BREAKING NEWS
Search

ਸੋਚਾਂ ਦੀ ਘੁੰਮਣ-ਘੇਰੀ ਵਿਚ ਪਈ ਨੂੰ ਪਤਾ ਹੀ ਨਾ ਲੱਗਾ ਆਟੋ ਕਦੋਂ ਉਜਾੜ ਬੀਆਬਾਣ ਵਿਚ ਪਹੁੰਚ ਚੁਕਾ ਸੀ

ਅੱਖਾਂ ਪੂੰਝਦੀ ਉਹ ਕਾਹਲੀ ਨਾਲ ਹਸਪਤਾਲੋਂ ਬਾਹਰ ਆਈ ਅਤੇ ਆਟੋ ਵਾਲੇ ਨੂੰ ਘਰ ਦਾ ਪਤਾ ਦੱਸ ਅੰਦਰ ਬੈਠ ਗਈ.. ਉਚੇ ਲੰਮੇ ਭਲਵਾਨੀ ਜੁੱਸੇ ਦਾ ਮਾਲਕ “ਦਾਰੇ ਹੌਲਦਾਰ” ਦੇ ਨਾਮ ਨਾਲ ਮਸ਼ਹੂਰ ਉਸਦਾ ਬਾਪ ਜਦੋਂ ਪੁਲਸ ਦੀ ਵਰਦੀ ਪਾਈ ਕੁੜੀਆਂ ਦੇ ਕਾਲਜ ਮੂਹਰੇ ਦੀ ਲੰਘ ਵੀ ਜਾਂਦਾ ਤਾਂ ਓਥੇ ਖਲੋਤੇ ਅਨੇਕਾਂ ਭੂੰਡ ਆਸ਼ਕ ਓਸੇ ਵੇਲੇ ਸਿਰ ਤੇ ਪੈਰ ਰੱਖ ਹਵਾ ਹੋ ਜਾਇਆ ਕਰਦੇ..

ਅੱਜ ਓਸੇ ਜਿੰਦਾ ਦਿਲ ਇਨਸਾਨ ਨੂੰ ਅਨੇਕਾਂ ਤਰਾਂ ਦੇ ਡਾਕਟਰੀ ਉਪਕਰਨਾਂ ਅਤੇ ਸੂਈਆਂ ਵਿਚ ਜਕੜੇ ਹੋਏ ਨੂੰ ਦੇਖ ਉਸਦਾ ਹੌਕਾ ਜਿਹਾ ਨਿੱਕਲ ਗਿਆ..ਸਰੀਰ ਦੇ ਸਾਰੇ ਸਿਸਟਮ ਫੇਲ ਹੋ ਚੁਕੇ ਸਨ ਤੇ ਡਾਕਟਰਾਂ ਨੇ ਇੱਕ ਤਰਾਂ ਨਾਲ ਜੁਆਬ ਹੀ ਦੇ ਦਿੱਤਾ ਸੀ..!ਨਿੱਕੇ ਵੀਰ ਨੇ ਏਨੀ ਗੱਲ ਆਖ ਘਰੇ ਘੱਲ ਦਿੱਤਾ ਕੇ “ਤਿੰਨ ਦਿਨਾਂ ਦੀ ਉਂਨੀਂਦਰੀ ਏਂ..ਜਾ ਕੇ ਦੋ ਘੜੀਆਂ ਆਰਾਮ ਕਰ ਲੈ”

