਦੇ ਸਾਹਮਣੇ ਪਹੁੰਚੇ ਨਵਜੋਤ ਸਿੰਘ ਸਿੱਧੂ ਵੱਲੋਂ ਇਸਦਾ ਐਲਾਨ ਕੀਤਾ ਗਿਆ। ਖਾਸ ਇਹ ਵੀ ਹੈ ਕੀ CLU ਤੋਂ ਬਿਨ੍ਹਾਂ ਬਣੀਆਂ ਬਿਲਡਿੰਗਾਂ ਨੂੰ ਵੀ ਇਸ ਪਾਲਿਸੀ ਵਿੱਚ ਰੈਗੂਲਰ ਕਰਵਾਉਣ ਦਾ ਮੌਕਾ ਦਿੱਤਾ ਜਾਵੇਗਾ।
ਦਾਅਵਾ ਕੀਤਾ ਗਿਆ ਹੈ ਕੀ ਵਨ ਟਾਈਮ ਸੈਟਲਮੈਂਟ ਪਾਲਿਸੀ ਰਾਂਹੀ ਸੂਬੇ ਚੋਂ ਸਰਕਾਰ ਨੂੰ 1 ਹਜ਼ਾਰ ਕਰੋੜ ਦਾ ਰੈਵਨਿਊ ਆਵੇਗਾ ਤੇ ਨਾਲ ਹੀ ਇਹ ਵੀ ਸਾਫ ਕੀਤਾ ਗਿਆ ਹੈ ਕੀ 15 ਤਰੀਕ ਤੋਂ ਬਾਅਦ ਸੂਬਾ ਵਾਸੀਆਂ ਲਈ ਨਵੇਂ ਬਣਨ ਵਾਲੇ ਨਕਸ਼ਿਆਂ ਨੂੰ ਆਨ ਲਾਈਨ ਪਾਸ ਕਰਵਾਉਣਾ ਜ਼ਰੂਰੀ ਹੋਵੇਗਾ।
ਇਸਦੇ ਨਾਲ ਹੀ ਐਲਾਨ ਕੀਤਾ ਗਿਆ ਕੀ ਅੰਮ੍ਰਿਤਸਰ ਚ 1984 ਦੇ ਦੰਗਾ ਪੀੜਤਾਂ ਨੂੰ ਸੂਬਾ ਸਰਕਾਰ ਵੱਲੋਂ 10-10 ਹਜ਼ਾਰ ਚ 200 ਦੁਕਾਨਾਂ ਦਿੱਤੀਆਂ ਜਾਣਗੀਆਂ। ਰਕਮ ਨੂੰ ਲੈ ਕੇ ਜੋ ਰੇੜਕਾ ਸੀ ਉਸ ਨੂੰ ਦੂਰ ਕਰ ਦਿੱਤਾ ਗਿਆ ਹੈ। ਉਧਰ ਬਠਿੰਡਾ ਚ ਬਣ ਰਹੇ AIIMS ਲਈ CLU ਦੀ ਫੀਸ ਮੁਆਫ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।
ਤਾਜਾ ਜਾਣਕਾਰੀ