ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
‘ਸਿਕਸਰ ਕਿੰਗ’ ਯੁਵਰਾਜ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ ਅਲਵਿਦਾ
ਮੁੰਬਈ : ਭਾਰਤ ਦੇ 2011 ਵਰਲਡ ਕੱਪ ਵਿਚ ਨਾਇਕ ਰਹੇ ਯੁਵਰਾਜ ਸਿੰਘ ਨੇ ਕੌਮਾਂਤਰੀ ਅਤੇ ਫਰਸਟ ਕਲਾਸ ਕ੍ਰਿਕਟ ਤਾਂ ਸੰਨਿਆਸ ਲੈ ਲਿਆ ਹੈ। ਪ੍ਰੈਸ ਕਾਨਫ੍ਰੈਂਸ ਦੌਰਾਨ ਯੁਵਰਾਜ ਭਾਵੁਕ ਹੋ ਗਏ ਅਤੇ ਕਿਹਾ, ਇਹ ਸਹੀ ਸਮਾਂ ਹੈ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ।
ਇਸ ਦੌਰਾਨ ਯੁਵੀ ਨੇ ਕਿਹਾ ਮੈਂ ਕਦੇ ਹਾਰ ਨਹੀਂ ਮੰਨੀ। ਮੈਂ ਕੈਂਸਰ ਨਾਲ ਲਡ਼ ਕੇ ਮੈਦਾਨ ‘ਚ ਆਇਆ ਸੀ। ਮੇਰਾ ਸਾਥ ਦੇਣ ਵਾਲਿਆਂ ਦਾ ਮੈਂ ਧੰਨਵਾਦ ਕਰਦਾ ਹਾਂ। ਯੁਵਰਾਜ ਹੁਣ ਆਈ. ਸੀ. ਸੀ. ਤੋਂ ਮਾਨਤਾ ਪ੍ਰਾਪਤ ਵਿਦੇਸ਼ੀ ਟੀ-20 ਲੀਗ ਵਿਚ ਫ੍ਰੀਲਾਂਸ ਕਰੀਅਰ ਬਣਾਉਣਾ ਚਾਹੁੰਦੇ ਹਨ।
ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਹਾਲ ਹੀ ‘ਚ ਦੱਸਿਆ ਕਿ ਯੁਵਰਾਜ ਕੌਮਾਂਤਰੀ ਤੇ ਫਸਟ ਕਲਾਸ ਕ੍ਰਿਕਟ ਤੋਂ ਸੰਨਿਆਸ ਦੇ ਬਾਰੇ ‘ਚ ਸੋਚ ਰਹੇ ਹਨ।
ਇਸਦੀ ਜਾਣਦਾਰੀ ਰੱਖਣ ਵਾਲੇ ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਕਿਹਾ ਕਿ ਉਹ ਬੀ. ਸੀ. ਸੀ. ਆਈ. ਨਾਲ ਗੱਲਬਾਤ ਕਰਨਗੇ
ਤੇ ਜੀ. ਟੀ-20 (ਕੈਨੇਡਾ) ਤੇ ਆਇਰਲੈਂਡ, ਹਾਲੈਂਡ ‘ਚ ਯੂਰੋ ਟੀ-20 ਸਲੈਮ ‘ਚ ਖੇਡਣ ਦੇ ਬਾਰੇ ‘ਚ ਚੀਜ਼ਾ ਸਪੱਸ਼ਟ ਕਰਨਗੇ ਕਿਉਂਕਿ ਉਸ ਨੂੰ ਇਸ ‘ਚ ਖੇਡਣ ਦੀ ਪੇਸ਼ਕਸ਼ ਮਿਲ ਰਹੀ ਹੈ।
ਤਾਜਾ ਜਾਣਕਾਰੀ