BREAKING NEWS
Search

ਹਾਸਿਆਂ ਦੇ ਬਾਦਸ਼ਾਹ ਮੇਹਰ ਮਿੱਤਲ ਅਸਲ ਜ਼ਿੰਦਗੀ ਵਿੱਚ ਸੀ ਬੇਹੱਦ ਉਦਾਸ ਜਾਣੋ ਉਹਨਾਂ ਦੀ ਅਸਲ ਜ਼ਿੰਦਗੀ ਦੇ ਬਾਰੇ ਵਿੱਚ

ਇਹ ਕਿਹਾ ਜਾਂਦਾ ਹੈ ਕਿ ਜੋ ਵਿਅਕਤੀ ਦੂਜਿਆਂ ਦੇ ਚਿਹਰੇ ਤੇ ਮੁਸਕਾਨ ਲਿਆਉਂਦਾ ਹੈ ਉਹ ਅਸਲ ਵਿਚ ਪੁੰਨ ਦਾ ਕੰਮ ਕਰਦਾ ਹੈ। ਇੱਕ ਅਜਿਹਾ ਹੀ ਇਨਸਾਨ ਜਿੰਨਾ ਨੇ ਸਾਰੀ ਜ਼ਿੰਦਗੀ ਲੋਕਾਂ ਨੂੰ ਹਸਾਇਆ ਅਤੇ ਉਹ ਦੇ ਲਈ ਰੋਜ਼ੀ ਰੋਟੀ ਵੀ ਲੋਕਾਂ ਨੂੰ ਹਸਾ ਕੇ ਮਿਲਦੀ ਸੀ। ਅਜਿਹੇ ਹੀ ਮਨੋਰੰਜਕ ਇਨਸਾਨ ਦੇ ਬਾਰੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ। ਉਹਨਾਂ ਦਾ ਨਾਮ ਤਾ ਤੁਸੀਂ ਸਾਰੇ ਜਾਣਦੇ ਹੀ ਹੋ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਹਾਸਿਆਂ ਦੇ ਸਹਿਨਸ਼ਾਹ ਮੇਹਰ ਮਿੱਤਲ ਸਾਹਿਬ ਜੀ ਦੇ ਬਾਰੇ ਵਿੱਚ।

ਜਿੰਨਾ ਹਾਸਾ ਉਹ ਫ਼ਿਲਮਾਂ ਰਾਹੀਂ ਲੋਕਾਂ ਦੇ ਦਿਲਾਂ ਵਿਚ ਪਾਉਂਦੇ ਸੀ ਕਿ ਉਹਨਾਂ ਦੀ ਅਸਲ ਜ਼ਿੰਦਗੀ ਵਿੱਚ ਵੀ ਉਨ੍ਹਾਂ ਹੀ ਹਾਸਾ ਸੀ। ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਕੀ ਹੈ। ਅਤੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਿੰਨਾ ਸੰਗਰਸ਼ ਕੀਤਾ ਇਹਨਾਂ ਸਭ ਦੇ ਬਾਰੇ ਵਿਚ ਜਾਣਦੇ ਹਾਂ ਇਸ ਲੇਖ ਦੇ ਰਾਹੀਂ। ਕਿਸ ਤਰ੍ਹਾਂ ਇਹ ਫ਼ਿਲਮ ਲਾਈਨ ਵਿਚ ਆਏ ਆਓ ਜਾਣਦੇ ਹਾਂ ਇਹ ਸਭ ਗੱਲਾਂ। ਮੇਹਰ ਮਿੱਤਲ ਸਾਬ੍ਹ ਦਾ ਜਨਮ 24 ਸਤੰਬਰ 1934 ਨੂੰ ਮਾਤਾ ਗੰਗਾ ਦੇਵੀ ਪਿਤਾ ਠਾਕੁਰ ਮੱਲ ਦੇ ਘਰ ਪਿੰਡ ਚੁੱਘਾ ਖੁਰਦ ਜਿਲ੍ਹਾ ਬਠਿੰਡਾ ਪੰਜਾਬ ਵਿਚ ਹੋਇਆ। ਬਚਪਨ ਤੋਂ ਹੀ ਉਹਨਾਂ ਨੂੰ ਐਕਟਿੰਗ ਦਾ ਸ਼ੋਂਕ ਸੀ ਬਚਪਨ ਵਿਚ ਉਹ ਰਾਮ ਲੀਲਾ ਵਿਚ ਕਮੇਡੀ ਰੋਲ ਕਰਦੇ ਹੁੰਦੇ ਸੀ। ਇਥੋਂ ਹੀ ਉਹਨਾਂ ਦੀ ਰੁਚੀ ਇਸ ਪਾਸੇ ਵੱਲ ਬਣਦੀ ਗਈ। ਦੋਸਤੋ ਜਿੰਨਾ ਉਹ ਫ਼ਿਲਮਾਂ ਵਿਚ ਹਾਸੇ ਪਾਉਂਦੇ ਸੀ ਇਸੇ ਤਰ੍ਹਾਂ ਹੀ ਉਹ ਲੋਕਾਂ ਨੂੰ ਵੀ ਛੋਟੇ ਛੋਟੇ ਮਜ਼ਾਕ ਕਰਕੇ ਹਸਾਉਂਦੇ ਰਹਿੰਦੇ ਸੀ।

