ਅੰਤਰਰਾਸ਼ਟਰੀ ਯੋਗਾ ਦਿਵਸ : ਪੰਜਾਬ ਦੇ ਲੋਕਾਂ ਨੇ ਯੋਗ ਕਰਕੇ ਆਪਣੇ ਦਿਨ ਦੀ ਕੀਤੀ ਸ਼ੁਰੂਆਤ
ਅੱਜ ਭਾਰਤ ਸਮੇਤ ਦੁਨੀਆ ਭਰ ‘ਚ ਪੰਜਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ।
ਯੋਗ ਦਿਵਸ ਨੂੰ ਲੈ ਕੇ ਯੋਗ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ,
ਜਿਨ੍ਹਾਂ ਨੇ ਇਨ੍ਹਾਂ ਸਮਾਰੋਹਾਂ ਵਿਚ ਵੱਡੀ ਗਿਣਤੀ ਵਿਚ ਹਿੱਸਾ ਲਿਆ ਹੈ।
ਪੀਐਮ ਮੋਦੀ ਨੇ ਰਾਂਚੀ ਵਿਚ ਯੋਗਾ ਕੀਤਾ ਹੈ ਅਤੇ ਕਈ ਰਾਜਨੀਤਿਕ ਹਸਤੀਆਂ ਨੇ ਅਲੱਗ-ਅਲੱਗ ਸ਼ਹਿਰਾਂ ਵਿਚ ਯੋਗਾ ਕੀਤਾ ਹੈ।
ਕੌਮਾਂਤਰੀ ਯੋਗ ਦਿਵਸ ‘ਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਅਤੇ ਮਿਆਂਮਾਰ ਬਾਰਡਰ ਤੋਂ ਗੁਜਰਾਤ ਤੱਕ ਕਰੋੜਾਂ ਲੋਕਾਂ ਨੇ ਯੋਗ ਦੇ ਨਾਲ ਆਪਣੇ ਦਿਨ ਦੀ ਸ਼ੁਰੂਆਤ ਕੀਤੀ ਹੈ।
ਇਸ ਯੋਗ ਦਿਵਸ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਸ ਯੋਗ ਦਿਵਸ ਮੌਕੇ ਅੱਜ ਪੰਜਾਬ ਭਰ ਵਿਚ ਯੋਗ ਦਿਵਸ ਵੱਡੀ ਪੱਧਰ ਉਤੇ ਮਨਾਇਆ ਗਿਆ ਹੈ।
ਯੋਗ ਦਿਵਸ਼ ਮੌਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਜ਼ਿਲ੍ਹਾ ਪੱਧਰੀ ਸਮਾਰੋਹ ਕਰਵਾਏ ਗਏ,
ਜਿੱਥੇ ਵੱਖ -ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਮੂਲੀਅਤ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ ਵਿਚ ਸਮਾਗਮ ਕਰਵਾਇਆ ਗਿਆ।
ਪਟਿਆਲਾ ਜ਼ਿਲ੍ਹਾ ਪੱਧਰੀ ਸਮਾਗਮ ਥਾਪਰ ਯੂਨੀਵਰਸਿਟੀ ਵਿਚ ਕੀਤਾ ਗਿਆ।
ਇਸ ਤੋਂ ਇਲਾਵਾ ਮੋਹਾਲੀ ਜ਼ਿਲ੍ਹੇ ਵਿਚ ਖੇਡ ਸਟੇਡੀਅਮ ਵਿਖੇ ਸਮਾਗਮ ਕਰਵਾਇਆ ਗਿਆ ਹੈ।
ਦੱਸ ਦੇਈਏ ਕਿ ਯੋਗ ਅਭਿਆਸ ਦੀ ਪਰੰਪਰਾ ਤਕਰੀਬਨ 5000 ਸਾਲ ਪੁਰਾਣੀ ਹੈ ਪਰ ਵਿੱਚ ਇਸਦੀ ਸ਼ੁਰੂਆਤ 2015 ਵਿਚ ਹੋਈ ਸੀ।
ਇਸ ਦੌਰਾਨ 11 ਸਤੰਬਰ 2014 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੇ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ
ਜਾਂ ਵਿਸ਼ਵ ਯੋਗ ਦਿਵਸ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ ਸੀ।
ਇਸਦੇ ਬਾਅਦ 2015 ਤੋਂ ਕੌਮਾਂਤਰੀ ਯੋਗ ਦਿਵਸ ਦੁਨੀਆ ਭਰ ਵਿਚ ਮਨਾਇਆ ਜਾਂਦਾ ਹੈ।
1
2
3
4
5
6
7
8
9
ਵਾਇਰਲ