ਉੱਤਰ ਪ੍ਰਦੇਸ਼ ਦੇ ਦਾਦਰੀ ਪਿੰਡ ਵਿਚ ਇੱਕ ਮੁਟਿਆਰ ਦੇ ਨਾਲ ਧੋਖੇ ਨਾਲ ਵਿਆਹ ਕਰਵਾਉਣ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ |ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ਵਿਚ ਇੱਕ ਮੁਟਿਆਰ ਦਾ ਵਿਆਹ ਇੱਕ ਬਜੁਰਗ ਦੇ ਨਾਲ ਕਰਵਾ ਦਿੱਤਾ ਗਿਆ |ਇਸ ਲੜਕੀ ਦਾ ਆਰੋਪ ਹੈ ਕਿ ਵਿਆਹ ਤੋਂ ਪਹਿਲਾਂ ਉਸਨੂੰ ਕੋਈ ਹੋਰ ਲੜਕਾ ਦਿਖਾਇਆ ਗਿਆ ਸੀ ਪਰ ਉਸਦਾ ਵਿਆਹ ਕਿਸੇ ਹੋਰ ਨਾਲ ਕਰਵਾ ਦਿੱਤਾ ਗਿਆ ਅਤੇ ਜਿਸ ਵਿਅਕਤੀ ਨਾਲ ਉਸਦਾ ਵਿਆਹ ਕਰਵਾਇਆ ਗਿਆ ਹੈ ਉਸਦੀ ਉਮਰ ਕਾਫੀ ਜਿਆਦਾ ਹੈ |ਇਹ ਲੜਕੀ ਦਿੱਲੀ ਦੀ ਨਿਵਾਸੀ ਹੈ ਜਦਕਿ ਆਰੋਪੀ ਬਜੁਰਗ ਵਿਅਕਤੀ ਦਾਦਰੀ ਪਿੰਡ ਦਾ ਰਹਿਣ ਵਾਲਾ ਹੈ |
ਜਿਵੇਂ ਹੀ ਲੜਕੀ ਨੂੰ ਉਸਦੇ ਨਾਲ ਹੋਏ ਦੋਖੇ ਦੇ ਬਾਰੇ ਪਤਾ ਲੱਗਿਆ ਤਾਂ ਉਸਨੇ ਬਿਨਾਂ ਕੋਈ ਦੇਰੀ ਕੀਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ |ਪੁਲਿਸ ਦੇ ਅਨੁਸਾਰ ਲੜਕੀ ਦਾ ਵਿਆਹ ਉਸ ਤੋਂ ਦੁੱਗਣੀ ਉਮਰ ਦੇ ਵਿਅਕਤੀ ਨਾਲ ਕਰਵਾਇਆ ਗਿਆ ਹੈ ਉੱਥੇ ਹੀ ਪੁਲਿਸ ਨੇ ਲਾੜੇ ਤੋਂ ਵੀ ਇਸ ਮਾਮਲੇ ਬਾਰੇ ਪੁੱਛ-ਗਿੱਛ ਕੀਤੀ ਹੈ ਅਤੇ ਪੁੱਛ-ਗਿੱਛ ਦੇ ਦੌਰਾਨ ਲਾੜੇ ਨੇ ਚੌਕਾ ਦੇਣ ਵਾਲਾ ਖੁਲਾਸਾ ਕੀਤਾ ਹੈ |ਦਰਾਸਲ ਲਾੜੇ ਦਾ ਕਹਿਣਾ ਹੈ ਕਿ ਉਸਨੇ ਪੈਸੇ ਦੇ ਕੇ ਇਹ ਵਿਆਹ ਕਰਵਾਇਆ ਹੈ ਅਤੇ ਲੜਕੇ ਦੇ ਨਾਲ ਕਿਸੇ ਵੀ ਤਰਾਂ ਦਾ ਧੋਖਾ ਨਹੀਂ ਕੀਤਾ ਗਿਆ |ਪੁਲਿਸ ਦੇ ਅਨੁਸਾਰ ਹਾਲ ਹੀ ਵਿਚ ਦਿੱਲੀ ਵਿਚ ਰਹਿਣ ਵਾਲੀ ਇੱਕ ਲੜਕੀ ਦਾ ਵਿਆਹ ਨੋਇਡਾ ਤੋਂ ਸਟੇ ਯੂਪੀ ਦੇ ਗੌਤਮਬੁੱਧਨਗਰ ਜ਼ਿਲ੍ਹੇ ਦਾਦਰੀ ਕੋਟਵਾਲੀ ਖੇਤਰ ਵਿਚ ਰਹਿਣ ਵਾਲੇ ਇੱਕ ਵਿਅਕਤੀ ਨਾਲ ਕਰਵਾਇਆ ਗਿਆ ਸੀ |
