ਮਸ਼ਹੂਰ ਪੰਜਾਬੀ ਗਾਇਕ ਤੇ ਹੋਇਆ ਗੋਲੀਆਂ ਨਾਲ ਹਮਲਾ
ਪੰਜਾਬੀ ਇੰਡਸਟਰੀ ਵਿੱਚ ਮੰਨੇ ਪ੍ਰਮੰਨੇ ਗਾਇਕ ਤੇ ਗੀਤਕਾਰ ਕਰਨ ਔਜਲਾ ਦਾ ਹਮਲਾ ਕੀਤਾ ਗਿਆ ਹੈ।ਕਿਹਾ ਜਾ ਰਿਹਾ ਹੈ ਗਾਇਕ ਕਰਨ ਔਜਲਾ ਤੇ ਹਮਲਾ ਬੁੱਢਾ ਗੈਂਗ ਵਲੋਂ ਕੀਤਾ ਗਿਆ ਹੈ। ਦੱਸ ਦੇਈਏ ਕਿ ਐਨਆਰਆਈ ਸੰਦੀਪ ਰੇਹਾਨ ਦੀ ਕੰਪਨੀ ਰੇਹਾਨ ਰਿਕਾਰਡਜ਼ ਨੂੰ ਕਾਫੀ ਦੇਰ ਤੋਂ ਫਿਰੌਤੀ ਦੀਆਂ ਧਮਕੀਆਂ ਮਿਲ ਰਹੀਆਂ ਸਨ ਫਿਰੌਤੀ ਦੀ ਰਕਮ ਵਜੋਂ ਉਹਨਾਂ ਤੋਂ 16 ਮਾਰਚ ਨੂੰ 20 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ..
ਪਰ ਬਾਅਦ ਵਿੱਚ ਜਦੋਂ ਰੇਹਾਨ ਰਿਕਾਰਡਜ਼ ਕੰਪਨੀ ਨੇ ਪੁਲਿਸ ਦੀ ਮਦਦ ਲੈਣ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਹੀ ਗੈਂਗਸਟਰ ਵਲੋਂ ਇੱਕ ਕਾਲ ਆਈ ਜਿਸ ਵਿੱਚ ਗੈਂਗਸਟਰ ਵਲੋਂ ਕਿਹਾ ਗਿਆ ਹੈ ਕਿ ਜੇਕਰ ਉਹ ਅਜਿਹਾ ਕਰਨਗੇ ਤਾਂ ਫਿਰੌਤੀ ਦੀ ਰਕਮ ਹੋਰ ਵਧਾ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਇਹ ਮਾਮਲਾ ਕਾਫੀ ਦੇਰ ਤੋਂ ਚਲ ਰਿਹਾ ਸੀ ਤੇ ਸੂਤਰਾਂ ਦੇ ਅਨੁਸਾਰ 16 ਮਾਰਚ 2019 ਤੋਂ ਇਹ ਮਾਮਲਾ ਚਲ ਰਿਹਾ ਸੀ। ਦੱਸ ਦੇਈਏ ਕਿ ਗੈਂਗਸਟਰ ਵਲੋਂ ਕਾਲ ਰਿਕਾਡਿੰਗ ਵਿੱਚ ਕਿਹਾ ਗਿਆ ਕਿ ਤੁਸੀਂ ਭਾਰਤ ਹੋਵੋ ਜਾਂ ਕੈਨੇਡਾ ਤੁਹਾਨੂੰ ਕੋਈ ਨਹੀਂ ਬਚਾ ਪਾਵੇਗਾ।
ਪਰ ਸੰਦੀਪ ਰੇਹਾਨ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਫਿਰ ਉਹ ਦੀਪ ਜੰਡੂ ਤੇ ਕਰਨ ਔਜਲਾ ਨਾਲ ਕਿਸੇ ਸ਼ੋਅ ਵਿੱਚ ਜਾ ਰਹੇ ਸੀ ਤਾਂ ਉਨ੍ਹਾਂ ਤੇ ਕਿਹਾ ਜਾ ਰਿਹਾ ਹੈ ਸੁਖਪ੍ਰੀਤ ਬੁੱਢਾ ਗੈਂਗ ਨੇ ਅਟੈਕ ਕਰ ਦਿੱਤਾ ਤੇ ਕਰਨ ਔਜਲਾ ਨੂੰ ਗੋਲੀਆਂ ਨਾਲ ਜਖਮੀ ਕਰ ਦਿੱਤਾ।
ਫਿਲਹਾਲ ਕਰਨ ਔਜਲਾ ਦੀ ਇਸ ਵੇਲੇ ਕੀ ਸਥਿਤੀ ਬਣੀ ਹਈ ਹੈ ਇਸ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ। ਦੱਸ ਦੇਈਏ ਕਿ ਇਸ ਪਹਿਲੀ ਵਾਰ ਨਹੀਂ ਹੋਇਆ ਜਦੋਂ ਕਿਸੇ ਪਾਲੀਵੁਡ ਸਟਾਰ ਤੇ ਹਮਲਾ ਕੀਤਾ ਗਿਆ ਹੋਵੇ , ਇਸ ਤੋਂ ਪਹਿਲਾਂ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕ
ਪਰਮੀਸ਼ ਵਰਮਾ ਤੇ ਵੀ ਹਮਲਾ ਹੋਇਆ ਸੀ ਜਿਸ ਦੇ ਪਿੱਛੇ ਦਿਲਪ੍ਰੀਤ ਬਾਬੇ ਦਾ ਹੱਥ ਸੀ , ਇਹ ਹੀ ਨਹੀਂ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਮਾਰਨ ਦੀ ਧਮਕੀਆਂ ਮਿਲ ਚੁੱਕੀਆਂ ਹਨ। ਦੱਸ ਦੇਈਏ ਕਿ ਪੰਜਾਬੀ ਇੰਡਸਟਰੀ ਵਿੱਚ ਅਜਿਹਾ ਕਈ ਵਾਰ ਦੇਖਿਆ ਜਾ ਚੁੱਕਿਆ ਹੈ ਜਦੋਂ ਪਾਲੀਵੁਡ ਸਟਾਰਜ਼ ਤੇ ਫਿਰੌਤੀ ਮੰਗ ਕੀਤੀ ਜਾਂਦੀ ਹੈ ਤੇ ਜਦੋਂ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੁੰਦੀ ਤਾਂ ਉਹ ਗੋਲੀਆਂ ਨਾਲ ਆਪਣਾ ਜਵਾਬ ਦਿੰਦੇ ਹਨ।
ਤਾਜਾ ਜਾਣਕਾਰੀ