ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੰਜਾਬ ਵਿਚ ਠੰਢ ਨੇ ਫੜਿਆ ਜ਼ੋਰ, ਆਉਣ ਵਾਲੇ ਦਿਨਾਂ ਬਾਰੇ ਮੌਸਮ ਵਿਭਾਗ ਦੀ ਚਿਤਾਵਨੀ…”,”articleSection”: “punjab”,”articleBody”: “ਹਿਮਾਚਲ ਤੇ ਕਸ਼ਮੀਰ ਵਿਚ ਬਰਫ਼ਬਾਰੀ ਤੋਂ ਬਾਅਦ ਪੰਜਾਬ ਵਿਚ ਠੰਢ ਨੇ ਜੋਰ ਫੜ ਲਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਬਠਿੰਡਾ ਵਿਚ ਘੱਟੋ-ਘੱਟ ਪਾਰਾ -0.8 ਡਿਗਰੀ ’ਤੇ ਪਹੁੰਚ ਗਿਆ। ਸੂਬੇ ਵਿਚ ਇਸ ਮੌਸਮ ’ਚ ਇਹ ਤਾਪਮਾਨ ਆਪਣੇ ਆਪ ਵਿਚ ਇਕ ਰਿਕਾਰਡ ਹੈ। ਪਟਿਆਲਾ ਨੂੰ ਛੱਡ ਕੇ ਸੂਬੇ ਦੇ ਬਾਕੀ ਸਾਰੇ ਜ਼ਿਲ੍ਹਿਆਂ ਦਾ ਪਾਰਾ 0 ਤੋਂ 2 ਡਿਗਰੀ ਰਿਕਾਰਡ ਕੀਤਾ ਗਿਆ। 96 ਘੰਟਿਆਂ ਬਾਅਦ, ਨਵੇਂ ਸਾਲ ਮੌਕੇ ਸੂਬੇ ਦੇ ਕੁਝ ਜ਼ਿਲ੍ਹਿਆਂ ਵਿਚ ਬਾਰਸ਼ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਅਗਲੇ ਚਾਰ ਦਿਨਾਂ ਬਾਅਦ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਨਵਾਂ ਸ਼ਹਿਰ, ਰੂਪ ਨਗਰ, ਕਪੂਰਥਲਾ ਤੇ ਜਲੰਧਰ ਵਿੱਚ ਹਲਕੀ ਬਾਰਸ਼ ਹੋਏਗੀ। ਦਰਅਸਲ ਆਈਐਮਡੀ ਦੀ ਵੈਬਸਾਈਟ ਮੁਤਾਬਕ ਦਿੱਲੀ ਦੇ ਸਫਦਰਜੰਗ ਵਿਚ ਤਾਪਮਾਨ 2.6 ਡਿਗਰੀ ਰਿਕਾਰਡ ਕੀਤਾ ਗਿਆ। ਉਥੇ ਹੀ ਪਾਲਮ ਵਿਚ ਪਾਰਾ 5 ਡਿਗਰੀ ਤੱਕ ਦਰਜ ਕੀਤਾ ਗਿਆ।
ਦੱਸ ਦਈਏ ਕਿ ਸ਼ੁੱਕਰਵਾਰ ਨੂੰ ਦਿੱਲੀ ਦਾ ਹੇਠਲਾ ਤਾਪਮਾਨ 5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਹ ਔਸਤ ਤਾਪਮਾਨ ਤੋਂ ਦੋ ਡਿਗਰੀ ਸੈਲਸੀਅਸ ਘੱਟ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 31 ਦਸੰਬਰ ਤੱਕ ਠੰਢ ਵਧ ਸਕਦੀ ਹੈ। ਜਨਵਰੀ ਦੇ ਪਹਿਲੇ ਹਫਤੇ ਵਿਚ ਪੱਛਮੀ ਦਬਾਅ ਬਣਨ ਅਤੇ ਹਵਾ ਦੀ ਦਿਸ਼ਾ ਬਦਲਨ ਦੇ ਕਾਰਨ ਮੌਸਮ ਸਾਫ਼ ਰਹਿ ਸਕਦਾ ਹੈ।
ਪੰਜਾਬ ਵਿਚ ਠੰਢ ਨੇ ਫੜਿਆ ਜ਼ੋਰ
ਖੇਤਰੀ ਮੌਸਮ ਵਿਭਾਗ ਮੁਤਾਬਕ ਸ਼ਨਿਚਰਵਾਰ ਨੂੰ ਹੇਠਲਾ ਤਾਪਮਾਨ 3 ਡਿਗਰੀ ਸੈਲਸੀਅਸ ਪਹੁੰਚ ਸਕਦਾ ਹੈ, ਜੋ ਠੀਕ ਸਾਬਤ ਹੋਇਆ ਹੈ। ਇਹ ਅਨੁਮਾਨ ਸਹੀ ਹੁੰਦੇ ਹੀ ਸ਼ਨਿਚਰਵਾਰ ਇਸ ਸੀਜਨ ਦਾ ਸੱਭ ਤੋਂ ਠੰਢਾ ਦਿਨ ਸਾਬਤ ਹੋ ਗਿਆ ਹੈ। ਖੇਤਰੀ ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਨੂੰ ਪਾਲਮ ਦਾ ਹੇਠਲਾ ਤਾਪਮਾਨ 6, ਲੋਧੀ ਰੋਡ ਦਾ 4.3, ਆਯਾਨਗਰ ਦਾ 5.6, ਗੁਰੂਗਰਾਮ ਦਾ 4.9, ਦਿੱਲੀ ਯੂਨੀਵਰਸਿਟੀ ਦਾ 8.1, ਮੁੰਗੇਸ਼ਪੁਰ ਦਾ 5.1 ਡਿਗਰੀ ਸੈਲਸੀਅਸ, ਨਜਫਗੜ੍ਹ ਦਾ 5.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਤਾਜਾ ਜਾਣਕਾਰੀ