BREAKING NEWS
Search

ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਮੀਟ ਖਾਣ ਬਾਰੇ ਵਿਚਾਰ

ਸੰਤ ਗੁਰੂ ਰਾਮਦਾਸ ਲੰਗਰ ਹਾਲ ਦੇ ਉੱਪਰ ਬੈਠੇ ਸਨ ਤਦ ਦਿੱਲੀ ਤੋਂ ਜੀਵਨ ਸਿੰਘ ਜੌਲੀ ਨਾਂ ਦੇ ਸਰਦਾਰ ਨੇ ਆ ਕੇ ਸੰਤ ਭਿੰਡਰਾਂਵਾਲਿਆਂ ਨੂੰ ਪੁੱਛਿਆ ਕਿ ਪੰਥ ਵਿੱਚ ਮੀਟ ਖਾਣ ਦਾ ਬਹੁਤ ਰੌਲਾ ਪਿਆ ਹੈ ਕਿ ਸਾਨੂੰ ਮੀਟ ਖਾਣਾ ਚਾਹੀਦਾ ਹੈ ਜਾਂ ਨਹੀ ? ਮੈਨੂੰ ਕਿਸੇ ਸਰਲ ਭਾਸ਼ਾ ਵਿਚ ਦੱਸੋ ?

ਸੰਤ ਜੀ ਕਹਿੰਦੇ ਕਿ” ਥੱਲੇ ਗੁਰੂ ਰਾਮਦਾਸ ਲੰਗਰ ਹਾਲ ਵਿੱਚ ਚਲਿਆ ਜਾਹ।ਉਥੇ ਗੁਰਦੇਵ ਸਿੰਘ ਨਾਂ ਦਾ ਸਿੰਘ ਲੰਗਰ ਬਣਾ ਰਿਹਾ ਹੋਵੇਗਾ। ਉਸਨੂੰ ਜਾ ਕੇ ਕਹੀਂ , ਮੈਨੂੰ ਥੋੜ੍ਹਾ ਜਿਹਾ ਬੱਕਰੇ ਦਾ ਮੀਟ ਅਤੇ ਦੋ ਅੰਡੇ ਚਾਹੀਦੇ ਹਨ । ਜਿੰਨਾ ਚਿਰ ਉਹ ਨਾ ਦੇਵੇ , ਤੂੰ ਕਹੀਂ ਜਾਵੀਂ । ਜਦੋਂ ਦੇ ਦਿੱਤੇ ,ਉਦੋਂ ਥਾਲ ਵਿੱਚ ਪਵਾ ਕੇ ਸਾਡੇ ਕੋਲ ਲੈ ਆਵੀਂ “। ਜੌਲੀ ਸੋਚਦਾ ਜਾਵੇ ਕਿ ਭਿੰਡਰਾਂਵਾਲੇ ਸੰਤ ਵੀ ਮੀਟ ਖਾ ਲੈਂਦਾ ਹੈ।

ਜਦੋਂ ਜੌਲੀ ਨੇ ਥੱਲੇ ਜਾ ਕੇ ਗੁਰਦੇਵ ਸਿੰਘ ਕੋਲ ਇਹ ਗੱਲ ਕੀਤੀ ਤਾਂ ਉਹ ਚੁੱਪ ਰਿਹਾ , ਪਰ ਜੌਲੀ ਨੇ ਜਦੋਂ 3-4 ਵਾਰ ਕਿਹਾ ਤਾਂ ਗੁਰਦੇਵ ਸਿੰਘ ਨੇ ਜੌਲੀ ਨੂੰ ਚੁੱਕ ਕੇ ਥੱਲੇ ਸੁੱਟ ਲਿਆ ਅਤੇ ਉਸ ਦੇ ਮੂੰਹ ਉੱਤੇ ਘਸੁੰਨ ਮਾਰਨ ਲੱਗਾ । ਫਿਰ ਨਾਲ ਦੇ ਸੇਵਾਦਾਰਾਂ ਨੇ ਛੁਡਾਇਆ, ਤਾਂ ਉਹ ਭੱਜਿਆ -ਭੱਜਿਆ ਉੱਪਰ ਸੰਤਾਂ ਕੋਲ ਗਿਆ । ਤਾਂ ਉਸ ਦੀ ਹਾਲਤ ਵੇਖ ਸੰਤ ਹੱਸਣ ਲੱਗੇ ਅਤੇ ਕਿਹਾ ਕਿ “ਮਿਲ ਗਿਆ ਜਵਾਬ “?

ਫਿਰ ਉਸਨੂੰ ਸੰਤ ਜੀ ਕਹਿੰਦੇ ਕਿ ਜੇ ਗੁਰੂ ਸਾਹਿਬਾਂ ਨੇ ਮੀਟ ਖਾਣ ਦੀ ਇਜਾਜ਼ਤ ਦਿੱਤੀ ਹੁੰਦੀ ਤਾਂ ਅੱਜ ਲੰਗਰਾਂ ਵਿੱਚ ਪੱਕਣਾ ਸੀ ਅਤੇ ਮੰਗੇ ਤੋਂ ਮਿਲ ਜਾਣਾ ਸੀ ।
ਫਿਰ ਤੁਹਾਡੇ ਵਾਂਗ ਘਸੁੰਨ ਨਹੀਂ ਸੀ ਪੈਣੇ , ਸੰਤ ਜੀ ਕਹਿੰਦੇ ਕਿ ਗੁਰੂਆਂ ਨੇ ਬਿਲਕੁਲ ਸ਼ਾਕਾਹਾਰੀ ਲੰਗਰ ਛਕਣ ਦੀ ਇਜਾਜ਼ਤ ਦਿੱਤੀ ਹੈ।error: Content is protected !!