BREAKING NEWS
Search

ਸੰਦੀਪ ਨੰਗਲ ਅੰਬੀਆਂ ਵਾਂਗ ਪਾਕਿਸਤਾਨ ਚ ਭਰੇ ਟੂਰਨਾਮੈਂਟ ਚ ਇਸ ਨਾਮੀ ਖਿਡਾਰੀ ਦਾ ਗੋਲੀ ਮਾਰ ਕੀਤਾ ਗਿਆ ਕਤਲ

ਆਈ ਤਾਜ਼ਾ ਵੱਡੀ ਖਬਰ 

ਇਸ ਵਿੱਚ ਇੱਥੇ ਪੰਜਾਬ ਅਤੇ ਇਸ ਦੇ ਨਾਲ ਲਗਦੇ ਦੇਸ਼ਾਂ ਵਿੱਚ ਵੀ ਮਾਂ ਖੇਡ ਕਬੱਡੀ ਨੂੰ ਲੋਕਾਂ ਵੱਲੋਂ ਬੇਹੱਦ ਪਿਆਰ ਦਿੱਤਾ ਜਾਂਦਾ ਹੈ ਅਤੇ ਇਹ ਕਬੱਡੀ ਖੇਡ ਅੰਤਰਰਾਸ਼ਟਰੀ ਪੱਧਰ ਤੇ ਬੁਲੰਦੀਆਂ ਨੂੰ ਛੂਹ ਗਈ ਹੈ ਅਤੇ ਬਹੁਤ ਸਾਰੇ ਲੋਕ ਇਸ ਖੇਤਰ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਹੈ। ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਨੂੰ ਵੇਖ ਕੇ ਵੀ ਬਹੁਤ ਸਾਰੇ ਨੌਜਵਾਨਾਂ ਵੱਲੋਂ ਕਬੱਡੀ ਖੇਡ ਦੇ ਵਿੱਚ ਹੋਣ ਵਾਲੇ ਸੁਪਨੇ ਦੇਖੇ ਜਾ ਰਹੇ ਹਨ। ਕੁਝ ਮਹੀਨੇ ਪਹਿਲਾਂ ਜਿਥੇ ਪੰਜਾਬ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਇੱਕ ਝੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਹੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹੁਣ ਸੰਦੀਪ ਨੰਗਲ ਅੰਬੀਆਂ ਵਾਂਗ ਪਾਕਿਸਤਾਨ ਵਿੱਚ ਵੀ ਭਰੇ ਟੂਰਨਾਮੈਂਟ ਦੌਰਾਨ ਇਸ ਨਾਮੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਨਾਲ ਲੱਗਦੇ ਪਾਕਿਸਤਾਨ ਵਿੱਚ ਉਸ ਧੂਹ ਦਾ ਮਹੌਲ ਪੈਦਾ ਹੋ ਗਿਆ ਜਦੋਂ ਲਾਹੌਰ ਵਿਚ ਪੰਜੋ ਫੈਸਟੀਵਲ ਚੱਲ ਰਿਹਾ ਸੀ ਜਿੱਥੇ ਕਬੱਡੀ ਖੇਡੀ ਜਾ ਰਹੀ ਸੀ। ਇਸੇ ਤਰਾਂ ਹੀ ਕੁਝ ਪ੍ਰਸੰਸਕਾਂ ਵੱਲੋਂ ਬਰੇਕ ਹੋਣ ਤੇ ਕਬੱਡੀ ਖਿਡਾਰੀ ਵਕਾਸ ਗੁੱਜਰ ਦੇ ਨਾਲ ਮੈਦਾਨ ਵਿੱਚ ਫੋਟੋਆਂ ਖਿਚਵਾਈਆਂ ਜਾ ਰਹੀਆਂ ਸਨ। ਉਸ ਸਮੇਂ ਵੀ ਪਿੱਛੇ ਆ ਕੇ ਇਕ ਵਿਅਕਤੀ ਵੱਲੋਂ ਉਸ ਉਪਰ ਗੋਲੀ ਚਲਾ ਦਿੱਤੀ ਗਈ। ਜਿੱਥੇ ਵਾਰਿਸ ਨਾਮ ਦੇ ਵਿਅਕਤੀ ਵੱਲੋਂ ਪਿੱਛੇ ਗੋਲੀ ਮਾਰੀ ਗਈ ਜਿੱਥੇ ਕਿ ਉਸ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ।

ਦੱਸਿਆ ਗਿਆ ਹੈ ਕਿ ਗੋਲੀ ਚਲਾਉਣ ਵਾਲ਼ਾ ਅਪਰਾਧੀ ਉਸੇ ਜਗ੍ਹਾ ਤੇ ਮੌਜੂਦ ਸੀ ਜਿੱਥੇ ਇਸ ਖਿਡਾਰੀ ਵੱਲੋਂ ਆਪਣੇ ਪ੍ਰਸ਼ੰਸਕਾਂ ਨਾਲ ਫੋਟੋ ਖਿਚਵਾਈ ਜਾ ਰਹੀ ਸੀ। ਜਿੱਥੇ ਸਾਰੇ ਲੋਕਾਂ ਵੱਲੋਂ ਫੋਟੋਆਂ ਖਿੱਚੀਆਂ ਜਾ ਰਹੀਆਂ ਸਨ ਅਤੇ ਵੀਡੀਓ ਬਣਾਈ ਜਾ ਰਹੀ ਸੀ ਉਥੇ ਹੀ ਪਿੱਛੇ ਖੜੇ ਦੋਸ਼ੀ ਨੇ ਸ਼ਰੇਆਮ ਖਿਡਾਰੀ ਦਾ ਗੋਲੀ ਮਾਰ ਦਿੱਤੀ ਅਤੇ ਉਸ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ।

ਮੌਕੇ ਤੇ ਲੋਕਾਂ ਵੱਲੋਂ ਜਿੱਥੇ ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਅਤੇ ਪੁਲਸ ਹਵਾਲੇ ਕੀਤਾ ਗਿਆ ਉਥੇ ਹੀ ਖਿਡਾਰੀ ਨੂੰ ਹਸਪਤਾਲ ਲਿਜਾਣ ਤੇ ਸਟਾਫ਼ ਵੱਲੋਂ ਘੋਸ਼ਿਤ ਕਰ ਦਿਤਾ ਗਿਆ।error: Content is protected !!