1984 ਸਿੱਖ ਕਤਲੇਆਮ ਮਾਮਲੇ ਵਿੱਚ ਕਾਂਗਰਸ ਆਗੂ ਮੁਲਜ਼ਮ ਸੱਜਣ ਕੁਮਾਰ ਨੂੰ ਉਮਰਕੈਦ ਦੀ ਸਜ਼ਾ ਸੁਣਵਾਈ ਗਈ ਹੈ। ਇਹ ਵੱਡਾ ਫੈਸਲ ਦਿੱਲੀ ਹਾਈਕੋਰਟ ਨੇ ਸੁਣਾਇਆ ਹੈ। ਕੋਰਟ ਨੇ ਸੱਜਣ ਕੁਮਾਰ ਨੂੰ ਪੰਜ ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਹੈ ਤੇ 31 ਦਸੰਬਰ ਤੱਕ ਸਰੰਡਰ ਕਰਨ ਲਈ ਕਿਹਾ ਗਿਆ ਹੈ। ਇਸਤੋਂ ਇਲਾਵਾ ਬਾਕੀ ਦੋਸ਼ੀਆਂ ਨੂੰ ਇੱਕ-ਇੱਕ ਲੱਖ ਜ਼ੁਰਮਾਨਾ ਕੀਤਾ ਹੈ। ਹਾਈਕੋਰਟ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਪਲਟਿਆ ਹੈ। ਸਾਬਕਾ ਕਾਉਂਸਲਰ ਬਲਵਾਨ ਖੋਖਰ , ਕੈਪਟਨ ਭਾਗਮਲ ਤੇ ਗਿਰਧਾਰੀ ਲਾਲ ਨੂੰ ਉਮਰ ਕੈਦ ਅਤੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਤੇ ਕ੍ਰਿਸ਼ਨ ਖੋਖਰ ਨੂੰ ਦਸ ਸਾਲ ਦੀ ਸਜ਼ਾ ਹੋਈ ਹੈ।
ਫੈਸਲਾ ਸੁਣਾਉਂਦੇ ਹੋਏ ਜੱਜ ਭਾਵੁਕ ਹੋ ਕੇ ਰੋ ਪਏ ਤੇ ਦੂਜੇ ਪਾਸੇ ਦੋਸ਼ੀਆਂ ਦੇ ਵਕੀਲ ਵੀ ਰੋ ਪਏ। ਹਾਈਕੋਰਟ ਨੇ ਫੈਸਲਾ ਸੁਣਾਉਂਦੇ ਕਿਹਾ ਕਿ ਕਈ ਦਹਾਕਿਆਂ ਤੋਂ ਲੋਕੀ ਇਨਸਾਫ ਦਾ ਇੰਤਜਾਰ ਕਰ ਰਹੇ ਹਨ ਤੇ ਇਹ ਜਾਂਚ ਏਜੰਸੀਆਂ ਦੀ ਨਾਕਾਮੀ ਹੈ ਕਿ ਇਸ ਮਾਮਲੇ ਵਿੱਚ ਹੁਣ ਤੱਕ ਕੁੱਝ ਨਹੀਂ ਹੋਇਆ।
ਵੰਡ ਤੋਂ 37 ਸਾਲ ਬਾਅਦ, ਦਿੱਲੀ ਨੇ ਅਜਿਹਾ ਦੁਖਾਂਤ ਵੇਖਿਆ-
ਜਸਟਿਸ ਐਸ ਮੁਰਲੀਧਰ ਅਤੇ ਜਸਟਿਸ ਵਿਨੋਦ ਗੋਇਲ ਦੇ ਬੇਂਚ ਨੇ ਫੈਸਲਾ ਸੁਣਾਉਂਦੇ ਹੋਏ ਹਾਈਕੋਰਟ ਨੂੰ ਕਿਹਾ, ” 1947 ਦੀਆਂ ਗਰਮੀਆਂ ਵਿਚ ਬਟਵਾਰੇ ਦੇ ਵਕਤ ਕਈ ਲੋਕਾਂ ਦਾ ਕਤਲੇਆਮ ਕੀਤਾ ਗਿਆ। ਇਸਦੇ 37 ਸਾਲਾਂ ਬਾਅਦ, ਦਿੱਲੀ ਅਜਿਹੇ ਦੁਖਾਂਤ ਦੇ ਗਵਾਹੀ ਬਣੀ। ਰਾਜਨੀਤਕ ਸੁਰੱਖਿਆ ਦਾ ਫਾਇਦਾ ਉਠਾ ਕੇ ਮੁਲਜ਼ਮ ਸੁਣਵਾਈ ਤੋਂ ਬਚ ਗਏ. ”
ਗਵਾਹ ਨੇ ਸੱਜਣ ਨੂੰ ਪਛਾਣ ਲਿਆ ਸੀ-