ਉਹਨਾਂ ਦੇ ਦੋ ਭਰਾ ਬੰਸੀ ਰਾਮ ਮਿੱਤਲ ਅਤੇ ਹੁਕਮ ਚੰਦ ਮਿੱਤਲ ਚੁੱਘਾ ਖੁਰਦ ਪਿੰਡ ਛੱਡ ਕੇ ਗਿੱਦੜਬਾਹਾ ਆ ਕੇ ਰਹਿਣ ਲੱਗ ਪਏ। ਇਸੇ ਕਰਕੇ ਮੇਹਰ ਮਿੱਤਲ ਦਾ ਵੀ ਗਿੱਦੜਬਾਹਾ ਕਾਫੀ ਆਉਣਾ ਜਾਣਾ ਬਣਿਆ ਰਹਿੰਦਾ ਸੀ ਫ਼ਿਲਮਾਂ ਤੋਂ ਵਹਿਲ ਮਿਲਦੇ ਸੀ ਉਹ ਪਿੰਡ ਜਾਣ ਦੀ ਬਜਾਏ ਆਪਣੇ ਭਰਾਵਾਂ ਕੋਲ ਗਿੱਦੜਬਾਹਾ ਆ ਕੇ ਰਹਿਣਾ ਪੰਸਦ ਕਰਦੇ ਸੀ। ਇਹਨਾਂ ਦਾ ਵਿਆਹ ਸੁਦੇਸ਼ ਕੌਰ ਮਿੱਤਲ ਦੇ ਨਾਲ ਹੋਇਆ ਅਤੇ ਉਹਨਾਂ ਦੇ ਘਰ ਚਾਰ ਬੇਟੀਆਂ ਨੇ ਜਨਮ ਲਿਆ। ਪੜਾਈ :- ਸਕੂਲ ਦੀ ਪੜਾਈ ਉਹਨਾਂ ਨੇ ਬਠਿੰਡਾ ਤੋਂ ਹੀ ਪ੍ਰਾਪਤ ਕੀਤੀ ਫਿਰ ਉਹਨਾਂ ਨੇ ਲਾਅ ਦੀ ਪੜਾਈ ਕੀਤੀ ਅਤੇ ਤਕਰੀਬਨ 8 ਸਾਲ ਤੱਕ ਚੰਡੀਗੜ ਬਤੌਰ ਵਕੀਲ ਕੰਮ ਕੀਤਾ। ਨੌਕਰੀ ਕਰਦੇ ਹੋਏ ਵੀ ਉਹਨਾਂ ਨੇ ਆਪਣਾ ਕਮੇਡੀ ਕਰਨ ਦਾ ਸ਼ੋਂਕ ਨਹੀਂ ਛੱਡਿਆ ਸੀ।

ਕੰਮ ਦੇ ਨਾਲ ਨਾਲ ਉਹਨਾਂ ਐਕਟਿੰਗ ਵੀ ਕੀਤੀ ਅਤੇ ਪਹਿਲੀ ਫ਼ਿਲਮ ਸੱਚਾ ਮੇਰਾ ਰੂਪ ਹੈ ਲੈ ਕੇ ਆਏ। ਜਦੋ ਉਹਨਾਂ ਨੇ ਪਹਿਲੀ ਫਿਲਮ ਕੀਤੀ ਤਾ ਇਸ ਫਿਲਮ ਵਿੱਚ ਉਹਨਾਂ ਨੂੰ 5 ਰੁਪਏ ਵਿੱਚ ਐਕਟਿੰਗ ਕੀਤੀ ਸੀ ਅਤੇ ਇਹ 5 ਰੁਪਏ ਉਹਨਾਂ ਦੇ ਬੱਸ ਵਿਚ ਆਉਣ ਜਾਣ ਤੇ ਕਿਰਾਏ ਦੇ ਵਿਚ ਹੀ ਖਰਚ ਹੋ ਗਏ। ਉਹਨਾਂ ਨੂੰ ਸ਼ੋਂਕ ਹੋਣ ਕਰਕੇ ਉਹਨਾਂ ਨੇ ਬਹੁਤ ਘੱਟ ਪੈਸਿਆਂ ਵਿੱਚ ਫ਼ਿਲਮਾਂ ਵਿਚ ਐਕਟਿੰਗ ਕੀਤੀ। ਉਹਨਾਂ ਦਾ ਇਹ ਮੰਨਣਾ ਸੀ ਕਿ ਉਹ ਆਪਣੇ ਸ਼ੋਂਕ ਨੂੰ ਪੂਰਾ ਕਰਦੇ ਹਨ ਸਿਰਫ ਇਸ ਲਈ ਨਹੀਂ ਕਿ ਇਸ ਤੋਂ ਪੈਸਾ ਕਮਾਇਆ ਜਾ ਸਕੇ। ਇਹਨਾਂ ਦਾ ਕੈਰੀਅਰ ਅੱਗੇ ਚੱਲ ਕੇ ਏਨਾ ਜ਼ਿਆਦਾ ਸਫਲ ਹੋਇਆ ਕਿ ਇਹਨਾਂ ਤੋਂ ਬਿਨਾਂ ਕੋਈ ਵੀ ਫਿਲਮ ਪੂਰੀ ਨਹੀਂ ਹੁੰਦੀ ਸੀ। ਜਿਸ ਫਿਲਮ ਵਿਚ ਮੇਹਰ ਮਿੱਤਲ ਜੀ ਕੰਮ ਨਹੀਂ ਕਰਦੇ ਸੀ ਲੋਕ ਉਸ ਫਿਲਮ ਨੂੰ ਦੇਖਣਾ ਵੀ ਪੰਸਦ ਨਹੀਂ ਕਰਦੇ ਸੀ।

ਥੀਏਟਰ ਵਾਲੇ ਵੀ ਉਹ ਫਿਲਮ ਨਹੀਂ ਲਾਉਂਦੇ ਸਨ ਜਿਸ ਵਿਚ ਮੇਹਰ ਮਿੱਤਲ ਕੰਮ ਨਹੀਂ ਕਰਦੇ ਸੀ। ਉਹਨਾਂ ਨੇ ਆਪਣੇ ਕੈਰੀਅਰ ਵਿੱਚ 100 ਤੋਂ ਜ਼ਿਆਦਾ ਫ਼ਿਲਮਾਂ ਕੀਤੀਆਂ ਇਸਦੇ ਬਿਨਾ ਉਹਨਾਂ ਨੇ ਹਿੰਦੀ ਫ਼ਿਲਮਾਂ ਵਿਚ ਵੀ ਭੂਮਿਕਾ ਅਦਾ ਕੀਤੀ ਉਹਨਾਂ ਦੀਆ ਹਿੱਟ ਫ਼ਿਲਮਾਂ ਦੀ ਗਿਣਤੀ ਬਹੁਤ ਜਿਆਦਾ ਹੈ। ਕੁਝ ਫ਼ਿਲਮਾਂ ਜਿਵੇ ਕਿ ਨਿੰਮੋ’,‘ਜੱਟ ਤੇ ਜ਼ਮੀਨ,ਬਲਬੀਰੋ ਭਾਬੀ ,ਸਰਪੰਚ ,ਪੁੱਤ ਜੱਟਾਂ ਦੇ’ (1981), ਲੌਂਗ ਦਾ ਲਿਸ਼ਕਾਰਾ,ਮਾਮਲਾ ਗੜਬੜ ਹੈ,ਉੱਚਾ ਦਰ ਬਾਬੇ ਨਾਨਕ ਦਾ,ਚੰਨ ਪਰਦੇਸੀ, ਕੁਰਬਾਨੀ ਜੱਟ ਦੀ ਆਦਿ ਫ਼ਿਲਮਾਂ ਦੇ ਨਾਮ ਲੈਣੇ ਤਾ ਜਰੂਰੀ ਹੀ ਹਨ। ਉਹਨਾਂ ਨੇ ਪੰਜਾਬੀ ਫਿਲਮ ਜਗਤ ਵਿਚ ਲੰਬਾ ਸਮਾਂ ਸੇਵਾ ਕੀਤੀ।

