BREAKING NEWS
Search

ਹਜੇ ਤਾ ਸਗਨਾਂ ਦਾ ਚੂੜਾ ਵੀ ਨਹੀ ਉਤਾਰਿਆ ਸੀ ਸਜ ਵਿਆਹੀ ਨਾਲ ਦੇਖੋ ਕੀ ਭਾਣਾ ਵਰਤ ਗਿਆ (ਵੀਡੀਓ )

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਖੰਨਾ: ਖੰਨਾ ਵਿੱਚ ਦਰਿੰਦੇ ਪਤੀ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ । ਜਿੱਥੇ ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ । ਪਤੀ ਦੀ ਹੈਵਾਨੀਅਤ ਇੱਥੇ ਨਹੀਂ ਰੁਕੀ, ਉਸਨੇ ਪਤਨੀ ਦਾ ਕਤਲ ਕਰਨ ਦੇ ਬਾਅਦ ਲਾਸ਼ ਨੂੰ ਮੋਢੇ ‘ਤੇ ਚੁੱਕ ਕੇ ਘਰ ਦੇ ਕੋਲ ਇੱਕ ਖਾਲੀ ਪਲਾਟ ਵਿੱਚ ਸੁੱਟ ਦਿੱਤਾ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਵਾਰਦਾਤ ਨੂੰ ਦੇਰ ਰਾਤ ਢਾਈ ਵਜੇ ਅੰਜਾਮ ਦਿੱਤਾ ਗਿਆ । ਦੱਸਿਆ ਜ ਰਿਹਾ ਹੈ ਕਿ ਦੋਨਾਂ ਦਾ ਵਿਆਹ ਤਿੰਨ ਮਹੀਨੇ ਪਹਿਲਾਂ ਹੀ ਹੋਇਆ ਸੀ ।

ਇਸ ਮਾਮਲੇ ਵਿੱਚ ਮ੍ਰਿਤਕਾ ਦੀ ਪਹਿਚਾਣ ਰਵਿੰਦਰ ਕੌਰ ਦੇ ਰੂਪ ਵਿੱਚ ਹੋਈ ਹੈ । ਪੁਲਿਸ ਨੇ ਮੁਲਜ਼ਮ ਪਤੀ ਗੁਰਦੀਪ ਸਿੰਘ ਬਿੰਨੀ ਨੂੰ ਹਿਰਾਸਤ ਵਿੱਚ ਲੈ ਕੇ ਕੇਸ ਦਰਜ ਕਰ ਲਿਆ ਹੈ । ਜਿਸ ਸਮੇਂ ਪਤੀ ਵੱਲੋਂ ਲਾਸ਼ ਨੂੰ ਪਲਾਟ ਵਿੱਚ ਸੁੱਟ ਰਿਹਾ ਸੀ, ਉਸ ਸਮੇਂ ਦੀ ਪੂਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ । ਇਸ ਫੁਟੇਜ ਵਿੱਚ ਇਹ ਸਾਹ ਦੇਖਿਆ ਜਾ ਸਕਦਾ ਹੈ ਕਿ ਪਤਨੀ ਦੀ ਲਾਸ਼ ਨੂੰ ਪਲਾਟ ਵਿੱਚ ਸੁੱਟਣ ਤੋਂ ਬਾਅਦ ਪਤੀ ਵਾਪਿਸ ਘਰ ਆ ਜਾਂਦਾ ਹੈ । ਇਸ ਮਾਮਲੇ ਵਿੱਚ ਮ੍ਰਿਤਕ ਕੁੜੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਜੁਆਈ ਉਸਦੀ ਕੁੜੀ ‘ਤੇ ਸ਼ੱਕ ਕਰਦਾ ਸੀ । ਜਿਸਨੂੰ ਲੈ ਕੇ ਉਨ੍ਹਾਂ ਦੀ ਲੜਾਈ ਹੁੰਦੀ ਰਹਿੰਦੀ ਸੀ । ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਜੁਆਈ ਦੇ ਪਿਤਾ ਨੇ ਫੋਨ ਕਰ ਦੱਸਿਆ ਕਿ ਉਸਦੇ ਮੁੰਡੇ ਨੇ ਉਨ੍ਹਾਂ ਦੀ ਕੁੜੀ ਦਾ ਕਤਲ ਕਰ ਦਿੱਤਾ ਹੈ । ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਉਸਦੀ ਧੀ ਨੇ ਉਸਨੇ ਕੱਲ੍ਹ ਹੀ ਫੋਨ ਕੀਤਾ ਸੀ ਕਿ ਉਹ ਠੀਕ ਹੈ ਅਤੇ ਉਹ ਜਲਦ ਹੀ ਉਨ੍ਹਾਂ ਨੂੰ ਮਿਲਕੇ ਜਾਵੇਗੀ । ਇਸ ਮਾਮਲੇ ਵਿੱਚ ਮ੍ਰਿਤਕਾ ਦੇ ਪਰਿਵਾਰ ਵੱਲੋਂ ਮੁਲਜ਼ਮ ‘ਤੇ ਕੜੀ ਕਾੱਰਵਾਈ ਦੀ ਮੰਗ ਕੀਤੀ ਜਾ ਰਹੀ ਹੈ ।

ਇਸ ਮਾਮਲੇ ਸਬੰਧੀ ਸਿਟੀ 2 ਐੱਸਐਚਓ ਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ । ਉਨ੍ਹਾਂ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਤਾਂ ਮੁੱਢਲੀ ਜਾਂਚ ਵਿੱਚ ਪਤਾ ਲੱਗਿਆ ਕਿ ਵਿਅਕਤੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕੀਤਾ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਹਾਲੇ ਜਾਂਚ ਕੀਤੀ ਜਾ ਰਹੀ ਹੈ ਅਤੇ ਕਤਲ ਦੇ ਕਾਰਨਾਂ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗਿਆ ਹੈ।

ਹਜੇ ਤਾ ਸਗਨਾਂ ਦਾ ਚੂੜਾ ਵੀ ਨਹੀ ਉਤਾਰਿਆ ਸੀ ਸਜ ਵਿਆਹੀ ਨਾਲ ਦੇਖੋ ਕੀ ਭਾਣਾ ਵਰਤ ਗਿਆ (ਵੀਡੀਓ )error: Content is protected !!