ਪਿਛਲੇ ਮਹੀਨੇ ਪਟਿਆਲਾ ਹਾਊਸ ਕੋਰਟ ਵਿਚ, ਗਵਾਹ ਚਾਮ ਕੌਰ ਨੇ ਸੱਜਣ ਕੁਮਾਰ ਦੀ ਪਛਾਣ ਕੀਤੀ ਸੀ। ਚਾਮ ਕੌਰ ਦਾ ਕਹਿਣਾ ਸੀ ਕਿ ਘਟਨਾ ਸਮੇਂ ਮੌਜੂਦ ਸੱਜਣ ਨੇ ਕਿਹਾ ਸੀ ਕਿ ਸਾਡੀ ਮਾਂ(ਇੰਦਰਾ ਗਾਂਧੀ) ਦਾ ਕਤਲ ਸਿੱਖਾਂ ਨੇ ਕੀਤਾ ਹੈ। ਇਸਲਈ ਉਨ੍ਹਾਂ ਨੂੰ ਨਹੀਂ ਛੱਡਣਾ। ਬਆਦ ਵਿੱਚ ਉਸ ਭੀੜ ਨੇ ਭੜਕ ਕੇ ਮੇਰੇ ਬੇਟੇ ਅਤੇ ਪਿਤਾ ਦਾ ਕਤਲ ਕਰ ਦਿੱਤਾ।
5 ਸਿੱਖਾਂ ਦੇ ਕਤਲੇਆਮ ਵਿੱਚ ਦੋਸ਼ੀ ਕਰਾਰ-
1984 ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੇ ਬਾਅਦ, ਪੂਰੇ ਦੇਸ਼ ਵਿਚ ਸਿਖ ਵਿਰੋਧੀ ਦੰਗੇ ਫੈਲ ਗਏ ਸਨ। ਇਸ ਦੌਰਾਨ ਦਿੱਲੀ ਛਾਉਣੀ ਦੇ ਰਾਜਨਗਰ ਵਿੱਚ ਪੰਜ ਸਿੱਖਾਂ ਕੇਹਰ ਸਿੰਘ, ਗੁਰਪ੍ਰੀਤ ਸਿੰਘ, ਰਘੂਵਿੰਦਰ ਸਿੰਘ, ਨਰਿੰਦਰਪਾਲ ਸਿੰਘ ਅਤੇ ਕੁਲਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ। ਕੇਹਰ ਸਿੰਘ ਦੀ ਵਿਧਵਾ ਅਤੇ ਗੁਰਪ੍ਰੀਤ ਸਿੰਘ ਦੀ ਮਾਤਾ ਜਗਦੀਸ਼ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਸੀ।
ਨਾਨਾਵਤੀ ਕਮਿਸ਼ਨ ਨੇ ਸੀਬੀਆਈ ਜਾਂਚ ਦੀ ਸਿਫਾਰਸ਼ ਕੀਤੀ ਸੀ-
ਪੀੜਤ ਪਰਿਵਾਰ ਦੀ ਸ਼ਿਕਾਇਤ ਅਤੇ ਜਸਟਿਸ ਜੀਟੀ ਨਾਨਾਵਤੀ ਕਮਿਸ਼ਨ ਦੀ ਸਿਫਾਰਿਸ਼ ਦੇ ਆਧਾਰ ਉੱਤੇ ਸੀਬੀਆਈ ਨੇ 2005 ਵਿੱਚ ਇਸ ਮਾਮਲੇ ਵਿੱਚ ਸੱਜਣ ਕੁਮਾਰ, ਕੈਪਟਨ ਭਾਗਮਲ, ਸਾਬਕਾ ਵਿਧਾਇਕ ਮਹਿੰਦਰ ਯਾਦਵ, ਗਿਰਧਾਰੀ ਲਾਲ. ਕ੍ਰਿਸ਼ਨ ਖੋਖਰ ਅਤੇ ਸਾਬਕਾ ਪਰਿਸ਼ਦ ਬਲਵੰਤ ਖੋਖਰ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। 30 ਅਪ੍ਰੈਲ, 2013 ਨੂੰ, ਸੱਜਣ ਕੁਮਾਰ ਨੂੰ ਹੇਠਲੀ ਅਦਾਲਤ ਨੇ ਬਰੀ ਕਰ ਦਿੱਤਾ ਸੀ।
ਪਹਿਲਾਂ ਇਸ ਕੇਸ ਵਿੱਚੋਂ ਬਰੀ ਹੋਏ ਸਨ ਸੱਜਣ ਕੁਮਰਾ:
