BREAKING NEWS
Search

ਹੁਣੇ ਮਸ਼ਹੂਰ ਬੋਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ ਬਾਰੇ ਆਈ ਮਾੜੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਨਵੀਂ ਦਿੱਲੀ: ਦਿੱਲੀ ਭਾਜਪਾ ਦੇ ਸਿੱਖ ਸੈੱਲ ਨੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਖਿਲਾਫ ਵੈੱਬ ਸੀਰੀਜ਼ ‘ਪਤਾਲ ਲੋਕ’ ਵਿੱਚ ਕਥਿਤ ਤੌਰ ‘ਤੇ ਹਿੰਦੂਆਂ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ” ਲਈ ਸ਼ਿਕਾਇਤ ਦਰਜ ਕਰਵਾਈ ਹੈ।

ਸਿੱਖ ਸੈੱਲ ਦੇ ਕੋ-ਕਨਵੀਨਰ ਜਸਪ੍ਰੀਤ ਸਿੰਘ ਮੱਟਾ ਅਨੁਸਾਰ ਇਸ ਸਬੰਧੀ ਕੌਮੀ ਘੱਟ ਗਿਣਤੀ ਕਮਿਸ਼ਨ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ।ਮੱਟਾ ਨੇ ਅਨੁਸ਼ਕਾ ਸ਼ਰਮਾ ਖਿਲਾਫ ਮੁਖਰਜੀ ਨਗਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਡਿਪਟੀ ਚੇਅਰਮੈਨ ਮਨਜੀਤ ਸਿੰਘ ਰਾਏ ਨਾਲ ਵੀ ਗੱਲ ਕੀਤੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ “ਕਾਨੂੰਨ ਅਨੁਸਾਰ ਬਣਦੀ ਕਾਰਵਾਈ” ਕਰਨ ਦਾ ਭਰੋਸਾ ਦਿੱਤਾ ਹੈ।

ਮੱਟਾ ਨੇ ਕਿਹਾ ਕਿ ,
” ਮਾਮਲਾ ਹਿੰਦੂਆਂ ਅਤੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਾਲ ਸਬੰਧਤ ਹੈ। ਹਾਲ ਹੀ ਵਿੱਚ ਐਮਾਜ਼ਾਨ ਪ੍ਰਾਈਮ ਤੇ ਪ੍ਰਸਾਰਤ ਹੋਈ “ਪਾਤਾਲ ਲੋਕ” ਵੈਬ ਸੀਰੀਜ਼ ਦੇ ਕੁਝ ਕਿੱਸਿਆਂ ਵਿੱਚ ਬਹੁਤ ਵਿ ਵਾ ਦ ਪੂ ਰ ਨ ਦ੍ਰਿਸ਼ ਪ੍ਰਦਰਸ਼ਤ ਕੀਤੇ ਗਏ ਸਨ। ਇੱਕ ਸਿੱਖ ਆਦਮੀ ਇੱਕ ਔਰਤ ਨਾਲ ਬ ਲਾ ਤ ਕਾ ਰ ਕਰਦਾ ਹੋਇਆ ਦਿਖਾਇਆ ਗਿਆ ਹੈ। ਜਦੋਂ ਕਿ ਇੱਕ ‘ਅੰਮ੍ਰਿਤਧਾਰੀ’ ਸਿੱਖ ਇੱਕ ਮੂਕ ਦਰਸ਼ਕ ਵਜੋਂ ਇਸ ਘਟਨਾ ਨੂੰ ਵੇਖਦੇ ਹੋਏ ਵੇਖਿਆ ਗਿਆ ਹੈ ਅਤੇ ਦੂਸਰੇ ਵਿੱਚ ਇੱਕ ‘ਪੰਡਿਤ’ ਨੂੰ ਇੱਕ ਮੰਦਰ ਵਿੱਚ ਮੀਟ (ਮਾਸਾਹਾਰੀ) ਪਕਾਉਂਦੇ ਦਿਖਾਇਆ ਗਿਆ ਹੈ ਅਤੇ ਦੂਜਾ ਹਿੰਦੂ ਇਸ ਨੂੰ ਮੰਦਿਰ ਦੇ ਪਰਿਸਰ ਅੰਦਰ ਖਾਂਦਾ ਹੋਇਆ ਦਿਖਾਇਆ ਗਿਆ ਹੈ। ”

ਮੱਟਾ ਨੇ ਕਿਹਾ ਕਿ ਕਈ ਸਿੱਖ ਭਰਾ ਮੇਰੇ ਕੋਲ ਪਹੁੰਚੇ ਅਤੇ ਕਿਹਾ ਕਿ ਇਸ ਵੈਬਸੀਰੀਜ਼ ਦੇ ਨਿਰਮਾਤਾਵਾਂ ਵਲੋਂ ਭਾਈਚਾਰੇ ਦੇ ਅਕਸ ਨੂੰ ਠੇਸ ਪਹੁੰਚੀ ਹੈ।ਉਨ੍ਹਾਂ ਨੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਇਸ ਮਾਮਲੇ ‘ਚ ਦਖਲ ਦੇਣ ਅਤੇ ਕਾਰਵਾਈ ਕਰਨ ਦੀ ਬੇਨਤੀ ਵੀ ਕੀਤੀ ਹੈ।



error: Content is protected !!