ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਕੁਝ ਮਿੰਟ ਪਹਿਲਾਂ ਪੰਜਾਬ ਚ ਸੈਕੜੇ ਏਕੜ ਕਣਕ ਸੜਕੇ ਹੋਈ ਸਵਾਹ ਇਲਾਕੇ ਚ ਛਾਇਆ ਸੋਗ ਅਤੇ
ਫਿਲੌਰ – ਬਿਜਲੀ ਦਾ ਸਰਕਟ ਸਾਟ ਹੋ ਜਾਣ ਕਾਰਨ ਫਿਲੌਰ ਨਜ਼ਦੀਕ ਪਿੰਡਾਂ ‘ਚ ਸੈਂਕੜੇ ਏਕੜ ਕਣਕ ਅਤੇ ਨਾੜ ਦੇ ਖੇਤਾਂ ਨੂੰ ਭਿਆਨਕ ਅੱਗ ਲੱਗ ਗਈ। ਤੇਜ ਹਵਾ ਕਾਰਨ ਅੱਗ ਇਕ ਖੇਤ ਤੋਂ ਦੂਜੇ ਖੇਤਾਂ ਤੱਕ ਤੇਜ਼ੀ ਨਾਲ ਪਹੁੰਚਦੀ ਗਈ ਜਿਸ ਦੇ ਚੱਲਦੇ ਝੁੱਗੀਆਂ ਮਹਾਂ ਸਿੰਘ, ਕਡਿਆਣਾ, ਕਤਪਾਲੋ, ਛੋਹਲੇ, ਅਸ਼ਾਹੂਰ, ਫਹਿਤਹਗੜ੍ਹ ਲੱਖਾਂ ਆਦਿ ਪਿੰਡਾਂ ਦੇ ਕਿਸਾਨਾਂ ਦੀ ਸੈਂਕੜੇ ਏਕੜ ਖੜੀ ਕਣਕ ਅਤੇ ਨਾੜ ਦੇ ਖੇਤ ਸੜ ਕੇ ਸੁਆਹ ਹੋ ਗਏ।
ਜਿਸ ਨਾਲ ਕਿਸਾਨਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਕਿਸਾਨਾਂ ਮੁਤਾਬਕ, ਅੱਗ ਬੁਝਾਊ ਦਸਤਿਆਂ ਦੀ ਗੱਡੀ ਵੀ ਇਕ ਘੰਟਾ ਲੇਟ ਪਹੁੰਚੀ। ਕਿਸਾਨਾਂ ਵਲੋਂ ਫਾਈਰਬ੍ਰੇਡ ਅਤੇ ਦਰਜਨਾਂ ਟਰੈਕਟਰਾਂ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ ਗਿਆ।
ਤਾਜਾ ਜਾਣਕਾਰੀ