ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਨਵੀਂ ਦਿੱਲੀ— ਸੈਂਟਰਲ ਬੋਰਡ ਆਫ ਸੈਕੰਡਰੀ ਐਜ਼ੂਕੇਸ਼ਨ (ਸੀ.ਬੀ.ਐੱਸ.ਈ.) ਵਲੋਂ 12ਵੀਂ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਸਾਰੇ ਜੋਨ ਦੇ ਰਿਜਲਟ ਇਕੱਠੇ ਜਾਰੀ ਕੀਤੇ ਗਏ ਹਨ। ਪਹਿਲੇ ਖਬਰ ਸੀ ਕਿ ਇਸ ਵਾਰ ਸੀ.ਬੀ.ਐੱਸ.ਈ. ਦੇ ਨਤੀਜੇ 10 ਮਈ ਤੱਕ ਆਉਣਗੇ ਪਰ ਵੀਰਵਾਰ ਨੂੰ ਸੀ.ਬੀ.ਐੱਸ.ਈ. ਨੇ ਵਿਦਿਆਰਥੀਆਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ।
ਪਿਛਲੀ ਵਾਰ 10ਵੀਂ ਦਾ ਰਿਜਲਟ 26 ਮਈ ਅਤੇ 12ਵੀਂ ਦਾ ਰਿਜਲਟ 29 ਮਈ ਨੂੰ ਜਾਰੀ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਚੋਣਾਂ ਕਾਰਨ ਇਸ ਵਾਰ ਸੀ.ਬੀ.ਐੱਸ.ਈ. ਦੀਆਂ ਪ੍ਰੀਖਿਆਵਾਂ ਜਲਦੀ ਹੋਈਆਂ ਸਨ। ਕਾਪੀਆਂ ਦੇ ਮੁਲਾਂਕਣ ਦੀ ਪ੍ਰਕਿਰਿਆ ਨੂੰ 15 ਅਪ੍ਰੈਲ ਤੱਕ ਖਤਮ ਕਰ ਲਿਆ ਗਿਆ ਸੀ। ਇਸ ਸਾਲ ਪ੍ਰੀਖਿਆ ‘ਚ ਕੁੱਲ 31 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ।
ਇਨ੍ਹਾਂ ‘ਚੋਂ 18.1 ਫੀਸਦੀ ਲੜਕੇ ਅਤੇ 12.9 ਫੀਸਦੀ ਲੜਕੀਆਂ ਸ਼ਾਮਲ ਸਨ। ਦੱਸਣਯੋਗ ਹੈ ਕਿ ਸੀ.ਬੀ.ਐੱਸ.ਈ. ਬੋਰਡ ਪ੍ਰੀਖਿਆਵਾਂ ਦੇ ਨਤੀਜੇ ਅਧਿਕਾਰਤ ਵੈੱਬਸਾਈਟ ਦੇ ਨਾਲ-ਨਾਲ ਕਈ ਪਲੇਟਫਾਰਮ ‘ਤੇ ਦੇਖੇ ਜਾ ਸਕਦੇ ਹਨ, ਜਿਸ ‘ਚ ਗੂਗਲ, ਕਈ ਰਿਜਲਟ ਵੈੱਬਸਾਈਟ, ਸਰਕਾਰੀ ਮੋਬਾਇਲ ਐਪ ਆਦਿ ਸ਼ਾਮਲ ਹਨ।
ਇਸ ਤਰ੍ਹਾਂ ਕਰੋ ਚੈੱਕ
ਵਿਦਿਆਰਥੀ ਆਪਣਾ ਰਿਲਜਟ ਚੈੱਕ ਕਰਨ ਲਈ ਬੋਰਡ ਦੀ ਵੈੱਬਸਾਈਟ http://cbse.nic.in/ ਅਤੇ http://cbseresults.nic.in ‘ਤੇ ਜਾਣ। ਵੈੱਬਸਾਈਟ ‘ਤੇ ਦਿੱਤੇ ਗਏ ਰਿਜਲਟ ਦੇ ਲਿੰਕ ‘ਤੇ ਕਲਿੱਕ ਕਰੋ। ਰੋਲ ਨੰਬਰ ਭਰ ਕੇ ਸਬਮਿਟ ਕਰੋ। ਤੁਹਾਡਾ ਰਿਜਲਟ ਤੁਹਾਡੀ ਸਕਰੀਨ ‘ਤੇ ਆ ਜਾਵੇਗਾ। ਭਵਿੱਖ ਲਈ ਤੁਸੀਂ ਆਪਣੇ ਰਿਜਲਟ ਦਾ ਪ੍ਰਿੰਟ ਆਊਟ ਲੈ ਸਕੋਗੇ।

ਤਾਜਾ ਜਾਣਕਾਰੀ