BREAKING NEWS
Search

ਹੁਣੇ ਦੁਪਹਿਰੇ ਆਈ ਤਾਜਾ ਵੱਡੀ ਖਬਰ – ਮੋਦੀ ਸਰਕਾਰ ਜਿੱਤ ਦੀ ਖੁਸ਼ੀ ਚ ਦੇਣ ਲੱਗੀ ਇਹ ਵਡੇ ਤੋਹਫੇ ਲਗਣਗੀਆਂ ਮੌਜਾਂ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਦੁਪਹਿਰੇ ਆਈ ਤਾਜਾ ਵੱਡੀ ਖਬਰ – ਮੋਦੀ ਸਰਕਾਰ ਜਿੱਤ ਦੀ ਖੁਸ਼ੀ ਚ ਦੇਣ ਲੱਗੀ ਇਹ ਵਡੇ ਤੋਹਫੇ ਲਗਣਗੀਆਂ ਮੌਜਾਂ

ਨਵੀਂ ਦਿੱਲੀ— ਰਾਜਗ ਸਰਕਾਰ ਦੀ ਸੱਤਾ ‘ਚ ਦੁਬਾਰਾ ਵਾਪਸੀ ‘ਤੇ ਮਿਡਲ ਕਲਾਸ ਨੂੰ ਟੈਕਸ ਛੋਟ ਦਾ ਤੋਹਫਾ ਦਿੱਤਾ ਜਾ ਸਕਦਾ ਹੈ। ਸਰਕਾਰ ਜੁਲਾਈ ‘ਚ ਪੂਰਾ ਬਜਟ ਪੇਸ਼ ਕਰ ਸਕਦੀ ਹੈ। ਇਸ ‘ਚ ਮਿਡਲ ਕਲਾਸ ਨੂੰ ਕਈ ਸੌਗਾਤਾਂ ਨਾਲ ਖੁਸ਼ ਕੀਤਾ ਜਾ ਸਕਦਾ ਹੈ।

ਵਿੱਤ ਮੰਤਰਾਲਾ ਨੇ ਇੰਡਸਟਰੀ ਤੇ ਅਰਥਸ਼ਾਸਤਰੀਆਂ ਨਾਲ ਸਲਾਹ-ਮਸ਼ਵਰਾ ਸ਼ੁਰੂ ਕਰ ਦਿੱਤਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਫਰਵਰੀ ‘ਚ ਪੇਸ਼ ਕੀਤੇ ਗਏ ਅੰਤਰਿਮ ਬਜਟ ਮਗਰੋਂ ਤਤਕਾਲੀਨ ਵਿੱਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਸੀ ਕਿ ਇਹ ਤਾਂ ਟ੍ਰੇਲਰ ਹੈ, ਜਦੋਂ ਪੂਰਾ ਬਜਟ ਜੁਲਾਈ ‘ਚ ਪੇਸ਼ ਹੋਵੇਗਾ ਤਾਂ ਉਸ ‘ਚ ਮਿਡਲ ਕਲਾਸ ਦਾ ਖਿਆਲ ਰੱਖਿਆ ਜਾਵੇਗਾ।

ਸੂਤਰਾਂ ਮੁਤਾਬਕ, 5 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ ‘ਤੇ ਦਿੱਤੀ ਗਈ ਛੋਟ ਨੂੰ ਬਰਕਰਾਰ ਰਹਿਣ ਦਿੱਤਾ ਜਾ ਸਕਦਾ ਹੈ ਤੇ ਮਿਡਲ ਕਲਾਸ ਲਈ ਇਨਕਮ ਟੈਕਸ ਦਰਾਂ ‘ਚ ਬਦਲਾਅ ਹੋ ਸਕਦਾ ਹੈ। ਇਸ ਦੇ ਇਲਾਵਾ 50 ਸਾਲ ਪੁਰਾਣੇ ਇਨਕਮ ਟੈਕਸ ਕਾਨੂੰਨ ਨੂੰ ਬਦਲਣ ਲਈ ਬਣਾਈ ਗਈ ਟਾਸਕ ਫੋਰਸ 31 ਮਈ ਨੂੰ ਰਿਪੋਰਟ ਦੇ ਸਕਦੀ ਹੈ।ਇਸ ਦੀਆਂ ਸਿਫਾਰਸ਼ਾਂ ਨੂੰ ਵੀ ਬਜਟ ‘ਚ ਲਾਗੂ ਕੀਤਾ ਜਾ ਸਕਦਾ ਹੈ।

ਉੱਥੇ ਹੀ, ਨਵਾਂ ਘਰ ਖਰੀਦਣ ਦੀ ਸੋਚ ਰਹੇ ਮਿਡਲ ਵਰਗ ਨੂੰ ਰਾਹਤ ਦੇਣ ਲਈ ਸਰਕਾਰ ਪੀ. ਐੱਮ. ਆਵਾਸ ਯੋਜਨਾ ਤਹਿਤ ਹੋਮ ਲੋਨ ‘ਤੇ ਮਿਲਣ ਵਾਲੀ ਸਬਸਿਡੀ ਯੋਜਨਾ ਨੂੰ 5 ਪੰਜ ਸਾਲਾਂ ਤਕ ਲਈ ਵਧਾ ਸਕਦੀ ਹੈ। ਇਸ ਦੇ ਇਲਾਵਾ ਬਜ਼ੁਰਗਾਂ ਨੂੰ ਤੋਹਫਾ ਦਿੱਤਾ ਜਾ ਸਕਦਾ ਹੈ।

ਸੂਤਰਾਂ ਮੁਤਾਬਕ, ਸੀਨੀਅਰ ਸਿਟੀਜ਼ਨ ਲਈ ਸ਼ੁਰੂ ਕੀਤੀ ਗਈ ਪੈਨਸ਼ਨ ਯੋਜਨਾ ਦੀ ਸਮਾਂ ਹੱਦ 2020 ਤੋਂ ਵਧਾ ਕੇ 2024 ਕੀਤੀ ਜਾ ਸਕਦੀ ਹੈ। ਇਸ ਯੋਜਨਾ ਤਹਿਤ ਸੀਨੀਅਰ ਸਿਟੀਜ਼ਨ 15 ਲੱਖ ਰੁਪਏ ਤਕ ਦਾ ਨਿਵੇਸ਼ ਕਰ ਸਕਦੇ ਹਨ।



error: Content is protected !!