ਵਿਆਹ ਹੋਣ ਤੋਂ ਬਾਅਦ ਜਦ ਲਾੜੀ ਆਪਣੇ ਸਹੁਰੇ ਘਰ ਪਹੁੰਚੀ ਤਾਂ ਉਸਨੇ ਆਪਣੇ ਪਤੀ ਦੀ ਸਹੀ ਉਮਰ ਦਾ ਪਤਾ ਲਗਾਇਆ |ਪੁਲਿਸ ਦੇ ਅਨੁਸਾਰ ਵਿਆਹ ਦੀਆਂ ਸਭ ਰਸਮਾਂ ਕਰਨ ਤੋਂ ਬਾਅਦ ਜਦ ਆਪਣੇ ਕਮਰੇ ਵਿਚ ਗਈ ਤਾਂ ਉਸਨੇ ਉੱਥੇ ਇੱਕ ਬਜੁਰਗ ਬਿਆਕਤੀ ਨੂੰ ਬੈਠੇ ਹੋਏ ਦੇਖਿਆ ਜੋ ਕਿ ਉਸਦਾ ਪਤੀ ਸੀ |ਇੰਨੇਂ ਬਜੁਰਗ ਵਿਅਕਤੀ ਨੂੰ ਦੇਖ ਕੇ ਲੜਕੀ ਹੈਰਾਨ ਰਹਿ ਗਈ ਅਤੇ ਉਸਨੇ ਤੁਰੰਤ ਪੁਲਿਸ ਦੇ ਕੋਲ ਜਾ ਕੇ ਸ਼ਿਕਾਇਤ ਦਰਜ ਕਰਵਾਈ |ਇਹ ਘਟਨਾਂ ਸ਼ੁੱਕਰਵਾਰ ਦੀ ਦੱਸੀ ਜਾ ਰਹੀ ਹੈ ਅਤੇ ਆਰੋਪੀ ਲਾੜਾ ਦਾਦਰੀ ਦੇ ਇੱਕ ਸੈਕਟਰ ਵਿਚ ਰਹਿ ਰਿਹਾ ਹੈ |ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਲਾੜੇ ਨੂੰ ਥਾਣੇ ਬੁਲਾਇਆ ਅਤੇ ਉਸ ਤੋਂ ਪੁੱਛ-ਗਿੱਛ ਕੀਤੀ |ਲਾੜੇ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਪੈਸੇ ਕੇ ਲੜਕੀ ਨਾਲ ਵਿਆਹ ਕਰਵਾਇਆ ਹੈ |
ਲਾੜੇ ਦੇ ਅਨੁਸਾਰ ਉਸਨੇ ਕਰੀਬ 1.50 ਲੱਖ ਰੁਪਏ ਲੜਕੀ ਦੇ ਰਿਸ਼ਤੇਦਾਰਾਂ ਨੂੰ ਦਿੱਤੇ ਸਨ ਅਤੇ ਪੈਸੇ ਦੇਣ ਤੋਂ ਬਾਅਦ ਲੜਕੀ ਦੇ ਰਿਸ਼ਤੇਦਾਰਾਂ ਨੇ ਇਹ ਰਿਸ਼ਤਾ ਪੱਕਾ ਕੀਤਾ ਸੀ |ਉੱਥੇ ਹੀ ਲੜਕੀ ਦਾ ਕਹਿਣਾ ਹੈ ਕਿ ਉਸਨੂੰ ਪੈਸਿਆਂ ਦੇ ਬਾਰੇ ਕੀਤੇ ਵੀ ਤਰਾਂ ਦੀ ਜਾਣਕਾਰੀ ਨਹੀਂ ਹੈ |ਲੜਕੀ ਦੇ ਮੁਤਾਬਿਕ ਵਿਆਹ ਤੋਂ ਪਹਿਲਾਂ ਉਸਨੂੰ ਕੋਈ ਹੋਰ ਲੜਕਾ ਦਿਖਾਇਆ ਗਿਆ ਸੀ,ਜੋ ਕਿ ਉਸਦੀ ਹੀ ਉਮਰ ਦਾ ਸੀ |ਉੱਥੇ ਹੀ ਵਿਆਹ ਤੋਂ ਬਾਅਦ ਜਦ ਉਹ ਕਮਰੇ ਵਿਚ ਗਈ ਤਾਂ ਉਸ ਲੜਕੇ ਦੀ ਜਗ੍ਹਾ ਇਹ ਬਜੁਰਗ ਕਮਰੇ ਵਿਚ ਮੌਜੂਦ ਸੀ |ਪੁਲਿਸ ਨੇ ਇਸ ਮਾਮਲੇ ਵਿਚ ਲੜਕੀ ਦੇ ਘਰ ਵਾਲਿਆਂ ਨਾਲ ਵੀ ਗੱਲ ਕੀਤੀ ਹੈ |ਪੁਲਿਸ ਦੇ ਅਨੁਸਾਰ ਲਾੜੇ ਅਤੇ ਲਾੜੀ ਨੇ ਆਪਸੀ ਸੁਲਾ ਦੀ ਗੱਲ ਕਹੀ ਹੈ |ਉੱਥੇ ਹੀ ਇਸ ਸਮੇਂ ਲੜਕੀ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਰਹਿ ਰਹੀ ਹੈ ਅਤੇ ਦਿੱਲੀ ਚਲੀ ਗਈ ਹੈ |
ਤਾਜਾ ਜਾਣਕਾਰੀ