ਇੱਕ ਲੰਮੇ ਸਮੇ ਦੇ ਬਾਅਦ ਮੇਹਰ ਮਿੱਤਲ ਪੰਜਾਬੀ ਫਿਲਮਾਂ ਤੋਂ ਦੂਰ ਹੋ ਗਏ ਅਤੇ ਲਗਭਗ 15 ਸਾਲ ਇਸਤੋਂ ਦੂਰੀ ਬਣਾ ਕੇ ਰੱਖੀ। ਉਹਨਾਂ ਨੇ ਆਪਣਾ ਸਮਾਂ ਲੋਕ ਭਲਾਈ ਅਤੇ ਸੇਵਾ ਤੇ ਲਗਾ ਦਿੱਤਾ। ਉਹਨਾਂ ਨੂੰ ਫ਼ਿਲਮਾਂ ਅਤੇ ਲੋਕ ਭਲਾਈ ਦੇ ਕੰਮਾਂ ਦੇ ਲਈ ਕਾਫੀ ਸਾਰੇ ਸਨਮਾਨ ਵੀ ਮਿਲੇ ,ਅਤੇ ਉਹਨਾਂ ਨੂੰ ਐਕਟਿੰਗ ਦੇ ਲਈ ਦਾਦਾ ਸਾਹਿਬ ਫਾਲਕੇ ਐਵਾਰਡ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ। ਲਗਭਗ 70 ਸਾਲ ਦੀ ਉਮਰ ਤੱਕ ਲੋਕਾਂ ਨੂੰ ਖੁਸ਼ੀਆਂ ਦੇਣ ਦੇ ਬਾਅਦ 22 ਅਕਤੂਬਰ 2016 (ਉਮਰ 82) ਬ੍ਰਹਮ ਕੁਮਾਰੀ ਆਸ਼ਰਮ, ਮਾਊਂਟ ਆਬੂ, ਰਾਜਸਥਾਨ ਵਿਚ ਪੰਜਾਬੀ ਸਿਨੇਮੇ ਦਾ ਇਹ ਸਪੂਤ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਿਆ। ਓਹਨਾਂ ਦੀ ਮੌਤ 22 ਅਕਤੂਬਰ 2016 ਨੂੰ ਲੰਬਾ ਸਮਾਂ ਬਿਮਾਰ ਰਹਿਣ ਕਰਕੇ ਹੋਈ

ਮੇਹਰ ਮਿੱਤਲ ਆਪਣੇ ਸਮੇਂ ‘ਚ ਮਸ਼ਹੂਰ ਰਹੇ ਟੀਵੀ ਸੀਰੀਅਲ ‘ਬੁਨਿਆਦ’ ‘ਚ ਵੀ ਨਜ਼ਰ ਆ ਚੁੱਕੇ ਹਨ । ਇਸ ਸੀਰੀਅਲ ‘ਚ ਵੀ ਉਨ੍ਹਾਂ ਨੇ ਕਾਫੀ ਰੋਚਕ ਕਿਰਦਾਰ ਨਿਭਾਇਆ ਸੀ । ਇਸ ਅਦਾਕਾਰ ਵੱਲੋਂ ਪੰਜਾਬੀ ਫਿਲਮਾਂ ‘ਚ ਪਾਏ ਗਏ ਯੋਗਦਾਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ । ਉਨਾਂ ਦੇ ਪ੍ਰਸ਼ੰਸਕ ਅੱਜ ਵੀ ਉਨਾਂ ਦੀਆਂ ਫਿਲਮਾਂ ਨੂੰ ਵੇਖਦੇ ਹਨ । ਬੇਸ਼ੱਕ ਉਹ ਅੱਜ ਸਾਡੇ ਦਰਮਿਆਨ ਮੌਜੂਦ ਨਹੀਂ ਹਨ,ਪਰ ਉਹ ਫਿਲਮਾਂ ਦੇ ਜ਼ਰੀਏ ਸਾਡੇ ਦਰਮਿਆਨ ਹਮੇਸ਼ਾ ਹੀ ਜਿੰਦਾ ਰਹਿਣਗੇ ।



error: Content is protected !!