ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਦੁਪਹਿਰੇ ਪੰਜਾਬ ਲਈ ਜਾਰੀ ਹੋਈ ਮੌਸਮ ਦੀ ਇਹ ਖਤਰਨਾਕ ਚੇਤਾਵਨੀ ਪਰਮਾਤਮਾ ਭਲੀ ਕਰੇ
ਲੁਧਿਆਣਾ : ਸੂਬੇ ‘ਚ ਪਿਛਲੇ ਕਈ ਦਿਨਾਂ ਤੋਂ ਆਪਣਾ ਮਿਜਾਜ ਬਦਲ ਰਿਹੈ। ਇੱਕ ਪਾਸੇ ਜਿੱਥੇ ਗਰਮੀ ਨੇ ਪੂਰਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤੋ ਹੈ ਉੱਥੇ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਆਉਂ ਵਾਲੇ ਕੁੱਝ ਦਿਨਾਂ ‘ਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸੂਬੇ ‘ਚ ਬੀਤੇ ਦਿਨੀਂ ਕਈ ਜ਼ਿਲ੍ਹਿਆਂ ‘ਚ ਸੂਰਜ ਦੇ ਆਪਣਾ ਦਿਖਾਇਆ ਜਿਸ ਨਾਲ ਪਾਰਾ ਚੜ੍ਹਿਆ ਰਿਹਾ।
ਮੌਸਮ ਵਿਭਾਗ ਦੀ ਪੇਸ਼ੀਨਗੋਈ ਅਨੁਸਾਰ ਸੱਤ ਮਈ ਤਕ ਲੋਕਾਂ ਨੂੰ ਤੇਜ਼ ਧੁੱਪ ਦਾ ਸਾਹਮਣਾ ਕਰਨਾ ਪਵੇਗਾ। ਦਿਨ ਦਾ ਪਾਰਾ 41 ਡਿਗਰੀ ਸੈਲਸੀਅਸ ਤੋਂ ਪਾਰ ਜਾ ਸਕਦਾ ਹੈ। ਅੱਠ ਮਈ ਤੋਂ ਚਾਰ ਦਿਨਾਂ ਲਈ ਮੌਸਮ ਦੇ ਗਰਮ ਮਿਜ਼ਾਜ ਤੋਂ ਰਾਹਤ ਮਿਲੇਗੀ ਕਿਉਂਕਿ ਦੋ ਦਿਨ ਸੂਬੇ ਦੇ ਕਈ ਇਲਾਕਿਆਂ ਵਿਚ ਬੱਦਲ ਛਾਏ ਰਹਿ ਸਕਦੇ ਹਨ। ਉਧਰ ਦਸ ਤੇ ਗਿਆਰਾਂ ਮਈ ਨੂੰ ਕੁਝ ਥਾਵਾਂ ‘ਤੇ ਬੱਦਲਵਾਈ ਹੋਣ ਤੇ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਵੀ ਪ੍ਰਗਟ ਕੀਤੀ ਗਈ ਹੈ।
ਫੇਨੀ ਤੂਫ਼ਾਨ ਕਾਰਨ ਮੌਸਮ ਵਿਚ ਬਦਲਾਅ ਆ ਗਿਆ ਹੈ। ਭਾਰਤੀ ਮੌਸਮ ਵਿਭਾਗ ਨੇ ਅਨੁਮਾਨ ਜਾਰੀ ਕਰ ਕੇ ਦੱਸਿਆ ਹੈ ਕਿ ਚੱਕਰਵਾਤੀ ਤੂਫ਼ਾਨ ਫੇਨੀ ਕਾਰਨ ਕਈ ਸੂਬਿਆਂ ਵਿਚ ਭਾਰੀ ਬਾਰਸ਼ ਹੋ ਸਕਦੀ ਹੈ। ਵਿਭਾਗ ਅਨੁਸਾਰ ਅਰੁਣਾਚਲ ਪ੍ਰਦੇਸ਼, ਮਿਜ਼ੋਰਮ, ਅਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ ਅਤੇ ਤ੍ਰਿਪੁਰਾ ਵਿਚ ਭਾਰੀ ਬਾਰਿਸ਼ ਦਾ ਅੰਦਾਜ਼ਾ ਹੈ। ਓਡੀਸ਼ਾ ਅਤੇ ਪੱਛਮੀ ਬੰਗਾਲ ਤੋਂ ਬਾਅਦ ਪੂਰਬੀ-ਉੱਤਰੀ ਪਹੁੰਚੇ ਫੇਨੀ ਨਾਲ ਚੰਗੀ ਬਾਰਸ਼ ਹੋਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਵਿਚ ਤੇਜ਼ ਹਵਾਵਾਂ ਨਾਲ ਭਾਰੀ ਬਾਰਿਸ਼ ਹੋ ਰਹੀ ਹੈ। ਐੱਨਡੀਆਰਐੱਫ ਦੇ ਡੀਆਈਜੀ ਆਪ੍ਰੇਸ਼ਨਜ਼ ਪ੍ਰਦੀਪ ਕੁਮਾਰ ਰਾਣਾ ਮੁਤਾਬਿਕ, ਹੁਣ ਇਹ ਅੱਗੇ ਬੰਗਲਾਦੇਸ਼ ਵੱਲ ਵਧ ਰਿਹਾ ਹੈ। ਸਥਿਤੀ ਕੰਟਰੋਲ ਵਿਚ ਹੈ ਅਤੇ ਹੋਰ ਹਾਨੀਕਾਰਕ ਪ੍ਰਭਾਵ ਨਹੀਂ ਹੈ। ਪੱਛਮੀ ਬੰਗਾਲ ਵਿਚ NDRF ਦੀਆਂ 9 ਟੀਮਾਂ ਮੌਜੂਦ ਹਨ। ਓਡੀਸ਼ਾ ਵਿਚ ਹੁਣ ਤਕ ਇਸ ਤੂਫ਼ਾਨ ਕਾਰਨ 10 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ।
ਤਾਜਾ ਜਾਣਕਾਰੀ