BREAKING NEWS
Search

ਸ੍ਰੀ ਹਰਿਮੰਦਰ ਸਾਹਿਬ ਵਿਖੇ ਟਿਕ ਟਾਕ ‘ਤੇ ਗੰਦੀ ਵੀਡੀਓ ਬਣਾਉਣ ਵਾਲਿਆਂ ਨਾਲ ਆਹ ਦੇਖੋ ਕੀ ਹੋਇਆ

ਟਿਕ ਟਾਕ ‘ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੰਦੀ ਵੀਡੀਓ ਬਣਾਉਣ ਵਾਲਿਆਂ ਨਾਲ ਆਹ ਦੇਖੋ ਕੀ ਹੋਇਆ

ਸ੍ਰੀ ਹਰਿਮੰਦਰ ਸਾਹਿਬ ਵਿਖੇ ਟਿਕ ਟਾਕ ‘ਤੇ ਇਤਰਾਜ਼ਯੋਗ ਵੀਡੀਓ ਬਣਾਉਣ ਵਾਲੇ 2 ਨੌਜਵਾਨ ਗ੍ਰਿਫ਼ਤਾਰ,ਚੰਡੀਗੜ੍ਹ: ਅੱਜ ਦੀ ਨੌਜਵਾਨ ਪੀੜੀ ਤੋਂ ਲੈ ਕੇ ਬਜ਼ੁਰਗ ਵਰਗ ‘ਤੇ ਟਿਕ ਟਾਕ ਦਾ ਭੂਤ ਸਵਾਰ ਹੈ, ਪਰ ਟਿਕ ਟਾਕ ਦੇ ਨਸ਼ੇ ਵਿਚ ਕੁਝ ਅਨਸਰ ਧਾਰਮਿਕ ਮਾਣ ਮਰਿਆਦਾ ਵੀ ਭੁੱਲ ਜਾਂਦੇ ਹਨ।

ਪਰ ਹੁਣ ਇਹਨਾਂ ਅਨਸਰਾਂ ਨੂੰ ਸਬਕ ਸਿਖਾਉਣ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਅੰਦਰ ਪੰਜਾਬੀ ਗਾਣਿਆਂ ਉਤੇ ਟਿਕ ਟਾਕ ਵੀਡੀਉ ਬਣਾਉਣ ਵਾਲਿਆਂ ਉਤੇ ਪਹਿਲੀ ਵਾਰ ਕੇਸ ਦਰਜ ਹੋਇਆ।

ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ਉਤੇ ਕੇਸ ਦਰਜ ਕਰਨ ਦੇ ਬਾਅਦ ਹਰਿਆਣਾ ਦੇ ਯਮੁਨਾਨਗਰ ਦੇ ਰਹਿਣ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਦੱਸ ਦਈਏ ਕਿ ਇਨ੍ਹਾਂ ਨੌਜਵਾਨਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿਚ ਪੰਜਾਬੀ ਗੀਤ ਲਗਾ ਕੇ ਇਤਰਾਜ਼ਯੋਗ ਟਿਕ ਟਾਕ ਵੀਡੀਉ ਬਣਾਈ ਸੀ, ਜਿਸ ਦੇ ਆਧਾਰ ਉਤੇ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਪੁਲਿਸ ਵੱਲੋਂ ਦੋਹਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।error: Content is protected !!