ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸ਼ੁੱਕਰਵਾਰ ਨੂੰ ਮੈਟ੍ਰਿਕ ਪੱਧਰੀ ਗਣਿਤ ਦੇ ਪੇਪਰ ‘ਚ ਸੀ-ਸੈੱਟ ਵਾਲਾ ਪੇਪਰ ਹੱਲ ਕਰਨ ਵਾਲੇ ਅੰਗਰੇਜ਼ੀ ਮਾਧਿਅਮ ਦੇ ਪ੍ਰੀਖਿਆਰਥੀਆਂ ਨੂੰ ਗ੍ਰੇਸ ਦੇ ਚਾਰ ਅੰਕ ਦੇਣ ਦਾ ਫ਼ੈਸਲਾ ਕੀਤਾ ਹੈ।
ਇਹ ਅੰਕ ਪੇਪਰ ਦੇ ਇਸ ਸੈੱਟ (ਸੈੱਟ-ਸੀ) ‘ਚ ਅੰਗਰੇਜ਼ੀ ਮਾਧਿਅਮ ਦੇ ਭਾਗ ‘ਚ ਪ੍ਰਸ਼ਨ ਨੰਬਰ 22 ਨਾ ਛਪੇ ਹੋਣ ਕਾਰਨ ਖੜ੍ਹੀ ਹੋਈ ਔਕੜ ਦੇ ਹੱਲ ਵਜੋਂ ਦਿੱਤੇ ਜਾਣੇ ਹਨ।
ਇਸ ਸੰਬੰਧੀ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਵਲੋਂ ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ ਗਈ, ਜਿਸ ‘ਚ ਇਹ ਗ੍ਰੇਸ ਅੰਕ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
ਤਾਜਾ ਜਾਣਕਾਰੀ