BREAKING NEWS
Search

ਹਰ ਕਿਸਮ ਦਾ ਨਸ਼ਾ ਛੱਡਣ ਲੲੀ ਫਾੲਿਦੇਮੰਦ ਹੈ ੲਿਹ ਦੇਸੀ ਨੁਸਖਾ…!

ਕਿਸੇ ਵੀ ਕਿਸਮ ਦਾ ਨਸ਼ਾ ਖਾਣ ਵਾਲੇ ਵਿਅਕਤੀ ਨੂੰ ਜੇ ਦਸ ਕੁ ਗ੍ਰਾਮ ਸੂਰਜਮੁਖੀ ਬੀਜ ਰੋਜ਼ਾਨਾ ਦੋ ਟਾਈਮ ਖਾਣੇ ਬਾਅਦ ਦਿੱਤੇ ਜਾਣ ਤਾਂ ਹਰ ਤਰਾਂ ਦਾ ਨਸ਼ਾ ਖਾਣ ਦੀ ਤਲਬ ਹਟਦੀ ਹੈ ਭਾਵ ਉਸਦਾ ਅਪਣੇ ਆਪ ਹੀ ਨਸ਼ਾ ਖਾਣੋਂ ਦਿਲ ਹਟਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਸੂਰਜਮੁਖੀ ਬੀਜਾਂ ਵਿੱਚ ਬੇਹੱਦ ਲਾਭਦਾਇਕ, ਸਿਹਤਵਰਧਕ ਤੇ ਪੌਸ਼ਟਿਕ ਤੱਤ ਭਾਰੀ ਮਾਤਰਾ ਵਿੱਚ ਹੁੰਦੇ ਹਨ। ਇਹ ਤੱਤ ਸਾਰੇ ਦੇ ਸਾਰੇ ਹੀ ਜਲਦੀ ਹਜ਼ਮ ਹੋ ਜਾਂਦੇ ਹਨ। ਇਹਨਾਂ ਵਿੱਚ ਅਜਿਹੇ ਤੱਤ ਵਧੇਰੇ ਹੁੰਦੇ ਹਨ ਜੋ ਵੱਖ ਵੱਖ ਹਾਰਮੋਨ, ਐਂਜਾਇਮਜ਼ ਬਣਾਉਣ ਚ ਵਰਤੇ ਜਾਂਦੇ ਹਨ ਤੇ ਜੀਨਜ਼ ਦੇ ਸਹੀ ਤਰ੍ਹਾਂ ਕੰਮ ਕਰਨ ਚ ਮਦਦਗਾਰ ਹੁੰਦੇ ਹਨ। ਇਸੇ ਤਰ੍ਹਾਂ ਨਿਉਰੋਲੇਜੀਕਲ ਫੰਕਸ਼ਨਜ਼ ਦੇ ਸਹੀ ਤਰ੍ਹਾਂ ਕੰਮ ਕਰਨ ਚ ਵੀ ਇਹ ਤੱਤ ਅਹਿਮ ਭੂਮਿਕਾ ਨਿਭਾਉਂਦੇ ਹਨ। ਡਰੱਗ ਐਡਿਕਸ਼ਨ ਵੀ ਇੱਕ ਤਰਾਂ ਦੀ ਕੰਪਲੈਕਸ ਨਿਉਰੋਲੇਜੀਕਲ ਡਿਸੀਜ਼ ਹੀ ਹੁੰਦੀ ਹੈ ।