ਆਟੋ ਵਿਚ ਬੈਠੀ ਨੂੰ ਘੜੀ-ਮੁੜੀ ਚੇਤਾ ਆ ਰਿਹਾ ਸੀ ਕਿਦਾਂ ਉਸਦਾ ਬਾਪ ਉਸਨੂੰ ਹਮੇਸ਼ਾਂ ਇਹ ਆਖ ਤਸੱਲੀ ਦਿੰਦਾ ਰਹਿੰਦਾ ਸੀ ਕੇ..”ਜਿਥੇ ਮਰਜੀ ਜਦੋਂ ਮਰਜੀ ਬਿਨਾ ਝਿਜਕ ਆਇਆ ਜਾਇਆ ਕਰ..ਕਿਸੇ ਦੀ ਕੀ mjaal ਤੇਰੀ ਵਾ ਵੱਲ ਵੀ ਤੱਕ ਜਾਵੇ..ਪਰਛਾਵਾਂ ਹਾਂ ਪਰਛਾਵਾਂ..ਜਿਥੇ ਜਾਵੇਂਗੀ ਤੇਰੇ ਨਾਲ ਨਾਲ ਰਹੂੰਗਾ ਗੁੱਡੀਏ..”ਸੋਚਾਂ ਦੀ ਘੁੰਮਣ-ਘੇਰੀ ਵਿਚ ਪਈ ਨੂੰ ਪਤਾ ਹੀ ਨਾ ਲੱਗਾ ਆਟੋ ਕਦੋਂ ਉਜਾੜ ਬੀਆਬਾਣ ਵਿਚ ਪਹੁੰਚ ਚੁਕਾ ਸੀ ਅਤੇ ਉਹ ਦੋਵੇਂ ਉਸਦਾ ਸਭ ਕੁਝ ਖੋਹਣ ਦੀ ਤਾਕ ਵਿਚ ਤਿਆਰ ਬਰ ਤਿਆਰ ਖਲੋਤੇ ਸਨ..

ਪਰਸ ਅੰਦਰ ਕੁਲ ਢਾਈ ਕੂ ਸੌ ਰੁਪਈਏ,ਸਸਤਾ ਜਿਹਾ ਮੋਬਾਈਲ ਅਤੇ ਕੁਝ ਦਵਾਈਆਂ ਦੀਆਂ ਪਰਚੀਆਂ ਦੇਖ ਸ਼ੈਤਾਨੀ ਹਾਸਾ ਹੱਸਦੇ ਹੋਏ ਆਖਣ ਲੱਗੇ ਕੇ ਕੋਈ ਗੱਲ ਨੀ ਅੱਜ ਘਾਟਾ ਕਿਸੇ ਹੋਰ ਤਰੀਕੇ ਪੂਰਾ ਕਰ ਲੈਂਦੇ ਹਾਂ..”ਉਹ ਅਜੇ ਤਰਲੇ ਕਰਦੀ ਏਨਾ ਆਖ ਹੀ ਰਹੀ ਸੀ ਕੇ “ਵੀਰੋ ਮਜਬੂਰੀ ਦੀ ਮਾਰੀ ਹਾਂ..ਮੈਨੂੰ ਜਾਣ ਦਿਓ”..ਕੇ ਦੋਹਾਂ ਚੋਂ ਇੱਕ ਉਚੀ ਸਾਰੀ ਆਖ ਉਠਿਆ…ਓਏ ਕੰਤਿਆ ਭੱਜ ਓਏ..ਅਹੁ ਦੇਖ “ਦਾਰਾ ਹੌਲਦਾਰ” ਤੁਰਿਆ ਆਉਂਦਾ ਈ..” ਏਨਾ ਆਖ ਉਹ ਸਾਰਾ ਕੁਝ ਓਥੇ ਹੀ ਛੱਡ ਹਨੇਰੇ ਵਿਚ ਅਲੋਪ ਹੋ ਗਏ..!