ਜ਼ਿਕਰਯੋਗ ਹੈ ਕਿ ਜਸਟਿਸ ਐਸ. ਮੁਰਲੀਧਰ ਅਤੇ ਵਿਨੋਦ ਗੋਇਲ ਦੇ ਬੈਂਚ ਨੇ ਬੀਤੀ 29 ਅਕਤੂਬਰ ਨੂੰ ਸੀ. ਬੀ. ਆਈ., ਦੰਗਾ ਪੀੜਤਾਂ ਅਤੇ ਦੋਸ਼ੀਆਂ ਵਲੋਂ ਦਾਇਰ ਕੀਤੀਆਂ ਗਈਆਂ ਅਰਜ਼ੀਆਂ ‘ਤੇ ਦਲੀਲਾਂ ਸੁਣਨ ਉਪਰੰਤ ਆਪਣੇ ਫ਼ੈਸਲੇ ਨੂੰ ਰਾਖਵਾਂ ਰੱਖ ਲਿਆ ਸੀ। 1984 ‘ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਛਾਉਣੀ ਦੇ ਰਾਜ ਨਗਰ ਇਲਾਕੇ ‘ਚ ਇਕ ਪਰਿਵਾਰ ਦੇ ਪੰਜ ਮੈਂਬਰਾਂ ਦੀ ਹੱਤਿਆ ਨਾਲ ਜੁੜੇ ਕੇਸ ‘ਚ 30 ਅਪ੍ਰੈਲ, 2013 ਨੂੰ ਹੇਠਲੀ ਅਦਾਲਤ ਨੇ ਸਾਬਕਾ ਕਾਂਗਰਸੀ ਕੌਾਸਲਰ ਬਲਵਾਨ ਖੋਖਰ, ਜਲ ਸੈਨਾ ਦੇ ਸੇਵਾਮੁਕਤ ਅਧਿਕਾਰੀ ਕੈਪਟਨ ਭਾਗਮਲ, ਗਿਰਧਾਰੀ ਲਾਲ ਨੂੰ ਉਮਰ ਕੈਦ ਤੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਅਤੇ ਕਿਸ਼ਨ ਖੋਖਰ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ ਜਦਕਿ ਸੱਜਣ ਕੁਮਾਰ ਨੂੰ ਇਸ ਕੇਸ ‘ਚੋਂ ਬਰੀ ਕਰ ਦਿੱਤਾ ਗਿਆ ਸੀ।
ਸੀ. ਬੀ. ਆਈ. ਅਤੇ ਪੀੜਤਾਂ ਵਲੋਂ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫ਼ੈਸਲੇ ਖਿਲਾਫ਼ ਅਦਾਲਤ ‘ਚ ਅਰਜ਼ੀਆਂ ਦਾਇਰ ਕਰਵਾਈਆਂ ਸਨ, ਜਿਸ ‘ਤੇ ਅੱਜ ਦਿੱਲੀ ਹਾਈਕੋਰਟ ਆਪਣਾ ਫ਼ੈਸਲਾ ਸੁਣਵਾਇਆ। ਦਿੱਲੀ ਕੈਂਟ ‘ਚ ਹੋਏ ਕਤਲੇਆਮ ਦੇ ਇਸੇ ਮਾਮਲੇ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਮੁਲਜ਼ਮ ਹਨ।
ਦੱਸ ਦਈਏ ਕਿ ਹੇਠਲੀ ਅਦਾਲਤ ਨੇ ਇਸ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਸੀ। ਇਸੇ ਫੈਸਲੇ ਨੂੰ CBI ਨੇ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ।ਹਾਲਾਂਕਿ ਹੇਠਲੀ ਕੋਰਟ ਨੇ 5 ਲੋਕਾਂ ਨੂੰ ਦੋਸ਼ੀ ਵੀ ਐਲਾਨਿਆ ਸੀ। ਇਹਨਾਂ 5 ਦੋਸ਼ੀਆਂ ਨੇ ਵੀ ਫੈਸਲੇ ਖਿਲਾਫ ਹਾਈਕੋਰਟ ਦਾ ਰੁਖ ਕੀਤਾ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