ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਚੜ੍ਹਦੀ ਸਵੇਰੇ ਹਵਾਈ ਜਹਾਜ ਹੋਇਆ ਕਰੈਸ਼ ਹੋਇਆ ਮੌਤ ਦਾ ਤਾਂਡਵ ਅਤੇ
ਸੈਂਟੀਆਗੋ, 17 ਅਪ੍ਰੈਲ- ਚਿੱਲੀ ‘ਚ ਇੱਕ ਜਹਾਜ਼ ਦੇ ਹਾਦਸਾਗ੍ਰਸਤ ਹੋ ਕੇ ਇੱਕ ਘਰ ‘ਤੇ ਡਿੱਗਣ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਸਥਾਨਕ ਪੁਲਿਸ ਨੇ ਦੱਸਿਆ ਕਿ ਲਾਸ ਲਾਗੋਸ ਇਲਾਕੇ ‘ਚ ਪੁਏਟਰੋ ਮੌਂਟ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਤੋਂ ਦੋ ਕਿਲੋਮੀਟਰ ਦੂਰ ਲੋ ਪਾਲੋਨਾ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਜਹਾਜ਼ ਹਾਦਸਾਗ੍ਰਸਤ ਹੋ ਗਿਆ।
ਜਹਾਜ਼ ਹਾਦਸਾਗ੍ਰਸਤ ਹੋ ਕੇ ਇੱਕ ਘਰ ‘ਤੇ ਜਾ ਡਿੱਗਾ। ਇਸ ਸੰਬੰਧੀ ਲਾਸ ਲਾਗੋਸ ਖੇਤਰ ਦੇ ਗਵਰਨਰ ਜੈਰੀ ਜੁਰਗੇਨਸਨ ਨੇ ਦੱਸਿਆ ਕਿ ਜਹਾਜ਼ ਜਿਸ ਘਰ ‘ਤੇ ਡਿੱਗਿਆ, ਉਸ ‘ਚ ਕੋਈ ਨਹੀਂ ਰਹਿੰਦਾ ਸੀ। ਹਾਲਾਂਕਿ ਹਾਦਸੇ ‘ਚ ਮਕਾਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਜਹਾਜ਼ ‘ਚ ਪਾਇਲਟ ਤੇ ਪੰਜ ਯਾਤਰੀ ਸਵਾਰ ਸਨ ਅਤੇ ਹਾਦਸੇ ਦੌਰਾਨ ਸਾਰਿਆਂ ਦੀ ਮੌਤ ਹੋ ਗਈ।
ਤਾਜਾ ਜਾਣਕਾਰੀ