ਆਪਾ ਸੰਭਾਲਦੀ ਹੋਈ ਨੇ ਛੇਤੀ ਨਾਲ ਪਿੱਛੇ ਮੁੜ ਕੇ ਦੇਖਿਆ..ਪਰ ਪਿੱਛੇ ਤਾਂ ਕੋਈ ਵੀ ਨਹੀਂ ਸੀ..!ਉਸਨੇ ਛੇਤੀ ਨਾਲ ਭੁੰਜੇ ਡਿੱਗਾ ਫੋਨ ਅਤੇ ਬਟੂਆ ਚੁੱਕਿਆ ਅਤੇ ਵਾਹੋਦਾਹੀ ਘਰ ਵੱਲ ਨੂੰ ਦੌੜਨਾ ਸ਼ੁਰੂ ਕਰ ਦਿੱਤਾ..ਅਚਾਨਕ ਫੋਨ ਦੀ ਘੰਟੀ ਵੱਜ ਉਠੀ..ਨਿੱਕੇ ਵੀਰ ਨੇ ਰੋਂਦੇ ਹੋਏ ਨੇ ਖਬਰ ਦਿੱਤੀ…ਭੈਣੇ ਤੁਰ ਗਿਆ ਉਹ ਸਾਨੂੰ ਸਾਰਿਆਂ ਨੂੰ ਮਗਰੇ ਛੱਡ ਕੇ..””ਪਰ ਉਹ ਕਿੱਦਾਂ ਜਾ ਸਕਦਾ?..ਅਜੇ ਹੁਣੇ ਹੀ ਤਾਂ ਉਹ ਇਥੇ ਸੀ ਮੇਰੇ ਕੋਲ..ਹਨੇਰੇ ਵਿਚ ਚਿੱਟਾ ਪਰਛਾਵਾਂ ਬਣ ਮੇਰੀ ਰਾਖੀ ਕਰਦਾ ਹੋਇਆ”

ਡੁਸਕਦੇ ਹੋਏ ਨਿੱਕੇ ਨੂੰ ਉਸਦੀ ਕੋਈ ਗੱਲ ਸਮਝ ਨਹੀਂ ਸੀ ਆ ਰਹੀ ਪਰ ਉਸਦੇ ਖੁਦ ਦੇ ਕੰਨਾਂ ਵਿਚ ਲਗਾਤਾਰ ਇੱਕੋ ਬੋਲ ਬਾਰ ਬਾਰ ਗੂੰਜੀ ਜਾ ਰਹੇ ਸਨ..”ਪਰਛਾਵਾਂ ਹਾਂ ਪਰਛਾਵਾਂ..ਜਿਥੇ ਵੀ ਜਾਵੇਂਗੀ ਤੇਰੇ ਨਾਲ ਨਾਲ ਹੀ ਰਹੂੰਗਾ ਗੁੱਡੀਏ..ਘਬਰਾਵੀਂ ਨਾ”ਹਰਪ੍ਰੀਤ ਸਿੰਘ ਜਵੰਦਾ

ਸਾਡੀ ਟੀਮ ਵੱਲੋਂ ਹਰ ਖਬਰ ਤੁਹਾਡੇ ਤੱਕ ਸਹੀ ਤੇ ਸਟੀਕ ਪਹੁੰਚਾਉਣ ਦੀ ਕੋਸ਼ਿਸ ਕੀਤੀ ਜਾਂਦੀ ਹੈ । ਅਸੀਂ ਨਿਡਰ ਹੋ ਕੇ ਬਿਨਾ ਕਿਸੇ ਦਬਾਅ ਦੇ ਹਰ ਖਬਰ ਪਰਕਾਸ਼ਿਤ ਕਰਦੇ ਹਾਂ । ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ ਕਿਸੇ ਵੀ ਤਰਾਂ ਦਾ ਸੁਝਾਅ ਦੇਣ ਲਈ ਜਾਂ ਇਸ਼ਤਿਹਾਰ ਪਰਕਾਸ਼ਿਤ ਕਰਵਾਉਣ ਲਈ ਜਾਂ ਕਿਸੇ ਵੀ ਤਰਾਂ ਦੀ ਪਰੋਮੋਸ਼ਨ ਲਈ ਤੁਸੀ ਸਾਨੂੰ ਈਮੇਲ [email protected] ਤੇ ਕਰ ਸਕਦੇ ਹੋerror: Content is protected !!