BREAKING NEWS
Search

ਹੁਣੇ ਦੁਪਹਿਰੇ ਬੱਚਿਆਂ ਨਾਲ ਭਰੀ ਸਕੂਲ ਬੱਸ ਨਾਲ ਹੋਇਆ ਹਾਦਸਾ- ਦੇਖੋ ਤਸਵੀਰਾਂ

ਲਾਰਡ ਕ੍ਰਿਸ਼ਨਾ ਸਕੂਲ ਸੁਲਤਾਨਪੁਰ ਲੋਧੀ ਦੀ ਬੱਚਿਆਂ ਨਾਲ ਭਰੀ ਸਕੂਲ ਬੱਸ ਵੀਰਵਾਰ ਸਵੇਰੇ ਬ੍ਰੇਕ ਨਾਂ ਲੱਗਣ ਕਾਰਨ ਕਰਮਜੀਤਪੁਰ ਰੋਡ ‘ਤੇ ਇਕ ਦਰੱਖਤ ਨਾਲ ਟਕਰਾ ਗਈ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ ।

ਬੱਸ ‘ਚ ਸਵਾਰ ਛੋਟੇ-ਛੋਟੇ ਬੱਚਿਆਂ ਦੇ ਗੁੱਝੀਆਂ ਸੱਟਾਂ ਲੱਗਣ ਦੀ ਖਬਰ ਮਿਲੀ ਹੈ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋ ਸਕਿਆ।

ਪਿੰਡ ਫੌਜੀ ਕਾਲੌਨੀ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਕੂਲ ਬੱਸ ਬਹੁਤ ਹੀ ਖਸਤਾ ਹਾਲਤ ਅਤੇ ਪੁਰਾਣੀ ਹੋਣ ‘ਤੇ ਬਰੇਕ ਨਾਂ ਲੱਗਣ ਕਾਰਨ ਸ਼ੜਕ ਦੇ ਇਕ ਪਾਸੇ ਖੇਤ ਵੱਲ ਉੱਤਰ ਗਈ ਅਤੇ ਇਕ ਸਫੈਦੇ ਦੇ ਦਰੱਖਤ ਨੂੰ ਭੰਨਦੀ ਹੋਈ ਇਕ ਪਾਸੇ ਨੂੰ ਪੂਰੀ ਤਰ੍ਹਾਂ ਟੇਡੀ ਹੋ ਗਈ।ਬੱਸ ‘ਚ ਵੱਖ-ਵੱਖ ਪਿੰਡਾਂ ਦੇ ਛੋਟੇ ਬੱਚੇ ਸਵਾਰ ਸਨ।

ਐਕਸੀਡੈਂਟ ਦੀ ਖਬਰ ਮਿਲਦੇ ਹੀ ਬੱਚਿਆਂ ਦੇ ਮਾਪੇ ਅਤੇ ਹੋਰ ਲੋਕ ਇਕੱਠੇ ਹੋ ਗਏ, ਜਿਨ੍ਹਾਂ ਬੱਚਿਆਂ ਨੂੰ ਬੱਸ ‘ਚੋਂ ਬਾਹਰ ਕੱਢਿਆ ਅਤੇ ਨਾਲ ਲੈ ਗਏ।

ਬੱਚਿਆਂ ਦੇ ਮਾਪਿਆਂ ਚ ਸਕੂਲ ਪ੍ਰਬੰਧਕਾਂ ਖਿਲਾਫ ਭਾਰੀ ਰੋਸ ਦੀ ਲਹਿਰ ਹੈ। ਮਾਪਿਆਂ ਦੋਸ਼ ਲਾਇਆ ਕਿ ਸਕੂਲ ਪ੍ਰਬੰਧਕ ਬੱਸ ਫੀਸਾਂ ਪੂਰੀਆਂ ਲੈਦੇ ਹਨ ਪਰ ਬੱਸਾਂ ਪੁਰਾਣੀਆਂ ਚਲਾ ਕੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ।error: Content is protected !!