ਵਿਅਕਤੀ ਨੂੰ ਅਪਣੇ ਆਪ ਤੇ ਕੰਟਰੋਲ ਨਹੀਂ ਰਹਿੰਦਾ। ਜਦ ਤੱਕ ਉਹ ਨਸ਼ਾ ਲੈ ਨਹੀਂ ਲੈਂਦਾ ਉਹਦਾ ਸਰੀਰ ਤੇ ਦਿਮਾਗ ਕਿਸੇ ਵੀ ਕਿਸਮ ਦੇ ਨੌਰਮਲ ਫੰਕਸ਼ਨ ਨਹੀਂ ਕਰਦਾ। ਅਜਿਹੇ ਨਸ਼ੇੜੀ, ਅਮਲੀ ਜਾਂ ਸ਼ਰਾਬ ਦੇ ਡੇਅਲੀ ਡਰਿੰਕਰ ਦੇ ਮਨ ਅਤੇ ਲੇਕਿਨ ਜੇ ਇੱਕ ਗਿਲਾਸ ਮੱਝ ਦੇ ਫਿੱਕੇ ਠੰਢੇ ਦੁੱਧ ਵਿੱਚ ਚਾਰ ਕੁ ਚਮਚ ਯੌਗਰਟ ਜਾਂ ਦਹੀਂ ਮਿਲਾਕੇ ਸਵੇਰੇ ਉਠਦਿਆਂ ਸਾਰ ਪੰਦਰਾਂ ਵੀਹ ਸੂਰਜਮੁਖੀ ਬੀਜ ਚੰਗੀ ਤਰਾਂ ਚਬਾ ਚਬਾ ਕੇ ਖਾਧੇ ਜਾਣ ਤਾਂ ਵਧਦਾ ਕੋਲੈਸਟਰੋਲ ਘਟਣਾ ਸ਼ੁਰੂ ਹੋ ਜਾਂਦਾ ਹੈ। ਵਾਲ ਝੜਨੋਂ ਹਟ ਜਾਂਦੇ ਹਨ। ਪੁਰਾਣਾ ਥਕਾਵਟ ਤੇ ਸਰੀਰ ਦਰਦ ਰੋਗ ਹਟ ਜਾਂਦਾ ਹੈ ਤੇ ਵਿਅਕਤੀ ਸਾਰਾ ਦਿਨ ਚੁਸਤ ਦਰੁਸਤ ਰਹਿਣ ਲਗਦਾ ਹੈ। ਕੁੱਝ ਹੀ ਹਫਤਿਆਂ ਚ ਯਾਦਾਸ਼ਤ ਵਧਣ ਲੱਗ ਪੈਂਦੀ ਹੈ। ਜੋੜਾਂ ਹੱਡੀਆਂ ਚੋਂ ਅਵਾਜ਼ ਆਉਣੀ ਬੰਦ ਹੋ ਜਾਂਦੀ ਹੈ ਤੇ ਸ਼ਾਮ ਨੂੰ ਲੱਤਾਂ ਦਰਦ, ਅੱਡੀਆਂ ਦਰਦ, ਕਮਰ ਦਰਦ, ਧੌਣ ਦਰਦ, ਸਰੀਰ ਦੀ ਜਕੜਨ, ਜਲਦੀ ਥੱਕਣਾ, ਕੜੱਲ ਪੈਣੇ ਆਦਿ ਠੀਕ ਹੋ ਜਾਂਦੇ ਹਨ। ਔਰਤਾਂ ਦਾ ਹਾਰਮੋਨਲ ਇੰਬੈਲੰਸ ਵੀ ਠੀਕ ਹੋਣ ਲਗਦਾ ਹੈ। ਨਤੀਜੇ ਵਜੋਂ ਚਮੜੀ ਮੁਲਾਇਮ, ਸੁੰਦਰ ਤੇ ਚਮਕੀਲੀ ਹੋਣ ਲਗਦੀ ਹੈ।

ਫਿਗਰ ਐਟਰੈਕਟਿਵ ਹੋਣ ਲਗਦੀ ਹੈ। ਚਮੜੀ ਦੀ ਖੁਸ਼ਕੀ ਤੇ ਖੁਰਦਰਾਪਨ ਠੀਕ ਹੋਕੇ ਚਮੜੀ ਚਿਕਨੀ ਤੇ ਤਰ ਰਹਿਣ ਲਗਦੀ ਹੈ। ਬਿਨਾ ਵਜ੍ਹਾ ਚਿੜਚਿੜਾਪਨ ਠੀਕ ਹੋਣ ਲਗਦਾ ਹੈ। ਭੁੱਖ ਖੁੱਲ੍ਹ ਕੇ ਲਗਦੀ ਹੈ। ਕਬਜ਼, ਪੇਟ ਭਾਰੀਪਨ, ਸਿਰ ਭਾਰਾ ਰਹਿਣਾ, ਧੁੰਨੀ ਤੋਂ ਥੱਲੇ ਪੇਟ ਦਰਦ ਰਹਿਣਾ, ਵਾਰ ਵਾਰ ਲਿਕੋਰੀਆ ਹੋਣਾ, ਸਰਦੀ ਗਰਮੀ ਜ਼ਿਆਦਾ ਲੱਗਣੀ ਆਦਿ ਤਕਲੀਫਾਂ ਵੀ ਠੀਕ ਹੋਣ ਲਗਦੀਆਂ ਹਨ। ਇਵੇਂ ਹੀ ਸੂਰਜਮੁਖੀ ਬੀਜ ਨਵੇਂ ਵਿਆਹੇ ਮਰਦਾਂ ਲਈ ਬਹੁਤ ਲਾਹੇਵੰਦ ਹਨ। ਇਸੇ ਤਰ੍ਹਾਂ ਗਰਭਵਤੀ ਔਰਤ ਜਾਂ ਦੁੱਧ ਚੁੰਘਾਉਣ ਵਾਲੀ ਔਰਤ ਲਈ ਵੀ ਬੇਹੱਦ ਲਾਭਦਾਇਕ ਹਨ।ਵੱਡੀ ਉਮਰ ਦੇ ਮਰਦਾਂ ਔਰਤਾਂ ਨੂੰ ਵੀ ਦਸ ਵੀਹ ਬੀਜ ਰੋਜ਼ਾਨਾ ਖਾਣੇ ਚਾਹੀਦੇ ਹਨ। ਇਉਂ ਉਹਨਾਂ ਦੇ ਵਾਰ ਵਾਰ ਇਨਫੈਕਸ਼ਨਜ਼ ਹੋਣੋਂ ਹਟਦੀਆਂ ਹਨ। ਨੀਂਦ ਠੀਕ ਆਉਣ ਲਗਦੀ ਹੈ। ਬੀਪੀ ਕੰਟਰੋਲ ਚ ਰਹਿਣ ਲਗਦਾ ਹੈ। ਸ਼ੂਗਰ ਨੂੰ ਵੀ ਵਧਣੋਂ ਰੋਕਦੇ ਹਨ। ਮੂਡ ਠੀਕ ਰਹਿਣ ਲਗਦਾ ਹੈ। ਬੱਚਿਆਂ ਵਾਸਤੇ ਵੀ ਇਹ ਬਹੁਤ ਜ਼ਿਆਦਾ ਲਾਭਦਾਇਕ ਹਨ। ਸਰੀਰਕ ਵਾਧੇ ਵਿਕਾਸ ਅਤੇ ਮਾਨਸਿਕ ਵਿਕਾਸ ਲਈ ਇਹ ਬਹੁਤ ਪੌਸ਼ਟਿਕ ਅਤੇ ਸਿਹਤਵਰਧਕ ਤੱਤ ਬੱਚਿਆਂ ਨੂੰ ਦਿੰਦੇ ਹਨ।

ਰੋਜ਼ਾਨਾ ਸੂਰਜਮੁਖੀ ਬੀਜ ਖਾਣ ਵਾਲਾ ਬੱਚਾ ਵਧੇਰੇ ਖੁਸ਼, ਵਧੇਰੇ ਐਕਟਿਵ ਤੇ ਵਧੇਰੇ ਜਲਦੀ ਕੱਦ ਕਾਠ ਕਰਨ ਵਾਲਾ ਹੁੰਦਾ ਹੈ। ਜੇ ਤੁਸੀਂ ਬੱਚਿਆਂ ਨੂੰ ਸਕੂਲ ਜਾਣ ਲੱਗਿਆਂ ਕੁੱਝ ਕੁ ਬੀਜ ਦੁੱਧ ਜਾਂ ਦਹੀਂ ਨਾਲ ਖੁਆਕੇ ਭੇਜਦੇ ਹੋ ਤਾਂ ਤੁਹਾਨੂੰ ਹੈਰਾਨੀ ਹੋਵੇਗੀ ਕਿ ਕੁੱਝ ਹੀ ਹਫਤਿਆਂ ਚ ਬੱਚੇ ਦੀ ਕਲਾਸ ਚ ਕਾਰਗੁਜ਼ਾਰੀ ਚ ਕਾਫੀ ਸੁਧਾਰ ਹੋ ਜਾਂਦਾ ਹੈਅਸਲ ਵਿੱਚ ਸੂਰਜਮੁਖੀ ਬੀਜਾਂ ਵਿੱਚ ਵਿਟਾਮਿਨ ਈ, ਉਮੇਗਾ ਥਰੀ ਫੈਟੀ ਐਸਿਡਜ਼, ਪ੍ਰੋਟੀਨਜ਼, ਡਾਇਟਰੀ ਫਾਇਬਰ, ਥਾਇਆਮਿਨ, ਰਾਇਬੋਫਲੇਵਿਨ, ਨਾਇਸਿਨ, ਵਿਟਾਮਿਨ ਬੀ ਸਿਕਸ, ਫੋਲੇਟ, ਪੈਂਟੋਥੈਨਿਕ ਐਸਿਡ, ਕੈਲਸ਼ੀਅਮ, ਵਿਟਾਮਿਨ ਬੀ ਸਿਕਸ, ਆਇਰਨ, ਸਿਲੇਨੀਅਮ, ਮੈਂਗਨੀਜ਼, ਕਾਪਰ, ਪੁਟਾਸ਼ੀਅਮ, ਜ਼ਿੰਕ, ਫਾਸਫੋਰਸ, ਮੈਗਨੇਸ਼ੀਅਮ ਆਦਿ ਅਨੇਕਾਂ ਪੌਸ਼ਟਿਕ ਤੱਤ ਹੁੰਦੇ ਹਨ। ਭਾਂਵੇ ਸੂਰਜਮੁਖੀ ਬੀਜ ਬਹੁਤ ਛੋਟੇ ਹੁੰਦੇ ਹਨ ਤੇ ਖਾਣ ਚ ਵੀ ਐਨੇ ਸੁਆਦੀ ਨਹੀਂ ਹੁੰਦੇ ਪ੍ਰੰਤੂ ਇਹਨਾਂ ਦੇ ਗੁਣਾਂ ਅੱਗੇ ਬਦਾਮ, ਪਿਸਤੇ, ਅਖਰੋਟ, ਨਿਉਜੇ ਆਦਿ ਫਿੱਕੇ ਪੈ ਜਾਂਦੇ ਹਨ। ਅਸੀਂ ਸਾਰਾ ਸਾਲ ਹੀ ਹਫਤੇ ਚ ਦੋ ਤਿੰਨ ਵਾਰ ਸੂਰਜਮੁਖੀ ਬੀਜ ਸਾਰਾ ਪਰਿਵਾਰ ਹੀ ਖਾਂਦੇ ਰਹਿੰਦੇ ਹਾਂ। ਅਸੀਂ ਚਟਣੀ, ਸੂਪ, ਸਬਜ਼ੀ, ਦਾਲ, ਰਾਇਤਾ ਵਿੱਚ ਵੀ ਸੂਰਜਮੁਖੀ ਬੀਜ ਦੀ ਗਿਰੀ ਪਾ ਲੈਂਦੇ ਹਾਂ। ਉਂਜ ਅਸੀਂ ਮੈਡੀਕਲ ਪ੍ਰੈਕਟਿਸ ਦੌਰਾਨ ਅਨੇਕ ਤਰਾਂ ਦੇ ਰੋਗੀਆਂ ਅਤੇ ਨਸ਼ੇੜੀਆਂ ਤੇ ਵੀ ਇਹਨਾਂ ਦਾ ਸਫਲ ਪ੍ਰੀਖਣ ਕੀਤਾ ਹੈ।



error: Content is protected !!