ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਚੰਡੀਗੜ੍ਹ, 26 ਅਪ੍ਰੈਲ (ਸੁਰਜੀਤ ਸਿੰਘ ਸੱਤੀ)- ਲੋਕ ਸਭਾ ਚੋਣਾਂ ਦੇ ਦੌਰ ‘ਚ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਸਿਰਸਾ ਵਿਖੇ ਹੀ ਵਿਆਹ ਆ ਗਿਆ ਹੈ।

ਇਸ ਵਿਆਹ ‘ਚ ਸ਼ਾਮਲ ਹੋਣ ਲਈ ਉਸ ਨੇ ਕੁਝ ਦਿਨਾਂ ਦੀ ਜ਼ਮਾਨਤ ਮੰਗੀ ਹੈ।

ਉਸ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਸੀ. ਬੀ. ਆਈ. ਅਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਇੱਕ ਮਈ ਤੱਕ ਜਵਾਬ ਮੰਗਿਆ ਹੈ।

ਰਾਮ ਰਹੀਮ ਦਾ ਕਹਿਣਾ ਹੈ ਕਿ ਕਿ ਉਹ ਰੋਹਤਕ ਜੇਲ੍ਹ ‘ਚ ਨਜ਼ਰਬੰਦ ਹੈ ਅਤੇ ਉਸ ਨੂੰ ਆਪਣੀ ਮੂੰਹ ਬੋਲੀ ਬੇਟੀ ਦੇ ਵਿਆਹ ‘ਚ ਸ਼ਾਮਲ ਹੋਣ ਲਈ ਕੁਝ ਦਿਨਾਂ ਲਈ ਜ਼ਮਾਨਤ ਦਿੱਤੀ ਜਾਵੇ।

ਜ਼ਿਕਰਯੋਗ ਹੈ ਕਿ ਇਨ੍ਹੀਂ-ਦਿਨੀਂ ਲੋਕ ਸਭਾ ਚੋਣਾਂ ਵੀ ਚੱਲ ਰਹੀਆਂ ਹਨ ਤੇ ਡੇਰੇ ਵਲੋਂ ਪਿਛਲੇ ਸਮਿਆਂ ‘ਚ ਵੱਖ-ਵੱਖ ਸਿਆਸੀ ਦਲਾਂ ਨੂੰ ਹਮਾਇਤ ਦੇਣ ਦੀਆਂ ਗੱਲ ਚੱਲਦੀਆਂ ਰਹਿੰਦੀਆਂ ਹਨ ਅਤੇ ਹੁਣ

ਫੇਰ ਵੱਖ-ਵੱਖ ਪਾਰਟੀਆਂ ਦੀ ਨਜ਼ਰ ਡੇਰੇ ਦੀਆਂ ਵੋਟਾਂ ‘ਤੇ ਹੈ। ਇੱਥੇ ਇਹ ਦੱਸਣਯੋਗ ਹੈ ਕਿ ਰਾਮ ਰਹੀਮ ਸਾਧਵੀਆਂ ਨਾਲ ਜਬਰ ਜਨਾਹ ਅਤੇ

ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਕੇਸ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਸਜ਼ਾ ਕੱਟ ਰਿਹਾ ਹੈ।


ਤਾਜਾ ਜਾਣਕਾਰੀ


